ਤਰਨ ਤਾਰਨ : ਹਲਕਾ ਖਡੂਰ ਸਾਹਿਬ ਵਿੱਚ 2 ਵਲੁਟੇਰਿਆ ਵੱਲੋਂ ਕਿਰਟ ਦਿਖਾ ਕੇ ਪਤੀ-ਪਤਨੀ ਨਾਲ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵੇਈਂਪੁਈ ਕੋਲ ਆਪਣੀ ਪਤਨੀ ਸੁਖਜੀਤ ਕੌਰ ਨਾਲ ਅਜਮੇਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਖੇਲਾ ਨੇ ਆਪਣੇ ਨਾਲ ਬੀਤੀ ਸਾਰੀ ਘਟਨਾ ਬਾਰੇ ਦੱਸਿਆ ਕਿ ਉਹ ਸ਼ਹਿਰ ਤਰਨ ਤਾਰਨ ਤੋਂ ਆਪਣੇ ਪਿੰਡ ਖੇਲਾ ਨੂੰ ਆਪਣੇ ਮੋਟਰਸਾਈਕਲ ਮਾਰਕਾ CT-100 ਨੰਬਰੀ PB 63 D 0820 ਪਰ ਸਵਾਰ ਹੋ ਕੇ ਆ ਰਹੇ ਸੀ। ਉਸ ਸਮੇਂ ਉਹ ਪਿੰਡ ਵੇਈਪੂਈ ਨੇੜੇ ਪੁੱਜੇ ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ ਪਰ ਦੋ ਅਣਪਛਾਤੇ ਨੌਜਵਾਨ ਸਵਾਰ ਆਏ ਜਿੰਨਾ ਨੇ ਮੈਨੂੰ ਕਿਰਚ ਦਾ ਡਰਾਵਾ ਦੇ ਕੇ ਮੇਰਾ ਮੋਟਰਸਾਈਕਲ ਰੁਕਵਾ ਲਿਆ।
ਪੀੜਤ ਨੇ ਦੱਸਿਆ ਕਿ ਡਰਾਵਾ ਦੇ ਕੇ ਉਸ ਪਾਸੋ ਉਸ ਦਾ ਪਰਸ ਖੋਹ ਲਿਆ ਜਿਸ ਵਿੱਚ 4000/- ਰੁਪਏ ਅਤੇ ਆਧਾਰ ਕਾਰਡ ਸਨ। ਪਰਸ ਖੋਹਣ ਪਿੱਛੋਂ ਮੈਨੂੰ ਧੱਕਾ ਦੇ ਕੇ ਸੁੱਟ ਦਿੱਤਾ ਜਿਸ ਨਾਲ ਮੇਰੇ ਸੱਜੀ ਬਾਂਹ ਉੱਪਰ ਮਾਮੂਲੀ ਸੱਟ ਲੱਗ ਗਈ ਤੇ ਦੋਨੋਂ ਅਣਪਛਾਤੇ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਜ ਗਏ। ਮੈਂ ਆਪਣੀ ਪਤਨੀ ਨੂੰ ਉੱਥੇ ਹੀ ਉਤਾਰ ਕੇ ਇਨ੍ਹਾਂ ਦਾ ਪਿੱਛਾ ਕੀਤਾ ਤੇ ਚੋਰ ਚੋਰ ਦਾ ਰੌਲਾ ਪਾਇਆ ਤਾਂ ਹੋਰ ਵੀ ਕਾਫੀ ਰਾਹਗੀਰਾਂ ਨੇ ਵੀ ਮੇਰੇ ਨਾਲ ਹੀ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਥੋੜੀ ਅੱਗੇ ਜਾ ਕੇ ਅਣਪਛਾਤੇ ਵਿਅਕਤੀਆ ਦਾ ਮੋਟਰਸਾਈਕਲ ਡਿੱਗ ਗਿਆ। ਡਿੱਗਣ ਕਰਕੇ ਇਨ੍ਹਾਂ ਦੇ ਗੁੱਝੀਆਂ ਸੱਟਾਂ ਵੀ ਲੱਗੀਆਂ। ਮੈਂ ਅਤੇ ਅਣਪਛਾਤੇ ਲੋਕਾਂ ਨੇ ਚੋਰਾਂ ਨੂੰ ਘੇਰ ਲਿਆ। ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਬੂੰਦੀ ਵਾਸੀ ਪੱਤੀ ਲੰਮਿਆ ਦੀ ਖਡੂਰ ਸਾਹਿਬ ਅਤੇ ਦੂਜੇ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਸ਼ੇਰੂ ਵਾਸੀ ਪੱਤੀ ਲੰਮਿਆ ਦੀ ਖਡੂਰ ਸਾਹਿਬ ਦੱਸਿਆ। ਪੀੜਤ ਨੇ ਦੱਸਿਆ ਕਿ ਲਵਪ੍ਰੀਤ ਨਾਂਅ ਦੇ ਮੁਲਜ਼ਮ ਨੇ ਹੀ ਉਸ ਨੂੰ ਧਮਕਾ ਕੇ ਉਸ ਤੋਂ ਪਰਸ ਖੋਹਿਆ। ਉਸ ਨੇ ਦੋਨਾਂ ਮੁਲਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪਲੇਟਲੈਟਸ ਅਤੇ ਡੇਂਗੂ ਨੂੰ ਲੈ ਕੇ ਵੱਡਾ ਵਹਿਮ, ਜਾਣੋ ਡੇਂਗੂ ਦੇ ਲੱਛਣ ਅਤੇ ਇਲਾਜ