ਤਰਨ ਤਾਰਨ : ਕਸਬਾ ਗੋਇੰਦਵਾਲ ਸਾਹਿਬ (Town Goindwal Sahib) ਦੇ ਬਾਬਾ ਜੀਵਨ ਸਿੰਘ ਚੌਂਕ ਵਿਖੇ ਬਜੁਰਗ ਪ੍ਰਲਾਦ ਸਿੰਘ (Elder Pralad Singh) ਇਨਸਾਫ ਨਾ ਮਿਲਣ ਕਾਰਨ ਦੂਸਰੀ ਵਾਰ ਮਰਨ ਵਰਤ 'ਤੇ ਬੈਠਾ ਹੈ। ਇੱਥੇ ਦੱਸਣਯੋਗ ਹੈ ਕਿ ਬਜ਼ੁਰਗ ਪ੍ਰਲਾਦ ਸਿੰਘ (Elder Pralad Singh) ਨੇ ਕੁਝ ਮਹੀਨੇ ਪਹਿਲਾਂ ਆਪਣੀ ਧੀ ਉੱਪਰ ਸਾਰੀ ਜਾਇਦਾਦ ਵੇਚ ਕੇ ਉਸ ਨੂੰ ਘਰੋਂ ਬੇਘਰ ਕਰਨ ਦੇ ਦੋਸ਼ ਲਗਾਏ ਸਨ ਅਤੇ ਬਜ਼ੁਰਗ ਨੇ ਪਹਿਲੀ ਵਾਰ 19 ਅਪਰੈਲ ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ।
ਇਲਾਕੇ ਦੇ ਮੋਹਤਬਾਰ ਆਗੂਆ ਅਤੇ ਐਸ.ਡੀ.ਐਮ ਖਡੂਰ ਸਾਹਿਬ (SDM Khadoor Sahib) ਨੇ ਬਜ਼ੁਰਗ ਨੂੰ ਕਰਵਾਈ ਕਰਨ ਦਾ ਪੂਰਨ ਭਰੋਸਾ ਦੇ ਕੇ ਮਰਨ ਵਰਤ ਤੁੜਵਾ ਦਿੱਤਾ ਸੀ ਪਰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਇਨਸਾਫ ਨਾ ਮਿਲਣ ਕਰਕੇ ਦੁਬਾਰਾ ਮਰਨ ਵਰਤ ਸ਼ੁਰੂ ਕਰਨਾ ਪਿਆ ਹੈ।
ਪ੍ਰਲਾਦ ਸਿੰਘ ਨੇ ਐਸਡੀਐਮ ਦਫਤਰ ਖ਼ਡੂਰ ਸਾਹਿਬ ਵੱਲੋ ਕਥਿਤ ਤੌਰ 'ਤੇ ਖੱਜਲ ਖੁਆਰ ਕਰਨ ਦੇ ਦੋਸ਼ ਲਗਾਉਦੇ ਹੋਏ ਦੱਸਿਆ ਕਿ ਮੇਰੀ ਆਪਣੀ ਧੀ ਨੇ ਸਾਰੀ ਜਾਇਦਾਦ ਥੋਖੇ ਨਾਲ ਵੇਚ ਕੇ ਸਾਰਾ ਪੈਸਾ ਹੜੱਪ ਲਿਆ ਹੈ ਅਤੇ ਇਸ ਸੰਬੰਧੀ ਐਸ ਡੀ ਐਮ ਖਡੂਰ ਸਾਹਿਬ ਵੱਲੋ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ:ਲਖੀਮਪੁਰ ਘਟਨਾ ਦੇ ਵਿਰੋਧ 'ਚ 'ਆਪ' ਦਾ ਪ੍ਰਦਰਸ਼ਨ
ਇਸ ਮੌਕੇ ਬਜੁਰਗ ਪ੍ਰਲਾਦ ਸਿੰਘ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਇਨਸਾਫ਼ ਦੀ ਗੁਹਾਰ ਲਗਾਉਦੇ ਹੋਏ ਕਿਹਾ ਕਿ ਮੇਰੇ ਕੋਲ ਰਹਿਣ ਲਈ ਛੱਤ ਨਹੀ ਹੈ ਅਤੇ ਰੋਟੀ ਰੋਜੀ ਤੋਂ ਵਾਂਝਾ ਰਹਿ ਰਿਹਾ ਹਾਂ ਅਤੇ ਮੇਰੀ ਕੋਈ ਵੀ ਸੁਣਵਾਈ ਨਾ ਹੋਣ ਕਰਕੇ ਮੈਨੂੰ ਦੁਬਾਰਾ ਮਰਨ ਵਰਤ 'ਤੇ ਬੈਠਣਾ ਪਿਆ ਹੈ।