ਤਰਨਤਾਰਨ: ਨੌਸ਼ਹਿਰਾ ਪੰਨੂਆਂ ਦੀ ਪੰਚਾਇਤੀ ਜ਼ਮੀਨ (Panchayat land of Nowshera Pannu) ਦੀ ਬੋਲੀ ਕਰਾਉਣ ਨੂੰ ਲੈ ਕੇ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਆਹਮੋ-ਸਾਹਮਣੇ ਹੋ ਗਈ। ਦਰਅਸਲ ਪ੍ਰਸ਼ਾਸਨ ਵੱਲੋਂ ਪ੍ਰਬੰਧਕ ਲਗਾ ਕੇ ਪੰਚਾਇਤੀ ਜ਼ਮੀਨ ਦੀ ਬੋਲੀ (Panchayat land auction) ਕਰਵਾਈ ਜਾਣੀ ਸੀ, ਪਰ ਪਿੰਡ ਦੀ ਪੰਚਾਇਤ ਬੀ.ਡੀ.ਓ. ਦਫ਼ਤਰ (B.D.O. Office) ਪਹੁੰਚ ਗਈ ਅਤੇ ਇਤਰਾਜ਼ ਜਤਾਇਆ। ਪੰਚਾਇਤ ਦਾ ਕਹਿਣਾ ਹੈ ਕਿ ਬਿਨ੍ਹਾਂ ਪੰਚਾਇਤ ਨੂੰ ਦੱਸੇ ਬੋਲੀ ਕਿਵੇਂ ਕਰਵਾਈ ਜਾ ਰਹੀ ਹੈ। ਪੰਚਾਇਤ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਬੋਲੀ ਦਾ ਸੋਮਵਾਰ ਨੂੰ ਕਰ ਦਿੱਤਾ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਪਿੰਡ ਦੀ ਪੰਚਾਇਤ (Village Panchayat) ਨੇ ਦੱਸਿਆ ਕਿ ਪਿੰਡ ਦੇ ਕਿਸੇ ਵੀ ਮੋਤਵਾਰ ਵਿਅਕਤੀ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਪਿੰਡ ਦੀ ਪੰਚਾਇਤ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀ ਕੋਈ ਚਿੱਠੀ ਨਹੀਂ ਮਿਲੀ ਜਿਸ ਵਿੱਚ ਪੰਚਾਇਤ ਜ਼ਮੀਨ ਦੀ ਬੋਲੀ (Panchayat land auction) ਦਾ ਜ਼ਿਕਰ ਕੀਤੇ ਹੋਵੇ।
ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਨੇ ਬਕਾਏ ਦਾ ਪ੍ਰਸ਼ਾਸਨਿਕ ਭਰੋਸਾ ਮਿਲਣ ਤੋਂ ਬਾਅਦ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ
ਉੱਥੇ ਹੀ ਨੌਸ਼ਿਹਰਾ ਬਲਾਕ ਦੇ ਬੀ.ਡੀ.ਓ. (BDO of Nowshera Block) ਨੇ ਦੱਸਿਆ ਕਿ ਇਸ ਬਲਾਕ ਅਤੇ ਕਈ ਪਿੰਡਾਂ ਦੀ ਅੱਜ ਬੋਲੀ ਕਰਵਾਈ ਗਈ ਹੈ, ਜਦਕਿ ਨੌਸ਼ਿਹਰਾ ਪੰਨੂਆਂ ਦੀ ਪੰਚਾਇਤ (Panchayat of Nowshera Pannu) ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੋਲੀ ਕਰਾਉਣ ਬਾਰੇ ਨਹੀਂ ਦੱਸਿਆ ਗਿਆ। ਜਿਸ ਤੋਂ ਬਾਅਦ ਪੰਚਾਇਤ ਦੀ ਗੱਲ ਮੰਨ ਕੇ ਬੋਲੀ ਰੋਕ ਦਿੱਤੀ ਗਈ ਹੈ ਅਤੇ ਹੁਣ ਸੋਮਵਾਰ ਨੂੰ ਇਹ ਬੋਲੀ ਕਰਵਾਈ ਜਾਣੀ ਹੈ।
ਇਹ ਵੀ ਪੜ੍ਹੋ: 4358 ਕਾਂਸਟੇਬਲ ਦੀ ਭਰਤੀ ’ਤੇ ਬੋਲੇ CM ਮਾਨ, ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ