ETV Bharat / state

ਏਐੱਸਆਈ 5000 ਦੀ ਰਿਸ਼ਵਤ ਲੈਂਦਾ ਕਾਬੂ - ASI Arrested

ਜ਼ਮੀਨ ਧੋਖੇ ਨਾਲ ਕਰਵਾ ਲੈਣ ਦੇ ਮਾਮਲੇ ਵਿੱਚ ਨਿਆ ਦਵਾਉਣ ਲਈ ਏਐੱਸਆਈ ਨੇ 15000 ਰੁਪਏ ਦੀ ਮੰਗ ਕਰਨ ਤੇ ਵਿਜੀਲੈਂਸ ਦੀ ਟੀਮ ਨੇ ਮੌਕੇ 'ਤੇ ਰਿਸ਼ਵਤ ਲੈਂਦਾ ਕਾਬੂ ਕਰ ਲਿਆ।

ਏਐੱਸਆਈ 5000 ਦੀ ਰਿਸ਼ਵਤ ਲੈਂਦਾ ਕਾਬੂ
author img

By

Published : Jun 13, 2019, 6:39 AM IST

ਤਰਨਤਾਰਨ : ਭਿੱਖੀਵਿੰਡ ਵਿਖੇ ਤਾਇਨਾਤ ਇੱਕ ਏਐੱਸਆਈ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ ਹੈ। ਰਿਸ਼ਵਤ ਲੈਂਦੇ ਸਮੇਂ ਕਾਬੂ ਕੀਤੇ ਏਐੱਸਆਈ ਦਾ ਨਾਂ ਸੁਰਿੰਦਰ ਕੁਮਾਰ ਹੈ।
ਬਲਵਿੰਦਰ ਸਿੰਘ ਵਾਸੀ ਮਾੜੀ ਉਦੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਢਾਈ ਏਕੜ ਜ਼ਮੀਨ ਨੂੰ ਹੀਰਾ ਸਿੰਘ ਨੇ ਲਿਮਟ ਬਣਵਾਉਣ ਦੇ ਬਹਾਨੇ ਨਾਲ ਆਪਣੇ ਨਾਂ ਕਰਵਾ ਲਿਆ ਸੀ। ਬਲਵਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ 2017 ਵਿੱਚ ਕੀਤੀ ਸੀ, ਪਰ ਪੁਲਿਸ ਵਾਲੇ ਉਸ ਨੂੰ ਕੋਈ ਵੀ ਰਾਹ ਨਹੀਂ ਦੇ ਰਹੇ ਸਨ। ਸਗੋਂ ਉਸ ਨੂੰ ਕਦੇ ਕਿਸੇ ਅਫ਼ਸਰ ਕੋਲ, ਕਦੇ ਉਸ ਅਫ਼ਸਰ ਕੋਲ ਜਾਣ ਨੂੰ ਕਹਿੰਦੇ ਸਨ।

ਏਐੱਸਆਈ 5000 ਦੀ ਰਿਸ਼ਵਤ ਲੈਂਦਾ ਕਾਬੂ

ਜਦ ਬਲਵਿੰਦਰ ਸਿੰਘ ਮੁੜ ਭਿੱਖੀਵਿੰਡ ਥਾਣੇ ਪੁੱਜਾ ਤਾਂ ਐੱਸਐਚਓ ਨੇ ਕਿਹਾ ਕਿ ਤੁਹਾਡਾ ਕੇਸ ਏਐੱਸਆਈ ਸੁਰਿੰਦਰ ਕੁਮਾਰ ਕੋਲ ਹੈ। ਜਦ ਬਲਵਿੰਦਰ ਸਿੰਘ ਏਐੱਸਆਈ ਸੁਰਿੰਦਰ ਕੁਮਾਰ ਨੂੰ ਮਿਲਿਆ ਤਾਂ ਉਸ ਨੇ ਇਸ ਕੰਮ ਬਦਲੇ 15000 ਰੁਪਏ ਦੀ ਮੰਗ ਕੀਤੀ। ਬਲਵਿੰਦਰ ਸਿੰਘ ਨੇ ਦੋ ਵਾਰੀ ਕਰ ਕੇ 5000 ਰੁਪਏ ਦਿੱਤੇ ਅਤੇ ਜਦ ਕੱਲ੍ਹ ਤੀਜੀ ਵਾਰ 5000 ਦੇਣ ਲੱਗਾ ਤਾਂ ਵਿਜੀਲੈਂਸ ਨੇ ਏਐੱਸਆਈ ਸੁਰਿੰਦਰ ਕੁਮਾਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ।

ਡੀਐੱਸਪੀ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਸੁਰਿੰਦਰ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਤਰਨਤਾਰਨ ਦੀ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ।

ਵਿਜੀਲੈਂਸ ਵਿਭਾਗ ਵਲੋਂ ਜ਼ਮੀਨ ਦੇ ਧੋਖਾਧੜੀ ਦੇ ਮਾਮਲੇ ਵਿੱਚ ਭਿੱਖੀਵਿੰਡ ਥਾਣੇ ਵਿੱਚ ਤਾਇਨਾਤ ਏ ਐੱਸ ਆਈ ਸੁਰਿੰਦਰ ਕੁਮਾਰ ਨੂੰ 5000 ਦੀ ਰਿਸ਼ਵਤ ਲੈਂਦੇ ਕੀਤਾ ਕਾਬੂ
ਐਂਕਰ ਬਲਵਿੰਦਰ ਸਿੰਘ ਵਾਸੀ ਮਾੜੀ ਉਦੋਕੇ ਜਿਸ ਦੀ ਢਾਈ ਏਕੜ ਜ਼ਮੀਨ ਧੋਖੇ ਨਾਲ ਤਿੰਨ ਲੱਖ  ਦੀ ਲਿਮਟ ਬਣਾਉਣ ਦੇ ਨਾਮ ਤੇ ਹੀਰਾ ਸਿੰਘ ਵਲੋਂ ਧੋਖੇ ਨਾਲ ਆਪਣੇ ਨਾਂ ਕਰਵਾ ਲੈਣ ਤੇ ਬਲਵਿੰਦਰ ਸਿੰਘ ਨੇ ਇਸਦੀ ਸ਼ਿਕਾਇਤ 2017 ਵਿਚ ਭਿੱਖੀਵਿੰਡ ਪੁਲੀਸ ਸਟੇਸ਼ਨ ਕੀਤੀ ਜਿਸ ਤੇ ਪੁਲੀਸ ਨੇ 280 ਨੰਬਰ ਮੁਕੱਦਮਾ ਦਰਜ ਕਰ ਲਿਆ ਪਰ ਪੁਲੀਸ ਵੱਲੋਂ ਚਲਾਨ ਪੇਸ਼ ਨਹੀਂ ਸੀ ਕੀਤਾ ਜਾ ਰਿਹਾ ਜਿਸਦੇ ਚੱਲਦੇ ਕਈ ਵਾਰ ਬਲਵਿੰਦਰ ਸਿੰਘ ਉੱਚ ਅਧਿਕਾਰੀਆਂ ਨੂੰ ਵੀ ਮਿਲ ਆਪਣੀ ਮੁਸ਼ਕਿਲ ਦੱਸ ਚੁੱਕਾ ਸੀ ਪਰ ਕਾਰਵਾਈ ਕੋਈ ਨਹੀਂ ਹੋਈ ਇਸ ਮਾਮਲੇ ਵਿਚ ਬਲਵਿੰਦਰ ਸਿੰਘ ਐੱਸਐੱਸਪੀ ਤਰਨਤਾਰਨ ਕੋਲ ਪੇਸ਼ ਹੋਇਆ ਤਾਂ ਉਨ੍ਹਾਂ ਸੰਬੰਧਿਤ ਥਾਣਾ ਮੁਖੀ ਭਿੱਖੀਵਿੰਡ ਨੂੰ ਮਿਲਣ ਲਈ ਕਿਹਾ ਜਦ ਬਲਵਿੰਦਰ ਸਿੰਘ ਮੁੜ ਭਿੱਖੀਵਿੰਡ ਥਾਣੇ ਪੁੱਜਾ ਤਾਂ ਐੱਸਐਚਓ ਨੇ ਕਿਹਾ ਕਿ ਤੁਹਾਡਾ ਕੇਸ ਏਐੱਸਆਈ ਸੁਰਿੰਦਰ ਕੁਮਾਰ ਕੋਲ ਹੈ ਜਦ ਬਲਵਿੰਦਰ ਸਿੰਘ ਏਐੱਸਆਈ ਸੁਰਿੰਦਰ ਕੁਮਾਰ ਨੂੰ ਮਿਲਿਆ ਤਾਂ ਉਸਨੇ ਇਸ ਕੰਮ ਬਦਲੇ 15000 ਰੁਪਏ ਦੀ ਮੰਗ ਕੀਤੀ ਜਿਸਤੇ ਬਲਵਿੰਦਰ ਸਿੰਘ ਨੇ ਪਹਿਲਾ ਦੋ ਵਾਰੀ ਕਰਕੇ 5000 ਦਿੱਤੇ ਅਤੇ ਜਦ ਕਲ ਦੂਜੀ ਵਾਰ 5000 ਦੇਣ ਲੱਗਾ ਤਾਂ ਉਸਨੇ ਵਿਜੀਲੈਂਸ ਕੋਲ ਇਸਦੀ ਸ਼ਿਕਾਇਤ ਕਰ ਦਿੱਤੀ ਜਿਸਤੇ ਵਿਜੀਲੈਂਸ ਨੇ ਏਐੱਸਆਈ ਸੁਰਿੰਦਰ ਕੁਮਾਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ 
ਇਸ ਸੰਬੰਧੀ ਵਿਜੀਲੈਂਸ ਵਿਭਾਗ ਵਲੋ ਸੁਰਿੰਦਰ ਕੁਮਾਰ ਖਿਲਾਫ ਮੁਕੱਦਮਾ ਨੰਬਰ 12 ਦਰਜ ਕਰ ਲਿਆ ਹੈ ਅਤੇ ਅੱਜ ਸੁਰਿੰਦਰ ਕੁਮਾਰ ਨੂੰ ਵਿਜ਼ੀਲੈਂਸ ਵਲੋਂ ਤਰਨਤਾਰਨ ਦੀ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ
ਬਾਈਟ ਬਲਵਿੰਦਰ ਸਿੰਘ ਅਤੇ ਡੀ ਐੱਸ ਪੀ ਕੰਵਲਜੀਤ ਕੌਰ
ਰਿਪੋਰਟਰ ਨਰਿੰਦਰ ਸਿੰਘ
ETV Bharat Logo

Copyright © 2025 Ushodaya Enterprises Pvt. Ltd., All Rights Reserved.