ਤਰਨਤਾਰਨ: ਹਲਕਾ ਸ੍ਰੀ ਖੇਮਕਰਨ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੇ ਖਿਲਾਫ ਚੋਣ ਕਮਿਸ਼ਨ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਸ਼ਿਕਾਇਤ ਗੁਰਬਚਨ ਸਿੰਘ ਨੋਡਲ ਅਫਸਰ ਸ਼ਿਕਾਇਤ ਸੈੱਲ ਕਮ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵੱਲੋਂ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤ ਮੁਤਾਬਿਕ ਬੀਤੇ ਦਿਨ ਸੁਖਪਾਲ ਸਿੰਘ ਭੁੱਲਰ ਕਾਂਗਰਸੀ ਵਿਧਾਇਕ ਵੱਲੋਂ ਇਕ ਵਿਸ਼ਾਲ ਇਕੱਠ ਕੀਤਾ ਗਿਆ ਸੀ ਜਿਸ ਵਿਚ 200 ਦੇ ਕਰੀਬ ਗੱਡੀ ਅਤੇ 600 ਦੇ ਕਰੀਬ ਵਰਕਰ ਇਕੱਠੇ ਕੀਤੇ ਸੀ ਜੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਸੁਖਪਾਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਮਹਿਮੂਦਪੁਰ ਅਤੇ ਮਾਮਲਾ ਦਰਜ ਕੀਤਾ ਗਿਆ ਹੈ।
18 ਫਰਵਰੀ ਨੂੰ ਸ਼ਾਮ ਦੇ 6 ਵਜੇ ਤੋਂ ਬਾਅਦ ਰੁਕ ਗਿਆ ਸੀ ਚੋਣ ਪ੍ਰਚਾਰ
ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 6 ਵਜੇ ਚੋਣ ਪ੍ਰਚਾਰ ਖਤਮ ਹੋਣ 'ਤੇ ਚੋਣ ਪ੍ਰਚਾਰ ਨਹੀਂ ਕਰਨਾ ਸੀ, ਪਰ 6 ਵਜੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਨਸਾ ਵਿਖੇ ਡੋਰ-ਟੂ-ਬਾਜ਼ਾਰਾਂ 'ਚ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੱਕ 'ਚ ਡੋਰ-ਡੋਰ ਪ੍ਰਚਾਰ ਕਰਦੇ ਨਜ਼ਰ ਆਏ। ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਭਲਕੇ ਹੋਵੇਗੀ ਵੋਟਿੰਗ
ਦੱਸ ਦਈਏ ਕਿ ਪੰਜਾਬ ’ਚ ਭਲਕੇ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਵੋਟਿੰਗ ਕੀਤੀ ਜਾਵੇਗੀ। ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਦੱਸ ਦਈਏ ਕਿ ਸੂਬੇ ਭਰ ’ਚ 1304 ਉਮੀਦਵਾਰ ਚੋਣ ਮੈਦਾਨ ਚ ਉਤਰੇ ਹੋਏ ਹਨ। ਜਿਨ੍ਹਾਂ ਦਾ ਭਵਿੱਖ 2,14,99,804 ਵੋਟਰਾਂ ਵੱਲੋਂ ਤੈਅ ਕੀਤਾ ਜਾਵੇਗਾ।
ਇਹ ਵੀ ਪੜੋ: ਕਾਂਗਰਸ ਨੇ ਇੱਕ ਤੋਂ ਬਾਅਦ ਇੱਕ ਵਿਧਾਇਕਾਂ ਨੂੰ ਦਿਖਾਇਆ ਬਾਹਰ ਦਾ ਰਾਹ