ਤਰਨਤਾਰਨ:ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆ (Farm labor organizations) ਦੇ ਸਾਝੇ ਮੋਰਚੇ ਦੇ ਸੱਦੇ ਉਤੇ ਚੰਨੀ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ ਤਹਿਸੀਲ ਖਡੂਰ ਸਾਹਿਬ ਵਿੱਚ ਰੋਸ ਮਾਰਚ ਕਰਕੇ ਐਸ ਡੀ ਐਮ ਦੇ ਦਫਤਰ ਅੱਗੇ ਧਰਨਾ (Protest in front of SDM's office) ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਮੇਜਰ ਸਿੰਘ ਦਾਰਾ ਪੁਰ, ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਖਡੂਰ ਸਾਹਿਬ ਨੇ ਕੀਤੀ।
ਬਲਦੇਵ ਸਿੰਘ ਭੈਲ ਨੇ ਕਿਹਾ ਕਿ ਮਜਦੂਰ ਜਥੇਬੰਦੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੱਲੋਂ ਮਜਦੂਰਾਂ ਦੀਆਂ ਹੱਕੀ ਤੇ ਵਾਜਬ ਮੰਗਾ ਮੰਨ ਕੇ ਲਿਖਤੀ ਪੱਤਰ ਜਾਰੀ ਨਹੀਂ ਕੀਤਾ ਗਿਆ। ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦੋਰਾਨ ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਬਿਜਲੀ ਦੇ ਪੁੱਟੇ ਮੀਟਰ ਬਕਾਇਆ ਤੋ ਇਲਾਵਾ ਸਰਚਾਰਜ ਤੇ ਜੁਰਮਾਨੇ ਵੀ ਖਤਮ ਕਰਕੇ ਬਿਨਾ ਸ਼ਰਤ ਮੀਟਰ ਜੋੜਨ, ਸਹਿਕਾਰੀ ਸੁਸਾਇਟੀਆਂ ਵਿੱਚ ਬੇਜਮੀਨੇ ਲੋਕਾਂ ਦੇ ਹਿੱਸੇ ਪਾਉਣ, ਬੇਜਮੀਨੇ ਲੋਕਾਂ ਨੂੰ ਕਰਜ਼ਾ ਦੇਣ ਅਤੇ ਰਾਸ਼ਨ ਡੀਪੂਆ ਉੱਤੇ ਕੰਟਰੋਲ ਰੇਟ ਤੇ ਕਣਕ ਦਾਲ ਤੋ ਇਲਾਵਾ ਖੰਡ ਚਾਹ ਪੱਤੀ ਸਮੇਤ ਹੋਰ ਜਰੂਰੀ ਵਸਤਾਂ ਦੇਣ ਆਦਿ ਦੇ ਕੀਤੇ ਫੈਸਲਿਆਂ ਸਬੰਧੀ ਤੁਰੰਤ ਲਿਖਤੀ ਪੱਤਰ ਜਾਰੀ ਕੀਤੇ ਜਾਣ।
ਮੁੱਖ ਮੰਤਰੀ ਵੱਲੋਂ ਵਾਹ ਵਾਹ ਖੱਟਣ ਲਈ ਰਿਹਾਇਸ਼ੀ ਪਲਾਟ ਤੇ ਲਾਲ ਲਕੀਰ ਦੇ ਮਾਲਕੀ ਹੱਕ ਦੇਣ, ਕਰਜ਼ਾ ਮੁਆਫ਼ੀ ਅਤੇ ਬਿਜਲੀ ਬਿੱਲ ਮੁਆਫ਼ੀ ਆਦਿ ਦੇ ਥਾਂ ਥਾਂ ਉੱਤੇ ਬੋਰਡ ਲਗਾਏ ਹਨ ਪਰ ਹਕੀਕਤ ਵਿੱਚ ਅਜਿਹਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਉਕਤ ਐਲਾਨਾਂ ਤੋ ਇਲਾਵਾ ਦਲਿਤਾਂ ਤੇ ਜਬਰ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ਲਈ ਉੱਚ ਪੁਲਿਸ ਅਧਿਕਾਰੀ ਈਸਵਰ ਸਿੰਘ ਦੀ ਅਗਵਾਈ ਹੇਠਾ ਸਿੱਟ ਦਾ ਗਠਨ ਕਰਨ, ਸਿੰਘੂ ਬਾਰਡਰ ਤੇ ਕਤਲ ਕੀਤੇ ਲਖਵੀਰ ਸਿੰਘ ਦੇ ਮਾਮਲੇ ਵਿੱਚ ਬਣਾਈ ਸਿੱਟ ਦੀ ਰਿਪੋਰਟ 2, 3ਦਿਨਾ ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਅਜੇ ਤੱਕ ਕਿਸੇ ਵੀ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਨਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਇਹ ਵੀ ਪੜੋ:ਅਕਾਲੀ ਦਲ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ, ਕੀਤੇ ਇਹ ਵਾਅਦੇ