ਤਰਨ ਤਾਰਨ: ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਜੱਗੂ ਭਗਵਾਨਪੁਰਿਆ ਦੇ ਖ਼ਿਲਾਫ਼ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਸੀ ਪਰ ਬਲਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੱਗੂ ਭਗਵਾਨਪੁਰਿਆ ਦਾ ਕਤਲ ਨਾਲ ਕੋਈ ਸੰਬੰਧ ਨਹੀਂ ਹੈ।
ਬੀਤੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਐਸਐਚਓ ਦੀ ਅਗਵਾਈ 'ਚ ਜੱਗੂ ਭਗਵਾਨਪੁਰਿਆ ਨੂੰ ਪ੍ਰੋਟੈਕਸ਼ਨ ਵਰੰਟ ਤਹਿਤ ਪੁੱਛ-ਗਿੱਛ ਲਈ ਗੋਇੰਦਵਾਲ ਲੈ ਆਈ ਜਿਸ ਦੇ ਚੱਲਦੇ ਚਰਚਾਂਵਾਂ ਦਾ ਬਾਜ਼ਾਰ ਗਰਮ ਹੈ। ਦੱਸ ਦਈਏ ਕਿ ਜੱਗੂ ਨੂੰ ਇਸ ਕਤਲ ਕਾਂਡ 'ਚ ਪੁਲਿਸ ਲੈ ਕੇ ਆਈ ਹੈ।
ਪਰਿਵਾਰਿਕ ਮੈਂਬਰਾਂ ਵੱਲੋਂ ਖੁਲਾਸਾ ਕਰਦੇ ਕਿਹਾ ਗਿਆ ਕਿ ਪੁਲਿਸ ਕੇਸ ਨੂੰ ਉਲਝਾ ਰਹੀ ਹੈ। ਕਈ ਦਿਨਾਂ ਤੋਂ ਪੁਲਿਸ ਦੇ ਹੱਥ ਖਾਲੀ ਹੈ ਤਾਂ ਉਹ ਜੱਗੂ ਨੂੰ ਇਸ ਕਤਲ ਮਾਮਲੇ 'ਚ ਲੈ ਆਈ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਮੀਡੀਆ ਵੱਲੋਂ ਜੱਗੂ ਨੂੰ ਕਤਲ ਕੇਸ ਨਾਲ ਜੋੜਿਆ ਜਾ ਰਿਹਾ ਹੈ ਜਿਸ ਦੀ ਪਰਿਵਾਰ ਵਾਲਿਆਂ ਨੇ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ। ਉਨ੍ਹਾਂ ਪੁਲਿਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੁਲਿਸ ਉਨ੍ਹਾਂ ਦੇ ਪਰਿਵਾਰ ਨੂੰ ਸਵਾਲ ਕਰ ਪ੍ਰੇਸ਼ਾਨ ਕਰ ਰਹੀ ਹੈ।