ਤਰਨਤਾਰਨ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਸੰਯੁਕਤ ਮੋਰਚੇ ਦੀ ਕਾਲ ਜਿਸ ਵਿੱਚ ਸਿਆਸੀ ਪਾਰਟੀਆ ਨੂੰ ਪਿੰਡਾ ਅੰਦਰ ਵੜਨ ਨਾ ਦੇਣ ਤੇ ਨਾ ਕੋਈ ਵੀ ਪ੍ਰੋਗਰਾਮ ਕਰਨ ਦੇਣ ਦੇ ਫੈਸਲੇ ਨੂੰ ਲਾਗੂ ਕਰਦਿਆ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਗਰੈਡ ਕੈਂਸਟਲ ਪੈਲੇਸ ਭਿੱਖੀਵਿੰਡ ਵਾਲੇ ਪ੍ਰੋਗਰਾਮ ਨੂੰ ਰੁਕਵਾਇਆ ਗਿਆ। ਮਾਹਣੇਕੇ ਤੇ ਮਾੜੀ ਉਦੋਕੇ ਪਿੰਡ ਵਿਖੇ ਐਮ.ਪੀ ਜਸਬੀਰ ਸਿੰਘ ਡਿੰਪਾ ਤੇ ਖੇਮਕਰਨ ਹਲਕੇ ਦੇ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਨੂੰ ਰੋਕ ਕੇ ਭਾਰੀ ਵਿਰੋਧ ਕੀਤਾ ਗਿਆ ਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਬੋਲਦਿਆ ਮੇਹਰ ਸਿੰਘ ਤਲਵੰਡੀ, ਮਹਿਲ ਸਿੰਘ ਮਾੜੀਮੇਘਾ, ਦਿਲਬਾਗ ਸਿੰਘ ਪਹੂਵਿੰਡ ਤੇ ਗੁਰਭੇਜ ਸਿੰਘ ਧਾਰੀਵਾਲ ਨੇ ਚਿਤਾਵਨੀ ਵੀ ਜਾਰੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਵੱਲੋਂ ਕੋਈ ਵੀ ਰਾਜਸੀ ਜਾਂ ਸਿਆਸੀ ਪ੍ਰੋਗਰਾਮ ਕੀਤਾ ਜਾਵੇਗਾ ਤਾਂ ਉਸਦਾ ਡਟਵਾ ਵਿਰੋਧ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵੱਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਹਰਜੀਤ ਗਰੇਵਾਲ ਦੀ ਕਿਸਾਨਾਂ ਪ੍ਰਤੀ ਮਾੜੀ ਸ਼ਬਦਾਵਲੀ ਨੂੰ ਲੈ ਰੋਸ ਪ੍ਰਦਰਸ਼ਨ
ਇਸ ਮੌਕੇ 'ਤੇ ਕਿਸਾਨਾਂ ਵੱਲੋਂ ਐਮ.ਪੀ ਤੇ ਐੱਮ.ਐੱਲ.ਏ ਨੂੰ ਰੋਕ ਕੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾ ਬਾਰੇ ਤਿੱਖੇ ਸਵਾਲ ਜਵਾਬ ਕੀਤੇ ਗਏ। ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੋ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 20 ਜੁਲਾਈ ਨੂੰ ਤਰਨਤਾਰਨ ਜ਼ਿਲ੍ਹੇ ਤੋਂ ਬਹੁਤ ਵੱਡਾ ਜਥਾ ਰਵਾਨਾ ਹੋਵਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਅੰਦੋਲਨ ਨੂੰ ਲੰਮੇ ਸਮੇਂ ਤੱਕ ਚਲਾਉਣ ਲਈ ਸਾਡੀਆ ਪੂਰੀਆਂ ਤਿਆਰੀਆਂ ਹਨ ਤੇ ਸਾਨੂੰ ਜਿੰਨਾ ਲੰਮਾ ਵੀ ਸੰਘਰਸ਼ ਲੜਣਾ ਪਵੇਗਾ ਅਸੀਂ ਲੜਣ ਲਈ ਤਿਆਰ-ਬਰ-ਤਿਆਰ ਹਾਂ।