ਤਰਨ ਤਾਰਨ: ਪੱਟੀ ਨਜ਼ਦੀਕ ਇੱਕ ਰੀਜ਼ੋਰਟ ਦੇ ਅੰਦਰ ਛੁਪੇ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਮੁਠਭੇੜ ਹੋਈ ਹੈ। ਇੱਕ ਘੰਟੇ ਤੋਂ ਚੱਲ ਰਹੀ ਇਸ ਮੁਠਭੇੜ 'ਚ 2 ਲੁਟੇਰਿਆਂ ਦੀ ਮੌਤ ਹੋ ਗਈ ਹੈ ਅਤੇ ਜ਼ਖਮੀ ਹੋਏ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਗੋਲੀਬਾਰੀ ਦੌਰਾਨ ਹੋਮ ਗਾਰਡ ਦਾ ਜਵਾਨ ਸਰਬਜੀਤ ਸਿੰਘ ਵੀ ਜ਼ਖਮੀ ਹੋਇਆ ਹੈ। ਮੁਕਾਬਲੇ ਵਾਲੀ ਥਾਂ 'ਤੇ ਐੱਸਐੱਸਪੀ ਸਮੇਤ ਉੱਚ ਅਧਿਕਾਰੀ ਪਹੁੰਚੇ ਹੋਏ ਹਨ।
ਦੱਸ ਦੱਈਏ ਕਿ ਅੱਜ ਜਦੋਂ ਤਰਨ ਤਾਰਨ ਪੁਲਿਸ ਵੱਲੋਂ ਇਨ੍ਹਾਂ ਲੁਟੇਰਿਆਂ ਨੂੰ ਫੜਨਾ ਚਾਹਿਆ ਤਾਂ ਇਹ ਲੁਟੇਰਾ ਗਿਰੋਹ ਤਰਨ ਤਾਰਨ ਦੇ ਕਸਬਾ ਪੱਟੀ ਦੇ ਮੈਰਿਜ ਪੈਲੇਸ ਅੰਦਰ ਦਾਖਲ ਹੋ ਗਏ, ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ। ਜਿੱਥੇ ਇਨ੍ਹਾਂ ਦੀ ਪੁਲਿਸ ਨਾਲ ਮੁੱਠਭੇੜ ਜਾਰੀ ਹੈ।