ਤਰਨਤਾਰਨ: ਜ਼ਿਲ੍ਹਾਂ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਨਜਦੀਕ ਪਿੰਡ ਧੂੰਦਾ (Village Dhunda near town Shri Goindwal Sahib) ਵਿਖੇ ਬਿਆਸ ਦਰਿਆ ‘ਤੇ ਬੰਨ ਬਣਾਏ ਜਾਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਿਆ ਹੈ। ਜਿਸ ਤੋਂ ਬਾਅਦ ਮਾਮਲਾ ਸ੍ਰੀ ਗੋਇੰਦਵਾਲ ਸਾਹਿਬ ਦੇ ਥਾਣੇ (Police station of Sri Goindwal Sahib) ਪਹੁੰਚ ਗਿਆ ਹੈ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਇੰਸਪੈਕਟਰ ਰਾਜਿੰਦਰ ਸਿੰਘ ਨੇ ਕਿਹਾ ਕਿ ਇੱਕ ਧਿਰ ਜੋ ਬੰਨ੍ਹ ਬਣਾਉਣਾ ਚਾਹੁੰਦੀ ਹੈ, ਜਿਸ ਵਿੱਚ ਮੌਜੂਦਾ ਸਰਪੰਚ ਸਵਰਨ ਸਿੰਘ ਆਪਣੇ ਖੇਤ ਵਿੱਚ ਬੰਨ੍ਹ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਿਸ ਵੱਲੋਂ ਬੰਨ੍ਹਾਂ ਵਾਲੀ ਥਾਂ ਦਾ ਜਾਇਜ਼ ਨਹੀਂ ਲਿਆ ਗਿਆ, ਪਰ ਹੁਣ ਪੁਲਿਸ ਆਪਣੀ ਪਾਰਟੀ ਸਮੇਤ ਇੱਥੇ ਜਾ ਰਹੀ ਹੈ।
ਦੂਜੇ ਪਾਸੇ ਦੂਜੀ ਧਿਰ ਜੋ ਇਸ ਬੰਨ੍ਹ ਨੂੰ ਬਣਾਏ ਜਾਣ ਦਾ ਵਿਰੋਧ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਵਰਨ ਸਿੰਘ ਆਪਣੇ ਖੇਤਾਂ ਵਿੱਚ ਬੰਨ੍ਹਾਂ ਮਾਰ ਕੇ ਬਾਕੀ ਪਿੰਡ ਦੇ ਲੋਕਾਂ ਦੀ ਜ਼ਮੀਨ ਦਰਿਆ ਵਿੱਚ ਹੜ੍ਹਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਬੰਨ੍ਹਾਂ ਮਾਰਿਆ ਜਾਦਾ ਹੈ ਤਾਂ ਪਾਣੀ ਪਿਛੇ ਹੀ ਰੁਕ ਜਾਵੇਗਾ ਅਤੇ ਬਾਕੀ ਕਿਸਾਨਾਂ ਦੀ ਜ਼ਮੀਨ ਆਪਣੇ ਆਪ ਦਰਿਆ ਵਿੱਚ ਹੜ੍ਹ ਜਾਵੇਗੀ।
ਉਧਰ ਮੌਕੇ ‘ਤੇ ਸਰਪੰਚ ਸਵਰਨ ਸਿੰਘ ਦੇ ਹੱਕ ਵਿੱਚ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ (Former Congress MLA Ramanjit Singh Sikki) ਨੇ ਕਿਹਾ ਕਿ ਸਰਪੰਚ ਸਵਰਨ ਸਿੰਘ ਇੱਕ ਇਮਾਨਦਾਰ ਵਿਅਕਤੀ ਹੈ ਅਤੇ ਉਸ ਨਾਲ ਆਮ ਆਦਮੀ ਪਾਰਟੀ ਦੀ ਕੁਝ ਪਿੰਡ ਦੇ ਹੀ ਲੀਡਰ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ ਨਹੀਂ ਕਰਾਂਗੇ।
ਜ਼ਿਕਰਯੋਗ ਹੈ ਕਿ ਇਹ ਮਸਲਾ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਕਰੀਬ ਇੱਕ ਸਾਲ ਪਹਿਲਾਂ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਰਾਸੀ ਜਾਰੀ ਕਰਕੇ ਇਸ ਬੰਨ੍ਹ ਉੱਪਰ ਨੋਚਾਂ ਲਗਾਏ ਜਾਣ ਦਾ ਕੰਮ ਉਲੀਕਿਆ ਗਿਆ ਸੀ, ਉਸ ਸਮੇਂ ਵੀ ਦੋਹਾਂ ਧਿਰਾਂ ‘ਚ ਤਕਰਾਰ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ:'ਮੈਂ ਪੀਐਮ ਮੋਦੀ ਦਾ ਦਰਦ ਨੇੜਿਓਂ ਦੇਖਿਆ', ਗੁਜਰਾਤ ਦੰਗਿਆਂ 'ਤੇ ਅਮਿਤ ਸ਼ਾਹ ਦਾ ਵਿਸ਼ੇਸ਼ ਇੰਟਰਵਿਊ