ਤਰਨ ਤਾਰਨ: ਪਿੰਡ ਵਾਂ ਦੇ ਗੁਰਵੇਲ ਸਿੰਘ ਵੱਲੋ ਚੇਤਾਵਨੀ ਦਿੰਦਿਆਂ ਪੰਚਾਇਤੀ ਜ਼ਮੀਨ ਤੇ ਥਾਣਾ ਸਦਰ ਦੇ ਬਾਹਰ ਪੋਸਤ ਦੀ ਖੇਤੀ ਕਰਨ ਦੇ ਪੋਸਟਰ ਲਗਾਏ ਗਏ ਸਨ। ਚੇਤਾਵਨੀ ਨੂੰ ਹਲਕੇ ਵਿੱਚ ਲੈਂਦਿਆਂ ਪੁਲਿਸ ਵਲੋ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚੱਲਦਿਆਂ ਗੁਰਵੇਲ ਸਿੰਘ ਵਲੋਂ ਅਰਦਾਸ ਕਰਨ ਤੋਂ ਬਾਅਦ ਪੋਸਤ ਦੀ ਖੇਤੀ ਸ਼ੁਰੂ ਕਰ ਦਿੱਤੀ ਗਈ ਹੈ।
ਕੁੱਝ ਦਿਨ ਪਹਿਲਾਂ ਤਰਨ ਤਾਰਨ ਦੀ ਥਾਣਾ ਸਦਰ ਦੇ ਐਸਐਚਓ ਦੀ ਰਿਹਾਇਸ਼ ਦੀ ਦੀਵਾਰ 'ਤੇ ਪਿੰਡ ਵਾਂ ਨਿਵਾਸੀ ਗੁਰਵੇਲ ਸਿੰਘ ਵੱਲੋ ਪੋਸਟਰ ਲਗਾਏ ਗਏ ਸੀ ਜਿਸ ਵਿੱਚ ਉਸ ਵੱਲੋ ਪੋਸਤ ਦੀ ਖੇਤੀ ਕਰਨ ਦੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਸ਼ਰੇਆਮ ਚੇਤਾਵਨੀ ਦਿੱਤੀ ਗਈ ਸੀ। ਪੁਲਿਸ ਵੱਲੋ ਉਸ ਦੀ ਚੇਤਾਵਨੀ ਨੂੰ ਹਲਕੇ ਵਿੱਚ ਲੈਂਦਿਆ ਉਸ ਵਿਰੁੱਧ ਕੋਈ ਸ਼ਖਤ ਕਾਰਵਾਈ ਨਹੀਂ ਕੀਤੀ ਗਈ।
ਗੁਰਵੇਲ ਨੇ ਜੋ ਕਿਹਾ ਉਹ ਕਰ ਦਿਖਾਇਆਂ, ਉਸ ਵੱਲੋ ਆਪਣੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਪੋਸਤ ਦੀ ਖੇਤੀ ਕਰ ਦਿੱਤੀ ਗਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਹੈ। ਵੀਡੀਓ ਵਿੱਚ ਗੁਰਵੇਲ ਸਿੰਘ ਆਪਣੇ ਸਾਥੀ ਗੁਰਭੇਜ ਸਿੰਘ ਨਾਲ ਖੜਾ ਹੈ ਅਤੇ ਖੇਤੀ ਤੋ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ। ਇਸ ਵਿੱਚ ਪੋਸਤ ਦੀ ਖੇਤੀ ਕਰਨ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ਉਸ ਤੋ ਬਾਅਦ ਗੁਰਵੇਲ ਸਿੰਘ ਖੇਤੀ ਦੀ ਸ਼ੁਰੂਆਤ ਦਾ ਉਦਘਾਟਨ ਖੁੱਦ ਰੀਬਨ ਕੱਟ ਕੇ ਕਰਦਾ ਹੈ।
ਇਸ ਮੌਕੇ ਪਿੰਡ ਦੇ ਕੁਝ ਛੋਟੇ ਬੱਚੇ ਵੀ ਮੌਜੂਦ ਹਨ, ਜਿਨ੍ਹਾਂ ਕੋਲੋ ਪੋਸਤ ਦੀ ਖੇਤੀ ਦੇ ਨਾਅਰੇ ਲਗਵਾਏ ਜਾਂਦੇ ਹਨ। ਇਸ ਦੌਰਾਨ ਗੁਰਵੇਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇ ਵਿੱਚ ਪੋਸਤ ਦੀ ਖੇਤੀ ਜ਼ਰੂਰੀ ਹੈ, ਤਾਂ ਜੋ ਲੋਕ ਚਿੱਟੇ ਵਰਗੇ ਨਸ਼ੇ ਤੋਂ ਬੱਚ ਸੱਕਣ।
ਇਹ ਵੀ ਪੜ੍ਹੋ: ਇੰਗਲੈਂਡ ਵਿੱਚ ਹੋਏ ਵਿਰੋਧ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ
ਇਸ ਸੰਬੰਧ ਵਿੱਚ ਤਰਨ ਤਾਰਨ ਪੁਲਿਸ ਦੇ ਐਸਪੀਡੀ ਜਗਜੀਤ ਸਿੰਘ ਵਾਲੀਆਂ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧ ਮਾਮਲੇ ਉੱਤੇ ਗੋਇੰਦਵਾਲ ਤੋਂ ਡੀਐਸਪੀ ਸਾਹਿਬ ਦੀ ਡਿਊਟੀ ਲਗਾਈ ਗਈ ਹੈ। ਉਹ ਮੌਕੇ 'ਤੇ ਜਾ ਕੇ ਜਾਂਚ ਕਰਨਗੇ ਤੇ ਬਣਦੀ ਕਾਰਵਾਈ ਗੁਰਵੇਲ ਵਿਰੁੱਧ ਕਰਨਗੇ।