ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਤੋਂ ਸੈਦੋ ਪਿੰਡ ਨੂੰ ਜਾਣ ਵਾਲੀ ਸੜਕ ਦੇ ਕੰਢੇ ਬਣੇ ਰਹੇ ਰਜਵਾਹੇ ਵਿੱਚ ਅਚਾਨਕ ਪਾਣੀ ਜ਼ਿਆਦਾ ਆ ਜਾਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦੁਧਾਰੂ ਪਸ਼ੂਆਂ ਦਾ ਚਾਰਾ ਪਾਣੀ ਵਿੱਚ ਡੁੱਬਣ ਕਾਰਨ 15 ਤੋਂ 20 ਏਕੜ ਤੱਕ ਖ਼ਰਾਬ ਹੋ ਗਿਆ ਹੈ। ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਤੋਂ ਸੈਦੋ ਪਿੰਡ ਨੂੰ ਜਾਣ ਵਾਲੀ ਸੜਕ ਦੇ ਕੰਢੇ ਬਣੇ ਰਜਵਾਹੇ ਵਿੱਚ ਅਚਾਨਕ ਪਾਣੀ ਜ਼ਿਆਦਾ ਆ ਜਾਣ ਕਾਰਨ ਕਿਸਾਨਾਂ ਵੱਲੋਂ ਬੀਜਿਆ ਗਿਆ ਦੁਧਾਰੂ ਪਸ਼ੂਆਂ ਚਾਰਾ ਪਾਣੀ ਵਿੱਚ ਡੁੱਬਣ ਕਾਰਨ 15 ਤੋਂ 20 ਏਕੜ ਖ਼ਰਾਬ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਹਰ ਸਾਲ ਪੈਂਦੀ ਹੈ ਮਾਰ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਦਿਲਬਾਗ ਸਿੰਘ ਅਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਰਜਵਾਹੇ ਵਿੱਚ ਹਰ ਸਾਲ ਇਸੇ ਤਰ੍ਹਾਂ ਹੀ ਪਾਣੀ ਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਡੁੱਬ ਜਾਂਦੀਆਂ ਹਨ। ਜਿਨ੍ਹਾਂ ਦਾ ਉਨ੍ਹਾਂ ਨੂੰ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ। ਪੀੜਤ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਹੈ ਕਿ ਇਸ ਰਜਵਾਹੇ ਦੀ ਸਹੀ ਤਰੀਕੇ ਨਾਲ ਖੁਦਾਈ ਕਰਕੇ ਇਸ ਦੇ ਕੰਢੇ ਉੱਤੇ ਮਿੱਟੀ ਪਾਈ ਜਾਵੇ ਤਾਂ ਜੋ ਹਰ ਸਾਲ ਡੁੱਬਣ ਵਾਲੀਆਂ ਫਸਲਾਂ ਦਾ ਬਚਾ ਹੋ ਸਕੇ।
- NSG hub in Punjab: ਕੀ ਹੁਣ ਪੰਜਾਬ ਦੀਆਂ ਸਰਹੱਦਾਂ ਹੋਣਗੀਆਂ ਸੁਰੱਖਿਅਤ ? ਖਾਸ ਰਿਪੋਰਟ
- CM di Yogshala: ਜਲੰਧਰ 'ਚ 'CM ਦੀ ਯੋਗਸ਼ਾਲਾ' ਦੀ ਸ਼ੁਰੂਆਤ, ਵਿਚਕਾਰ ਹੀ ਛੱਡ ਚਲੇ ਗਏ ਮੁੱਖ ਮੰਤਰੀ ਭਗਵੰਤ ਮਾਨ
- Weather Update: ਮੌਸਮ ਖੁਸ਼ਗਵਾਰ, ਇਹਨਾਂ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
ਸਰਕਾਰ ਤੋਂ ਮੁਆਵਜ਼ੇ ਦੀ ਮੰਗ: ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਹਰ ਸਾਲ ਸਮੱਸਿਆ ਲੈਕੇ ਅਧਿਕਾਰੀਆਂ ਕੋਲ ਜਾਂਦੇ ਨੇ ਪਰ ਕੋਈ ਵੀ ਅਧਿਕਾਰੀ ਸੁਣਨ ਲਈ ਤਿਆਰ ਨਹੀਂ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਹੁਣ ਬੀਤੀ ਰਾਤ ਫਿਰ ਇਸ ਰਜਵਾਹੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਹੈ, ਜਿਸ ਕਾਰਨ ਰਜਵਹੇ ਦੇ ਕੰਢੇ ਉੱਤੇ ਜ਼ਮੀਨ ਵਿੱਚ ਬੀਜਿਆ ਹੋਇਆ ਪਸ਼ੂਆਂ ਦਾ ਚਾਰਾ ਅਤੇ ਫਸਲ ਪਾਣੀ ਵਿੱਚ ਡੁੱਬਣ ਕਾਰਨ ਖਰਾਬ ਹੋ ਚੁੱਕੀਆਂ ਹਨ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਕਈ ਹੋਰ ਕਿਸਾਨਾਂ ਨੇ ਆਪਣੀ ਜ਼ਮੀਨ ਵਿੱਚ 15 ਤੋਂ 20 ਏਕੜ ਪਸ਼ੂਆਂ ਦਾ ਚਾਰਾ ਬੀਜਿਆ ਸੀ ਜੋ ਪਾਣੀ ਦੀ ਮਾਰ ਕਾਰਨ ਖਰਾਬ ਹੋ ਚੁੱਕਾ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਜਵਾਹੇ ਦੀ ਸਹੀ ਤਰੀਕੇ ਨਾਲ ਖੁਦਾਈ ਕਰਵਾਈ ਜਾਵੇ ਅਤੇ ਇਸ ਦੇ ਕੰਢਿਆਂ ਉੱਤੇ ਮਿੱਟੀ ਪੁਆਈ ਜਾਵੇ ਤਾਂ ਜੋ ਉਨ੍ਹਾਂ ਦੀਆਂ ਹਰ ਸਾਲ ਡੁੱਬਣ ਵਾਲੀਆਂ ਫਸਲਾਂ ਬਚ ਸਕਣ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਸ਼ੂਆਂ ਲਈ ਚਾਰਾ ਬੀਜ ਸਕਣ।