ਤਰਨਤਾਰਨ: ਪੰਜਾਬ ਵਿੱਚ ਬੁਲਟ ਮੋਟਰਸਾਈਕਲ ਅਤੇ ਉਸ ਦੇ ਪਟਾਕਿਆਂ ਨੂੰ ਲੈਕੇ ਹਮੇਸ਼ਾ ਤੋਂ ਬਹੁਤ ਸਾਰੇ ਮਾਮਲੇ ਸਾਹਮਣੇ ਆਉਂ ਦੇ ਰਹਿੰਦੇ ਹਨ ਅਤੇ ਸੂਬੇ ਦੇ ਗਾਇਕ ਵੀ ਹਮੇਸ਼ਾ ਬੁਲਟ ਨੂੰ ਵਧਾ ਚੜ੍ਹਾ ਕੇ ਗੀਤਾਂ ਰਾਹੀਂ ਪੇਸ਼ ਕਰਦੇ ਰਹਿੰਦੇ ਹਨ, ਪਰ ਹੁਣ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਭਰਾ ਪੁਲਿਸ ਨਾਲ ਬੁਲਟ ਦੇ ਪਟਾਕਿਆਂ ਨੂੰ ਲੈਕੇ ਕੱਟੇ ਗਏ ਚਲਾਣ ਤੋਂ ਬਾਅਦ ਬਹਿਸ ਕਰਨ ਲੱਗ ਪਏ।
ਨੌਜਵਾਨਾਂ ਦਾ ਇਲਜ਼ਾਮ: ਬੁਲਟ ਚਾਲਕ ਅਤੇ ਉਸ ਦੇ ਭਰਾ ਦਾ ਇਲਜ਼ਾਮ ਹੈ ਕਿ ਗੋਇੰਦਵਾਲ ਸਾਹਿਬ ਨਾਕੇ ਉੱਤੇ ਤਾਇਨਾਤ ਪੁਲਿਸ ਕਾਨੂੰਨ ਦਾ ਦੋਹਰੇ ਮਾਪਦੰਡਾਂ ਮੁਤਾਬਿਕ ਇਸਤੇਮਾਲ ਕਰ ਰਹੀ ਹੈ। ਨੌਜਵਾਨਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦਾ ਇਹ ਕਹਿ ਕੇ ਚਲਾਣ ਕੱਟ ਦਿੱਤਾ ਕਿ ਉਹ ਬੁਲਟ ਦੇ ਜਾਣਬੁੱਝ ਕੇ ਪਟਾਕੇ ਪਾ ਰਹੇ ਸਨ ਅਤੇ ਉਹ 2 ਮਹੀਨਿਆਂ ਤੋਂ ਅਜਿਹਾ ਹੀ ਕਰ ਰਹੇ ਹਨ। ਨੌਜਵਾਨ ਨੇ ਕਬਲਿਆ ਇੱਕ ਮੋਟਰਸਾਈਕਲ ਦੇ ਪਟਾਕੇ ਵੱਜੇ ਹਨ ਅਤੇ ਪੁਲਿਸ ਨੇ ਚਾਲਾਨ ਕੱਟਿਆ ਹੈ।
ਚਹੇਤਿਆਂ ਦਾ ਨਹੀਂ ਕੱਟਿਆ ਚਾਲਾਨ: ਚਲਾਨ ਕੱਟੇ ਜਾਣ ਉੱਤੇ ਨੌਜਵਾਨਾਂ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਨੌਜਵਾਨ ਜਸ਼ਨ ਪ੍ਰੀਤ ਸਿੰਘ ਨੇ ਨਾਕੇ ਉੱਤੇ ਤਇਨਾਤ ਪੁਲੀਸ ਮੁਲਾਜ਼ਮਾਂ ਉਪਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪੁਲਿਸ ਮੁਲਾਜ਼ਮ ਆਪਣੇ ਜਾਣਕਾਰਾਂ ਅਤੇ ਚਹੇਤਿਆ ਨੂੰ ਬਿੰਨ੍ਹਾ ਚੈਕਿੰਗ ਜਾਣ ਦੇ ਰਹੇ ਹਨ ਅਤੇ ਗਰੀਬ ਲੋਕਾਂ ਦੇ ਧੱਕੇ ਨਾਲ ਚਲਾਨ ਕੱਟ ਰਹੇ ਹਨ।
ਇਹ ਵੀ ਪੜ੍ਹੋ: 108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਖਤਮ, ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਐਂਬੂਲੈਂਸ ਸੇਵਾ ਬਹਾਲ
ਪੁਲਿਸ ਦੀ ਸਫ਼ਾਈ: ਮੌਕੇ ਉੱਤੇ ਮੌਜੂਦ ਏਐਸਆਈ ਪ੍ਰੇਮ ਸਿੰਘ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਕਤ ਨੌਜਵਾਨ ਪਿਛਲੇ ਦੋ ਮਹੀਨੇ ਤੋਂ ਬਾਜ਼ਾਰ ਵਿੱਚ ਪਟਾਕੇ ਮਾਰਦੇ ਸਨ । ਜਿੰਨ੍ਹਾ ਨੂੰ ਨਾਕੇ ਉੱਤੇ ਰੋਕ ਕੇ ਚਲਾਨ ਕੀਤਾ ਗਿਆ ਹੈ। ਏਐਸਆਈ ਪ੍ਰੇਮ ਸਿੰਘ ਨੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਸੇ ਵੀ ਪੱਖਪਾਤ ਤੋਂ ਇੰਨਕਾਰ ਕੀਤਾ ਹੈ। ਉੱਧਰ ਦੂਜੇ ਪਾਸੇ ਪੀੜਤ ਨੌਜਵਾਨਾਂ ਨੇ ਪੁਲੀਸ ਦੀ ਕਾਰਵਾਈ ਨੂੰ ਇੱਕ ਤਰਫਾ ਦੱਸਦੇ ਹੋਏ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨੇ ਮੌਕੇ ਉੱਤੇ ਹੀ ਮੋਟਰਸਾਈਕਲ ਨੂੰ ਸਟਾਰਟ ਕਰਕੇ ਪਟਾਕਿਆਂ ਸਬੰਧੀ ਸਾਰੇ ਲੋਕਾਂ ਨੂੰ ਵਿਖਾਇਆ ਅਤੇ ਨੌਜਵਾਨਾਂ ਨੇ ਪਟਾਕਿਆਂ ਦੀ ਗੱਲ ਕਬੂਲੀ ਅਤੇ ਮੁੜ ਦੋਹਰਾਇਆ ਕਿ ਪੁਲਿਸ ਨੇ ਜਿਸ ਨੂੰ ਛੱਡਿਆ ਉਹ ਵੀ ਬੁਲਟ ਦੇ ਪਟਾਕੇ ਇਸੇ ਤਰ੍ਹਾਂ ਪਾ ਰਿਹਾ ਸੀ।