ਤਰਨ ਤਾਰਨ: ਇਲਾਕੇ 'ਚ ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਸਫਾਈ ਕਰਮਚਾਰੀਆਂ ਵਲੋਂ ਗੰਦੇ ਨਾਲੇ ਦੀ ਸਵਾਈ ਸ਼ੁਰੂ ਹੋਣ ਤੋਂ ਪਹਿਲਾਂ ਇਕ ਧਾਰਮਿਕ ਸੋਸਾਇਟੀ ਦੇ ਪ੍ਰਧਾਨ ਵਲੋਂ ਗਟਰ ਦੇ ਸਾਹਮਣੇ ਖੜ੍ਹੇ ਹੋ ਅਰਦਾਸ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਨੂੰ ਲੈਕੇ ਇਸ ਦੀ ਕਾਫੀ ਨਿੰਦਿਆ ਕੀਤੀ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਆਗੂਆਂ ਵੱਲੋਂ ਸੁਸਾਇਟੀ ਪ੍ਰਧਾਨ ਦੀ ਇਸ ਹਰਕਤ ਨੂੰ ਬੇਅਦਬੀ ਵੱਜੋਂ ਦੇਖਦਿਆਂ ਨਿੰਦਾ ਕੀਤੀ ਜਾ ਰਹੀ ਹੈ। ਉਥੇ ਹੀ ਇਸ ਬੇਅਦਬੀ ਸਬੰਧੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਜਦੋਂ ਪ੍ਰਧਾਨ ਤੱਕ ਪਹੁੰਚੀ ਤਾਂ ਉਸ ਵੱਲੋਂ ਮੁਆਫੀ ਮੰਗੀ ਗਈ ਹੈ। ਉਕਤ ਪ੍ਰਧਾਨ ਨੇ ਕਿਹਾ ਕਿ ਅਣਜਾਣੇ ਵਿੱਚ ਇਹ ਗਲਤੀ ਹੋਈ ਹੈ। ਅਜਿਹਾ ਸੋਚੀ ਸਮਝੀ ਸਾਜਿਸ਼ ਤਹਿਤ ਨਹੀਂ ਹੋਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਾਰਵਾਈ ਦੀ ਮੰਗ: ਇਸ ਵਾਇਰਲ ਹੋਈ ਵੀਡੀਓ ਨੂੰ ਵੇਖ ਆਮ ਲੋਕਾਂ ਨੇ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਨ੍ਹਾਂ ਵਲ ਇਸ ਬੇਅਦਬੀ ਕਰਨ ਵਾਲੇ ਵਿਅਕਤੀ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਸੋਸ਼ਲ ਮੀਡੀਆ ਉੱਪਰ ਬੁੱਧਵਾਰ ਇਕ ਵੀਡਿਓ ਬੜੀ ਤੇਜੀ ਨਾਲ ਵਾਇਰਲ ਹੁੰਦੀ ਵੇਖੀ ਗਈ, ਜਿਸ 'ਚ ਮੁਰਾਦਪੁਰਾ ਇਲਾਕੇ ਅੰਦਰ ਗੰਦੇ ਨਾਲੇ ਦੀ ਸਫਾਈ ਕਰਨ ਸਬੰਧੀ ਤਰਨਤਾਰਨ ਦੇ ਸਫਾਈ ਕਰਮਚਾਰੀ ਨਜ਼ਰ ਆ ਰਹੇ ਹਨ।
9 ਸਕਿੰਟਾਂ ਦੀ ਵੀਡੀਓ ਵਾਇਰਲ ਤੋਂ ਗੁੱਸੇ 'ਚ ਲੋਕ : ਜਿਸ ਵਿਚ ਗੰਦੇ ਨਾਲੇ ਦੇ ਗਟਰ ਦੇ ਢੱਕਣ ਨੂੰ ਖੋਲ੍ਹ ਉਸ ਦੇ ਸਾਹਮਣੇ ਖੜ੍ਹ ਇਕ ਸਿੱਖ ਵਿਅਕਤੀ ਵਲੋਂ ਨਿੱਕਰ ਅਤੇ ਟੀ ਸ਼ਰਟ ਪਾਕੇ ਸਵਾਈ ਦਾ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਕਥਿਤ ਤੌਰ 'ਤੇ ਅਰਦਾਸ ਕੀਤੀ ਜਾਂਦੀ ਵੇਖੀ ਜਾ ਰਹੀ ਹੈ। ਅਰਦਾਸ ਕਰਨ ਵਾਲੇ ਵਿਅਕਤੀ ਦਾ ਨਾਮ ਸਾਹਿਬ ਸਿੰਘ ਮੁਰਾਦਪੁਰਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ 'ਚ ਹੋ ਰਹੀ ਅਰਦਾਸ ਸਮੇਂ ਕੋਲ ਖੜ੍ਹੇ ਲੋਕਾਂ ਵਲੋਂ ਜਿੱਥੇ ਪੈਰਾਂ 'ਚ ਜੁੱਤੀਆਂ ਪਾਈਆਂ ਹੋਈਆਂ ਹਨ। ਉੱਥੇ ਜਿਆਦਾਤਰ ਦੇ ਸਿਰ ਨੰਗੇ ਨਜ਼ਰ ਆ ਰਹੇ ਹਨ। ਕਰੀਬ 9 ਸਕਿੰਟਾਂ ਦੀ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਗੁੱਸੇ ਵਿਚ ਹੈ। ਵੀਡੀਓ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਆਮ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਥੇ ਹੀ ਹੁਣ ਇਸ ਬੇਅਦਬੀ ਕਰਨ ਵਾਲੇ ਸੁਸਾਇਟੀ ਪ੍ਰਧਾਨ ਸਾਹਿਬ ਸਿੰਘ ਵੱਲੋਂ ਮੁਆਫੀ ਮੰਗ ਲਈ ਗਈ ਹੈ।