ਤਰਨਤਾਰਨ: ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਵੱਲੋਂ ਜੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਅਤੇ ਮੁਖਤਾਰ ਸਿੰਘ ਬਿਹਾਰੀਪੁਰ ਦੀ ਆਗਵਾਈ ਵਿੱਚ ਪਿੰਡ ਮੀਆਵਿੰਡ ਤੋ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਜੋ ਪਿੰਡ ਮੀਆਵਿੰਡ, ਸਰਾਂ ਤਲਵੰਡੀ, ਗਿੱਲ ਕਲੇਰ, ਉਪਲ, ਬਹਾਦਰਪੁਰ, ਭਲਾਈਪੁਰ ਡੋਗਰਾ, ਘੱਗੇ, ਰਾਮਪੁਰ ਨਰੋਤਮਪੁਰ, ਜਲਾਲਾਬਾਦ, ਬੋਦਲਕੀੜੀ, ਰਾਮਪੁਰ ਭੂਤਵਿੰਡ ਤੋ ਹੁੰਦਾ ਹੋਇਆ ਪਿੰਡ ਨਾਗੋਕੇ ਮੌੜ ਵਿਖੇ ਆ ਕੇ ਸਮਾਪਤ ਹੋਇਆ।
ਇਸ ਰੋਸ ਮਾਰਚ ਦੌਰਾਨ ਕਿਸਾਨਾਂ ਨੇ ਹਲਕਾ ਵਿਧਾਇਕ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਹਲਕਾ ਬਾਬਾ ਬਕਾਲਾ ਦੇ MLA ਸੰਤੋਖ ਸਿੰਘ ਭਲਾਈਪੁਰ ਦੇ ਪੁਤਲੇ ਵੀ ਫੂਕੇ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਉਪਲ ਵਿਖੇ ਕਿਸਾਨਾਂ ਤੇ ਹੋਏ ਨਜ਼ਾਇਜ ਪਰਚੇ ਅਤੇ ਪਿੰਡ ਬੋਦਲਕੀੜੀ ਵਿਖੇ ਕਿਸਾਨਾਂ ਨਾਲ ਧੱਕਾ-ਮੁੱਕੀ ਕਰਾਉਣੀ ਤੇ ਕਿਸਾਨਾਂ ਨੂੰ ਨਕਲੀ ਦੱਸਣਾ ਇਹ ਸਭ ਵਿਧਾਇਕ ਦੀ ਸੋਚੀ ਸਮਝੀ ਸਾਜਿਸ਼ ਹੈ।
ਜਿਸਨੂੰ ਇਸਦੇ ਕੁਝ ਗੁੰਡਿਆਂ ਵੱਲੋਂ ਅੰਜਾਮ ਦਿੱਤਾ ਗਿਆ ਪਰ ਉਸ ਵੇਲੇ ਥਾਣਾ ਵੈਰੋਵਾਲ ਦਾ SHO ਵੀ ਮੌਕੇ 'ਤੇ ਮੌਜ਼ੂਦ ਸੀ ਪਰ ਉਸਦੇ ਵੱਲੋਂ ਅੱਜ ਤੱਕ ਉਹਨਾਂ ਗੁੰਡਿਆ ਉਪਰ ਕੋਈ ਕਾਰਵਾਈ ਨਹੀ ਕੀਤੀ। ਵੈਰੋਵਾਲ ਪੁਲਿਸ ਥਾਣੇ ਨੂੰ ਪੁਲਿਸ ਨਹੀ ਬਲਕਿ ਹਲਕੇ ਦਾ ਵਿਧਾਇਕ ਚਲਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂਆ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਦਾ ਇਸੇ ਤਰ੍ਹਾਂ ਪਿੰਡ-ਪਿੰਡ ਵਿਰੋਧ ਉਸ ਵਕਤ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਵਿੱਚ ਆਖਰੀ ਸ਼ਾਹ ਬਾਕੀ ਹਨ।
ਇਹ ਵੀ ਪੜੋ: ਕੀ ਸੱਚਮੁੱਚ ਪੰਜਾਬ ‘ਤੇ ਮੰਡਰਾ ਰਿਹਾ ਹੈ ਖਤਰਾ ? ਵੇਖੋ ਇਹ ਰਿਪੋਰਟ