ਤਰਨ ਤਾਰਨ: ਇੱਥੋਂ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਭੇਦ ਬਾਸਰਕੇ ਦੇ ਇੱਕ ਗਰੀਬ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਹੈ। ਇਸ ਪਰਿਵਾਰ ਦਾ ਇੱਕ ਨੌ ਸਾਲ ਬੱਚਾ ਪਿਛਲੇ ਕਈ ਮਹੀਨੇ ਤੋਂ ਇਲਾਜ ਦੁੱਖੋਂ ਮੰਜੇ ਉੱਤੇ ਤੜਫ ਰਿਹਾ ਹੈ। ਪਰਿਵਾਰ ਗਰੀਬ ਹੋਣ ਕਰਕੇ ਬੱਚੇ ਦਾ ਇਲਾਜ ਨਹੀਂ ਕਰਵਾ ਪਾ ਰਿਹਾ।
ਦਰਸ਼ਨ ਸਿੰਘ ਅਤੇ ਉਸ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਅਬੂਜੀਤ ਸਿੰਘ ਜਿਸ ਦੀ ਉਮਰ ਨੌ ਸਾਲ ਹੈ ਅਤੇ ਉਸ ਦੇ ਢਿੱਡ ਵਿੱਚ 6 ਮਹੀਨੇ ਪਹਿਲਾਂ ਪਾਣੀ ਭਰ ਗਿਆ ਸੀ ਜਿਸ ਨੂੰ ਲੈ ਕੇ ਉਹ ਕਾਫ਼ੀ ਜ਼ਿਆਦਾ ਬੀਮਾਰ ਹੋ ਗਏ ਸੀ ਘਰ ਵਿੱਚ ਇਲਾਜ ਦਾ ਖਰਚਾ ਨਾ ਹੋਣ ਕਾਰਨ ਪਿੰਡ ਦੇ ਨੌਜਵਾਨਾਂ ਨੇ ਬੱਚੇ ਦੀ ਹਾਲਤ ਨੂੰ ਵੇਖਦੇ ਹੋਏ ਪਿੰਡ ਵਿੱਚੋ ਉਗਰਾਹੀ ਕਰਕੇ ਉਨ੍ਹਾਂ ਦੇ ਬੱਚੇ ਦਾ ਇਲਾਜ ਕਰਵਾਇਆ ਅਤੇ ਹੁਣ ਫੇਰ ਉਹ 3 ਮਹੀਨੇ ਤੋਂ ਉਸੇ ਤਰ੍ਹਾਂ ਹੀ ਪੇਟ ਵਿੱਚ ਪਾਣੀ ਭਰ ਗਿਆ ਹੈ ਅਤੇ ਡਾਕਟਰ ਇਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਦਸ ਰਹੇ ਹਨ ਜਿੱਥੇ ਕਿ ਕੀ 5 ਤੋਂ 6 ਲੱਖ ਰੁਪਏ ਦਾ ਇਲਾਜ ਦਾ ਖਰਚਾ ਡਾਕਟਰ ਦੱਸ ਰਹੇ ਹਨ।
ਇਹ ਵੀ ਪੜ੍ਹੋ:ਪੰਜ ਸਾਲਾ ਅਰਿੰਦਮ ਨੇ ਬਾਕਸਿੰਗ ਪੰਚ ਮਾਰ ਕੇ ਬਣਾਇਆ ਵਿਸ਼ਵ ਰਿਕਾਰਡ
ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਅੱਗੇ ਹੀ ਆਪਣਾ ਸਾਰਾ ਕੁਝ ਵੇਚ ਕੇ ਅਤੇ ਪਿੰਡ ਵਿੱਚ ਉਗਰਾਹੀ ਕਰਕੇ ਆਪਣੇ ਬੱਚੇ ਦੀ ਬੜੀ ਮੁਸ਼ਕਲ ਨਾਲ ਜਾਨ ਬਚਾਈ ਸੀ ਅਤੇ ਹੁਣ ਫਿਰ ਉਹੀ ਕੁਝ ਉਨ੍ਹਾਂ ਦੇ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਹੁਣ ਕੱਖ ਨਹੀਂ ਹੈ ਜਿਸ ਨਾਲ ਉਹ ਆਪਣੇ ਬੱਚੇ ਦਾ ਇਲਾਜ ਕਰਵਾ ਸਕਣ। ਪੀੜਤ ਬੱਚੇ ਦੇ ਮਾਤਾ ਪਿਤਾ ਨੇ ਰੋ ਰੋ ਕੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਦਾ ਇਲਾਜ ਕਰਵਾ ਦਿੱਤਾ ਜਾਵੇ।
ਮਦਦ ਲਈ ਪਰਿਵਾਰ ਨੇ ਆਪਣਾ ਫੋਨ ਨੰਬਰ ਵੀ ਜਾਰੀ ਕੀਤਾ ਹੈ ਜੋ ਕਿ ਇਸ ਤਰ੍ਹਾਂ ਹੈ-ਮੋਬਾਇਲ ਨੰਬਰ 9814650259