ਤਰਨਤਾਰਨ: ਮਾਈ ਭਾਗੋ ਨਰਸਿੰਗ ਕਾਲਜ ਵਿੱਚ ਰੱਖੇ 216 ਸ਼ਰਧਾਲੂਆਂ ਨੇ ਐਤਵਾਰ ਨੂੰ ਕੁਆਰੰਟੀਨ ਸੈਂਟਰ ਦੇ ਬਾਹਰ ਆ ਕੇ ਹੰਗਾਮਾ ਕਰ ਦਿੱਤਾ।
ਸ਼ਰਧਾਲੂਆਂ ਨੇ ਕਿਹਾ ਕਿ ਇੱਕ ਸ਼ਰਧਾਲੂ ਦੇ ਸੱਟ ਲੱਗ ਜਾਣ 'ਤੇ ਜਦੋਂ ਮੈਡੀਕਲ ਸਹਾਇਤਾ ਮੰਗੀ ਗਈ ਤਾਂ ਕੋਈ ਡਾਕਟਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਮੈਡੀਕਲ ਰਿਪੋਰਟ ਬਾਰੇ ਦੱਸੇ, ਜੇਕਰ ਉਹ ਪੌਜ਼ੀਟਿਵ ਹਨ ਤਾਂ ਉਨ੍ਹਾਂ ਦਾ ਇਲਾਜ ਕੀਤਾ ਜਾਵੇ, ਜੇ ਨੈਗੇਟਿਵ ਹੈ ਤਾਂ 14 ਦਿਨਾਂ ਬਾਅਦ ਘਰ ਭੇਜਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਨਾ ਆਉਣ ਕਰਕੇ ਉਹ ਸਾਰੇ ਇਕੱਠੇ ਰਹਿ ਰਹੇ ਹਨ, ਜੇ ਕਿਸੇ ਇੱਕ ਦੀ ਵੀ ਰਿਪੋਰਟ ਪੌਜ਼ੀਟਿਵ ਆਈ ਤਾਂ ਸਾਰੇ ਲੋਕਾਂ ਦਾ ਨੁਕਸਾਨ ਵੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਵਾਰ-ਵਾਰ ਜ਼ਲੀਲ ਕਰਕੇ ਇਹ ਵੀ ਕਹਿ ਰਿਹਾ ਹੈ ਕਿ ਤੁਸੀਂ ਸ੍ਰੀ ਹਜ਼ੂਰ ਸਾਹਿਬ ਕੀ ਲੈਣ ਗਏ ਸੀ, ਤੁਹਾਡੇ ਕੋਲੋਂ ਘਰ ਨਹੀਂ ਬੈਠਿਆ ਗਿਆ। ਤਾਂ ਉਨ੍ਹਾਂ ਕਿਹਾ ਸਾਡੇ ਗੁਰੂ ਜੀ ਦਾ ਸਥਾਨ ਹੈ, ਅਸੀਂ ਉੱਥੇ ਜਾਵਾਂਗੇ।
ਇਹ ਵੀ ਪੜੋ: ਸਮਰਾਲਾ ਵਿੱਚ 13 ਏਕੜ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ
ਉੱਥੇ ਹੀ ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਇੱਥੇ ਕੁੱਲ 216 ਸ਼ਰਧਾਲੂ ਹਨ ਜਿਨ੍ਹਾਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੌਜ਼ੀਟਿਵ ਆਉਣ ਵਾਲਿਆ ਨੂੰ ਇਲਾਜ ਲਈ ਭੇਜ ਦਿੱਤਾ ਜਾਵੇਗਾ, ਬਾਕੀਆਂ ਨੂੰ 14 ਦਿਨਾਂ ਬਾਅਦ ਘਰ ਭੇਜ ਦਿੱਤਾ ਜਾਵੇਗਾ।