ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਨਾਰਲੀ ਵਿਖੇ ਇੱਕ ਮਜਬੂਰ ਪਰਿਵਾਰ ਕਾਨਿਆਂ ਵਾਲੀ ਝੁੱਗੀ ਵਿੱਚ ਰਹਿਣ ਲਈ ਮਜਬੂਰ ਹੈ। ਮਜਬੂਰ ਮਾਤਾ ਸਵਰਨ ਕੌਰ ਪਤਨੀ ਸਵਰਗੀ ਸੂਰਤਾ ਸਿੰਘ ਅਤੇ ਉਸ ਦਾ ਦਿਵਿਆਂਗ ਬੇਟਾ, ਵਿਧਵਾ ਧੀ ਛੱਪੜ ਵਿੱਚ ਕਾਨਿਆਂ ਤੋਂ ਬਣੀ ਝੁੱਗੀ ਵਿੱਚ ਰਹਿਣ ਨੂੰ ਮਜਬੂਰ, ਝੁੱਗੀ ਵਿੱਚ ਹੀ ਪਸ਼ੂ ਬੰਨ੍ਹੇ ਹੋਏ ਹਨ।
ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਹਨ, ਇੱਕ ਬੇਟਾ ਉਸ ਦਾ ਅਲੱਗ ਰਹਿੰਦਾ ਹੈ ਤੇ ਇੱਕ ਬੇਟਾ ਉਸ ਦੇ ਨਾਲ ਰਹਿੰਦਾ ਹੈ ਜਿਸ ਦੀ ਕਿ ਪਿਛਲੇ ਚਾਰ ਪੰਜ ਸਾਲ ਤੋਂ ਐਕਸੀਡੈਂਟ ਦੌਰਾਨ ਸੱਟ ਲੱਗ ਗਈ ਸੀ ਅਤੇ ਉਹ ਕੰਮਕਾਰ ਤੋਂ ਨਕਾਰਾ ਹੋ ਗਿਆ।
ਉੱਥੇ ਹੀ ਉਸ ਨੇ ਇੱਕ ਹੋਰ ਦੁੱਖ ਭਰੀ ਦਾਸਤਾਨ ਦੱਸਦੇ ਹੋਏ ਕਿਹਾ ਕਿ ਮੇਰੀ ਬੇਟੀ ਵੀ ਵਿਧਵਾ ਹੋ ਗਈ ਹੈ ਜਿਸ ਦੇ ਪਤੀ ਦੀ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ। ਹੁਣ ਮੁਸ਼ਕਿਲ ਇਹ ਹੈ ਕਿ ਮੈਂ ਬੇਟੀ ਦਾ ਦੁਬਾਰਾ ਵਿਆਹ ਕਰਨਾ ਹੈ ਅਤੇ ਆਪ ਮੈਂ ਝੁੱਗੀ ਵਿੱਚ ਰਹਿ ਕੇ ਗੁਜ਼ਾਰਾ ਕਰਦੀ ਹਾਂ ਅਤੇ ਮੈਂ ਆਪਣੀ ਬੇਟੀ ਦਾ ਦੁਬਾਰਾ ਵਿਆਹ ਕਰਨਾ ਹੈ ਜਿਸਦੇ ਲਈ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਹੈ।
ਮੈਂ ਸਮਾਜਸੇਵੀ ਜਥੇਬੰਦੀਆਂ ਐਨਆਰਆਈ ਵੀਰਾਂ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਨੂੰ ਅਪੀਲ ਕਰਦੀ ਹਾਂ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮੈਨੂੰ ਇੱਕ ਕਮਰਾ ਅਤੇ ਮੇਰੀ ਧੀ ਦੀ ਸ਼ਾਦੀ ਲਈ ਅਤੇ ਮੇਰਾ ਮਹੀਨੇ ਦਾ ਰਾਸ਼ਨ ਪਾਣੀ ਦਾ ਖਰਚਾ ਚੁੱਕ ਕੇ ਮੈਨੂੰ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਦਿਵਾਇਆ ਜਾਵੇ। ਦਾਨੀ ਸੱਜਣ ਪਰਿਵਾਰ ਦੀ ਸਹਾਇਤਾ ਲਈ ਮੋਬਾਈਲ ਨੰਬਰ 8872532027 'ਤੇ ਸੰਪਰਕ ਕਰ ਸਕਦੇ ਹਨ।