ETV Bharat / state

ਤਰਨਤਾਰਨ ਸਰਹੱਦ ’ਤੇ ਬਰਾਮਦ ਡਰੋਨ ਨੂੰ ਲੈ ਕੇ BSF ਵੱਲੋਂ ਵੱਡੇ ਖੁਲਾਸੇ - ਸਰਹੱਦ ਉੱਤੇ ਚੌਕਸੀ ਵਰਤੀ ਜਾ ਰਹੀ

ਤਰਨਤਾਰਨ ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਅਧੀਨ ਆਉਂਦੇ ਪਿੰਡ ਵਾਂ ਤਾਰਾ ਸਿੰਘ ਨਜ਼ਦੀਕ ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ। ਬੀਐਸਐਫ ਵੱਲੋਂ ਬਰਾਮਦ ਕੀਤੇ ਡਰੋਨਾ ਤੋਂ ਬਾਅਦ ਸਰਹੱਦ ਉੱਤੇ ਚੌਕਸੀ ਵਰਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਡਰੋਨ ਨਸ਼ਾ ਤਸਕਰਾਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਡਰੋਨ ਨੂੰ ਲੈ ਕੇ BSF ਵੱਲੋਂ ਵੱਡੇ ਖੁਲਾਸੇ
ਡਰੋਨ ਨੂੰ ਲੈ ਕੇ BSF ਵੱਲੋਂ ਵੱਡੇ ਖੁਲਾਸੇ
author img

By

Published : Dec 19, 2021, 11:18 AM IST

ਤਰਨਤਾਰਨ: ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਅਧੀਨ ਆਉਂਦੇ ਪਿੰਡ ਵਾਂ ਤਾਰਾ ਸਿੰਘ ਨਜ਼ਦੀਕ ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ ਜੋ ਕਿ ਭਾਰਤੀ ਖੇਤਰ ਵਿਚ ਡਿੱਗ ਪਿਆ। ਬੀਐੱਸਐੱਫ. ਦੀ 103 ਬਟਾਲੀਅਨ ਵੱਲੋਂ ਹਰਕਤ ਵਿੱਚ ਆਉਂਦਿਆਂ ਡਰੋਨ ਨੂੰ ਜ਼ਮੀਨ 'ਤੇ ਡਿੱਗਣ ਉਪਰੰਤ ਬੀਐੱਸਐੱਫ. ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਬੀਐੱਸਐੱਫ ਵੱਲੋਂ ਇਲਾਕੇ 'ਚ ਸਰਚ ਮੁਹਿੰਮ ਜ਼ਿਲ੍ਹਾ ਪੁਲਿਸ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ।

ਡਰੋਨ ਨੂੰ ਲੈ ਕੇ BSF ਵੱਲੋਂ ਵੱਡੇ ਖੁਲਾਸੇ

ਬਰਾਮਦ ਹੋਏ ਡਰੋਨ ਨੂੰ ਲੈ ਕੇ ਬੀਐਸਫ ਅਧਿਕਾਰੀ ਨੇ ਕਾਫੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਡਰੋਨ ਨਸ਼ੇ ਦੀ ਸਪਲਾਈ ਲਈ ਵਰਤਿਆ ਹੋਇਆ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਪਾਸਿਆਂ ਦੇ ਤਸਕਰ ਇਸ ਵਿੱਚ ਸ਼ਾਮਿਲ ਹੋ ਸਕਦੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਜੋ ਡਰੋਨ ਚਾਈਨਾ ਦਾ ਬਣਿਆ ਹੈ। ਉਨ੍ਹਾਂ ਕਿਹਾ ਕਿ ਇਹ ਡਰੋਨ ਪਾਕਿਸਤਾਨ ਵੱਲ ਵਾਪਿਸ ਜਾ ਰਿਹਾ ਸੀ ਪਰ ਬੀਐਸਐਫ ਅਧਿਕਾਰੀਆਂ ਨੇ ਅਲਰਟ ਤੇ ਰਹਿੰਦਿਆਂ ਉਸਨੂੰ ਕਬਜ਼ੇ ਵਿੱਚ ਲਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਪਿੰਡ ਵਾਂ ਤਾਰਾ ਸਿੰਘ ਬੀਓਪੀ.ਥਾਣਾ ਖਾਲੜਾ ਨਜ਼ਦੀਕ ਬੀਤੀ ਰਾਤ ਕਰੀਬ 12 ਵਜੇ ਪਿੰਡ ਵਾਸੀਆਂ ਵੱਲੋਂ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਸਹਿਮ ਭਰਿਆ ਮਾਹੌਲ ਬਣ ਗਿਆ। ਇਸ ਦੌਰਾਨ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੀ 103 ਬਟਾਲੀਅਨ ਵੱਲੋਂ ਡਰੋਨ ਦੀ ਘੇਰਾਬੰਦੀ ਕੀਤੀ ਗਈ ਹੈ। ਕੁੱਝ ਸਮਾਂ ਬਾਅਦ ਜਦੋਂ ਡਰੋਨ ਦੀ ਆਵਾਜ਼ ਬੰਦ ਹੋ ਗਈ ਤਾਂ ਬੀਐੱਸਐੱਫ. ਵੱਲੋਂ ਚਲਾਈ ਸਰਚ ਮੁਹਿੰਮ ਦੌਰਾਨ ਜਮੀਨ 'ਤੇ ਡਿੱਗੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਡਰੋਨ ਕਿਸੇ ਤਕਨੀਕੀ ਕਾਰਨਾਂ ਕਰਕੇ ਜ਼ਮੀਨ ਉੱਪਰ ਡਿੱਗ ਪਿਆ ਸੀ। ਦੱਸਣਯੋਗ ਹੈ ਕਿ ਸੰਘਣੀ ਧੁੰਦ ਅਤੇ ਕੋਹਰੇ ਨੂੰ ਲੈ ਭਾਰਤ-ਪਾਕਿਸਤਾਨ ਸਰਹੱਦ ਵਿਖੇ ਪਾਕਿਸਤਾਨ ਵੱਲੋਂ ਡਰੋਨ ਦੀ ਆਮਦ ਪਹਿਲਾਂ ਨਾਲੋਂ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।

ਇਹ ਵੀ ਪੜ੍ਹੋ: BSF ਵੱਲੋਂ ਤਰਨਤਾਰਨ ਸਰਹੱਦ ਤੋਂ ਡਰੋਨ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.