ETV Bharat / state

ਪੁਲਿਸ ਕਸਟਡੀ ਦੌਰਾਨ ਵਿਅਕਤੀ ਦੀ ਮੌਤ, ਪਿਤਾ ਨੇ ਅਸਲ ਬੰਦਿਆਂ 'ਤੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ - ਪੁਲਿਸ ਕਸਟਡੀ ਦੌਰਾਨ ਵਿਅਕਤੀ ਦੀ ਮੌਤ

ਤਰਨਤਾਰਨ ਦੇ ਭਿੱਖੀਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਸੁਰਸਿੰਘ ਵਿਖੇ ਇੱਕ ਨੌਜਵਾਨ ਮਨਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਭਾਵੇਂ ਕਾਫ਼ੀ ਦੇਰ ਹੋ ਗਈ ਹੈ ਪਰ ਅਜੇ ਤੱਕ ਅਸਲ ਦੋਸ਼ੀਆਂ ਉੱਤੇ ਕਾਰਵਾਈ ਨਾ ਕਰਨ ਦੇ ਦੋਸ਼ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਵੱਲੋਂ ਲਾਏ ਜਾ ਰਹੇ ਹਨ।

ਮਨਦੀਪ ਸਿੰਘ ਦੀ ਮੌਤ ਦੇ ਅਸਲ ਦੋਸ਼ੀਆਂ 'ਤੇ ਕਾਰਵਾਈ ਕਰਕੇ ਇਨਸਾਫ਼ ਦੇਣ ਦੀ ਮੰਗ

author img

By

Published : Dec 13, 2020, 8:46 PM IST

ਤਰਨਤਾਰਨ: ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਸੁਰਸਿੰਘ ਵਿਖੇ ਇੱਕ ਨੌਜਵਾਨ ਮਨਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਭਾਵੇਂ ਕਾਫੀ ਦੇਰ ਹੋ ਗਈ ਹੈ ਪਰ ਅਜੇ ਤੱਕ ਅਸਲ ਦੋਸ਼ੀਆਂ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਵੱਲੋਂ ਲਾਏ ਜਾ ਰਹੇ ਹਨ।

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮਨਦੀਪ ਸਿੰਘ ਦਾ ਨਰਿੰਦਰ ਕੌਰ ਨਾਂਅ ਦੀ ਔਰਤ ਨਾਲ ਸਬੰਧ ਸਨ, ਜਿਸ ਕਰ ਕੇ ਉਨ੍ਹਾਂ ਨੇ ਮਨਦੀਪ ਦਾ ਵਿਆਹ ਪੱਕਾ ਕਰ ਦਿੱਤਾ। ਪਰੰਤੂ ਮਨਦੀਪ ਕੁੱਝ ਸਮੇਂ ਬਾਅਦ ਆਪਣੀ ਪਤਨੀ ਨੂੰ ਛੱਡ ਕੇ ਨਰਿੰਦਰ ਕੌਰ ਨਾਲ ਰਹਿਣ ਲੱਗ ਪਿਆ, ਜਿਸ ਤੋਂ ਬਾਅਦ ਉਹ ਨਰਿੰਦਰ ਕੌਰ ਨਾਲ ਸੁਰਸਿੰਘ ਜਾ ਕੇ ਰਹਿਣ ਲੱਗ ਪਿਆ। ਪਿਤਾ ਨੇ ਦੱਸਿਆ ਕਿ ਇਥੇ ਮਨਦੀਪ ਸਿੰਘ ਨੂੰ ਨਰਿੰਦਰ ਕੌਰ ਨਸ਼ਾ ਕਰਵਾਉਂਦੀ ਰਹਿੰਦੀ ਸੀ। ਉਥੇ ਮਨਦੀਪ ਸਿੰਘ ਨੂੰ ਛਾਉਣੀ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮਨਦੀਪ ਸਿੰਘ ਦੀ ਕੁੱਟਮਾਰ ਕੀਤੀ ਅਤੇ ਫ਼ਿਰ ਪੁਲਿਸ ਨੂੰ ਸੌਂਪ ਦਿੱਤਾ ਅਤੇ ਪੁਲਿਸ ਨੇ ਵੀ ਉਸ ਦੀ ਕੁੱਟਮਾਰ ਕੀਤੀ, ਜਦੋਂ ਉਨ੍ਹਾਂ ਲਾਸ਼ ਮੰਗੀ ਤਾਂ ਪੁਲਿਸ ਵਾਲਿਆਂ ਨੇ ਉਸ ਦੀ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ।

ਵੇਖੋ ਵੀਡੀਓ।

ਉਨ੍ਹਾਂ ਇਹ ਵੀ ਕਿਹਾ ਕਿ ਖ਼ੁਦ ਨੂੰ ਮਨਦੀਪ ਸਿੰਘ ਦੀ ਪਤਨੀ ਦੱਸਦੀ ਨਰਿੰਦਰ ਕੌਰ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ। ਉਨ੍ਹਾਂ ਕਿਹਾ ਜੇਕਰ ਨਰਿੰਦਰ ਕੌਰ ਦਾ ਮਨਦੀਪ ਨਾਲ ਵਿਆਹ ਹੋਇਆ ਹੈ ਤਾਂ ਉਹ ਸਬੂਤ ਪੇਸ਼ ਕਰੇ। ਨਰਿੰਦਰ ਕੌਰ ਨੇ ਜਾਅਲੀ ਆਧਾਰ ਕਾਰਡ ਬਣਵਾਏ ਹੋਏ ਹਨ।

ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਨਰਿੰਦਰ ਕੌਰ ਵੀ ਦੋਸ਼ੀ ਹੈ ਤਾਂ ਉਸ ਵਿਰੁੱਧ ਵੀ ਕੇਸ ਦਰਜ ਕੀਤਾ ਜਾਵੇ।

ਉਧਰ, ਦੂਜੇ ਪਾਸੇ ਖ਼ੁਦ ਨੂੰ ਮ੍ਰਿਤਕ ਦੀ ਪਤਨੀ ਦੱਸਣ ਵਾਲੀ ਨਰਿੰਦਰ ਕੌਰ ਨੇ ਕਿਹਾ ਕਿ ਉਹ 20 ਸਾਲ ਤੋਂ ਮਨਦੀਪ ਨਾਲ ਰਹਿ ਰਹੀ ਸੀ। ਉਹ ਦੋਵੇਂ ਪਤੀ-ਪਤਨੀ ਸਨ। ਉਸ ਨੇ ਆਪਣੇ ਆਧਾਰ ਕਾਰਡ ਵੀ ਵਿਖਾਏ।

ਇਸ ਸਬੰਧੀ ਜਦੋਂ ਡੀਐਸਪੀ ਰਾਜਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਏਗੀ। ਜਦਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੋਈ ਇੰਜਰੀ ਨਹੀਂ ਆਈ ਹੈ। ਹਾਲਾਂਕਿ ਇੱਕ ਹੋਰ ਰਿਪੋਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਦੇ ਬਿਆਨਾਂ 'ਤੇ ਕੇਸ ਦਰਜ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.