ETV Bharat / state

ਨਸ਼ੇ ਦੇ ਸ਼ੱਕ 'ਚ ਪੁਲਿਸ ਨੇ ਮਜ਼ਦੂਰ ਨੌਜਵਾਨਾਂ 'ਤੇ ਢਾਹਿਆ ਤਸ਼ੱਦਦ, ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ, ਪੁਲਿਸ ਨੇ ਨਕਾਰੇ ਦੋਸ਼

ਤਰਨ ਤਾਰਨ ਵਿਖੇ ਪੁਲਿਸ ਵੱਲੋਂ ਕੁਝ ਨੌਜਵਾਨਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ,ਨੌਜਵਾਨਾਂ ਨੇ ਕਿਹਾ ਕਿ ਉਹ ਦਿਹਾੜੀ ਮਜ਼ਦੂਰੀ ਕਰਦੇ ਹਨ ਪੂਰਾ ਪਿੰਡ ਗਵਾਹ ਹੈ ਪਰ ਪੁਲਿਸ ਨੇ ਬਿੰਨਾ ਵਜ੍ਹਾ ਉੰਨਾ ਦੀ ਇੰਨੀ ਕੁੱਟਮਾਰ ਕੀਤੀ ਕਿ ਉਹਨਾਂ ਦੇ ਸਰੀਰ ਨੀਲੇ ਪੈ ਗਏ ਹਨ। ਇੰਨਾ ਹੀ ਨਹੀਂ ਪੁਲਿਸ ਨੇ ਮੋਬਾਈਲ ਅਤੇ ,ਮੋਟਰਸਾਈਕਲ ਵੀ ਖੋਹ ਲਏ ਹਨ। ਮਜ਼ਦੂਰਾਂ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Amritsar Police tortured the laboring youth, the victims demanded justice, the police denied the allegations.
Amritsar News : ਨਸ਼ੇ ਦੇ ਸ਼ੱਕ 'ਚ ਪੁਲਿਸ ਨੇ ਮਜ਼ਦੂਰ ਨੌਜਵਾਨਾਂ 'ਤੇ ਢਾਹਿਆ ਤਸ਼ੱਦਦ,ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ,ਪੁਲਿਸ ਨੇ ਦੋਸ਼ਾਂ ਨੂੰ ਨਕਾਰਿਆ
author img

By

Published : Jun 25, 2023, 6:16 PM IST

Amritsar News : ਨਸ਼ੇ ਦੇ ਸ਼ੱਕ 'ਚ ਪੁਲਿਸ ਨੇ ਮਜ਼ਦੂਰ ਨੌਜਵਾਨਾਂ 'ਤੇ ਢਾਹਿਆ ਤਸ਼ੱਦਦ,ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ,ਪੁਲਿਸ ਨੇ ਦੋਸ਼ਾਂ ਨੂੰ ਨਕਾਰਿਆ

ਤਰਨ ਤਾਰਨ: ਪੰਜਾਬ ਵਿੱਚ ਨਸ਼ੇ ਦੀ ਵਿਕਰੀ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਥੇ ਹੀ ਅੰਮ੍ਰਿਤਸਰ ਵਿਖੇ ਵੀ ਅਜਿਹੇ ਕਈ ਮਾਮਲੇ ਆ ਚੁਕੇ ਹਨ ਜਿਥੇ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਪਰ ਇਹ ਸਖਤੀ ਕੀਤੇ-ਕੀਤੇ ਗਲਤ ਥਾਵਾਂ ਉੱਤੇ ਵੀ ਹੋ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸਥਾਨਕ ਸ਼ਹਿਰ ਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ ਜਿਥੇ ਸਥਾਨਕ ਨੌਜਵਾਨਾਂ ਉੱਤੇ ਪੁਲਿਸ ਨੇ ਡੰਡਿਆਂ ਨਾਲ ਕੁੱਟਮਾਰ ਕੀਤੀ। ਦਰਅਸਲ ਮਾਮਲਾ ਸਾਹਮਣੇ ਆਇਆ ਹੈ ਦੋ ਮਜ਼ਦੂਰ ਨੌਜਵਾਨਾਂ ਦੀ ਬੁਰੀ ਤਰ੍ਹਾਂ ਹੋਈ ਕੁੱਟਮਾਰ ਦਾ ਜਿਥੇ ਪੁਲਿਸ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਨੌਜਵਾਨਾਂ ਨੂੰ ਡਾਗਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਮੋਟਰਸਾਈਕਲ, ਮੋਬਾਇਲ 'ਤੇ ਨਗਦੀ ਖੋਹ ਲਏ ਹਨ।

ਬਗੈਰ ਕੁਝ ਪੁਛੇ ਦੱਸੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ: ਨੌਜਵਾਨ ਮਜ਼ਦੂਰਾਂ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਕੀਤਾ ਹੈ। ਦੋਵੇ ਮਜ਼ਦੂਰ ਨੌਜਵਾਨਾਂ ਨੇ ਪੱਤਰਕਾਰਾਂ ਨੂੰ ਆਪਣੀ ਹੱਡ ਬੀਤੀ ਬਿਆਨ ਕਰਦਿਆ ਆਪਣੇ ਸਰੀਰ ਉੱਤੇ ਪਏ ਨੀਲ ਵੀ ਦਿਖਾਏ। ਜਾਣਕਾਰੀ ਦਿੰਦਿਆਂ ਪੀੜਤ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਰਿੰਗੜ੍ਹੀ ਨੇ ਦੱਸਿਆ ਕਿ ਉਹ ਪਿੰਡ ਨਿਜਾਮੀਵਾਲਾ ਕੋਠੀਆਂ ਤਿਆਰ ਕਰ ਰਿਹਾ ਹੈ। ਝੋਨੇ ਦਾ ਸੀਜਨ ਹੋਣ ਕਾਰਨ ਪਿੰਡਾਂ ਤੋਂ ਮਜ਼ਦੂਰ ਝੋਨਾ ਲਗਾਉਣ ਕਾਰਨ ਨਹੀ ਮਿਲਦੇ ਉਸਦੇ ਵੱਲੋਂ ਪੱਟੀ ਸ਼ਹਿਰ ਤੋਂ ਮਜਦੂਰ ਲਿਜਾ ਕੇ ਆਪਣਾ ਕੰਮ ਚਲਾ ਰਿਹਾ ਹੈ। ਜਦੋਂ ਉਹ ਸ਼ਾਮ ਨੂੰ ਸਥਾਨਕ ਸ਼ਹਿਰ ਅੰਦਰ ਦੋ ਮਜਦੂਰਾਂ ਨੂੰ ਛੱਡਣ ਸਾਸੀਆ ਦੇ ਮੁਹੱਲੇ ਆਇਆ ਤਾਂ ਥਾਣਾ ਸਿਟੀ ਦੇ ਐੱਸ ਐਚ ਓ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਨਾਕਾ ਲਗਾਇਆ ਹੋਇਆ ਸੀ। ਜਦੋਂ ਉਹ ਤੇ ਉਸਦੇ ਚਾਚੇ ਦਾ ਲੜਕਾ ਬੋਹੜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਰਿੰਗੜ੍ਹੀ ਵਾਪਸ ਮੁੜਨ ਲੱਗੇ ਪੁਲਿਸ ਕਰਮਚਾਰੀਆਂ ਸਮੇਤ ਥਾਣਾ ਮੁਖੀ ਦੇ ਡਰਾਈਵਰ ਵੱਲੋਂ ਬਗੈਰ ਕੁਝ ਪੁਛੇ ਦੱਸੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਤਨਾਮ ਸਿੰਘ ਕਹਿੰਦਾ ਅਸੀ ਰੌਲਾ ਪਾਇਆ ਸਾਡਾ ਕੀ ਕਸੂਰ ਹੈ ਦੱਸੋ ,ਪਰ ਪੁਲਿਸ ਕਹਿੰਦੀ ਤੁਸੀਂ ਨਸ਼ਾ ਕਰਦੇ ਜੇ ਪੀੜਤਾ ਨੇ ਪੁਲਿਸ ਨੂੰ ਕਿਹਾ ਕਿ ਸਾਡੇ ਪਿੰਡ ਤੋਂ ਇਨਕੁਆਰੀ ਕੀਤੀ ਜਾਵੇ, ਨਾ ਤਾਂ ਅਸੀਂ ਨਸ਼ਾ ਵੇਚਦੇ ਨਾਂ ਕਰਦੇ ਆ ਨਾਂ ਨਸ਼ੇ ਵਾਲੇ ਵਿਅਕਤੀ ਦੀ ਸਪੋਟ ਕਰਦੇ ਆ ਪ੍ਰੰਤੂ ਥਾਣਾ ਮੁਖੀ ਸਾਨੂੰ ਥਾਣੇ ਚੁੱਕ ਕੇ ਲੈ ਆਇਆ। ਜਿਥੇ ਫਿਰ ਲੰਮੇ ਪਾ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ।

ਪੁਲਿਸ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ: ਸਭ ਤੋਂ ਜਿਆਦਾ ਥਾਣਾ ਮੁਖੀ ਦੇ ਡਰਾਈਵਰ ਨੇ ਕੁੱਟਿਆ ਸਾਡੇ ਕੋਲੋਂ ਮੋਟਰਸਾਈਕਲ ਮੋਬਾਇਲ ਤੇ ਨਗਦੀ 1200 ਰੂ. ਤੇ ਬੋਹੜ ਸਿੰਘ ਕੋਲੋਂ 1000 ਨਗਦੀ ਵੀ ਖੋਹ ਕੇ ਸਾਨੂੰ ਛੱਡ ਦਿੱਤਾ ਗਿਆ। ਸਤਨਾਮ ਸਿੰਘ ਤੇ ਬੋਹੜ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਥਾਣਾ ਮੁਖੀ ਤੇ ਉਸਦੇ ਡਰਾਈਵਰ ਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਕੋਈ ਦਿਨ ਸੁੱਕਾ ਨਹੀਂ ਲੰਘਦਾ ਜਿਸ ਦਿਨ ਹਲਕੇ ਅੰਦਰ ਕੋਈ ਲੁੱਟ ਖੋਹ ਚੋਰੀ ਡਕੈਤੀ ਦੀ ਵਾਰਦਾਤ ਨਾਂ ਵਾਪਰੀ ਹੋਵੇ ਗੁੰਡਾਗਰਦੀ ਕਰਨ ਵਾਲਿਆਂ 'ਤੇ ਨਕੇਲ ਕੱਸਣ 'ਚ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਉਲਟਾ ਪੁਲਿਸ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਆਮ ਲੋਕਾਂ ਦੀ ਰਖਵਾਲੀ ਕਰਨ ਦੀ ਬਜਾਏ ਨੂੰ ਅੱਤਿਆਚਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ। ਉਥੇ ਹੀ ਜਦੋਂ ਇਸ ਮਾਮਲੇ ਸਬੰਧੀ ਥਾਣਾ ਮੁਖੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਾਦਿਆ ਆਖਿਆ ਕਿ ਸਤਨਾਮ ਸਿੰਘ ਨਸ਼ਾ ਲੈਣ ਗਏ ਸੀ ਮੁਹੱਲੇ ਵਾਲਿਆਂ ਵੱਲੋਂ ਉਹਨਾ ਦੀ ਕੁੱਟਮਾਰ ਕੀਤੀ ਗਈ ਪੁਲਸ ਵੱਲੋਂ ਸਗੋ ਉਹਨਾਂ ਨੂੰ ਛੁਡਾਇਆ ਗਿਆ ਪੁਲਿਸ ਨੇ ਉਹਨਾਂ ਦੀ ਕੋਈ ਕੁੱਟਮਾਰ ਨਹੀਂ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.