ਤਰਨ-ਤਾਰਨ: ਜ਼ਿਲ੍ਹਾ ਤਰਨ-ਤਾਰਨ ਦੇ ਥਾਣਾ ਵੈਰੋਵਾਲ ਦੇ SHO ਬਲਵਿੰਦਰ ਸਿੰਘ ਤੇ ਸਿਆਸੀ ਸ਼ਹਿ ਤੇ ਕਿਸਾਨ ਆਗੂਆਂ ਤੇ ਪਰਚਾ ਕਰਨ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਜੋਨ ਗਿੱਲ ਕਲੇਰ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਸ਼ੰਘਰਸ਼ ਕਮੇਟੀ ਦੇ ਹੋਰ ਸਾਥੀਆਂ ਨਾਲ 3 ਕਾਲੇ ਕਾਨੂੰਨਾਂ ਖਿਲਾਫ ਸ਼ਾਂਤਮਈ ਤਰੀਕੇ ਨਾਲ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਹਲਕਾ ਵਿਧਾਇਕ ਦੇ ਜਾਣ ਤੋਂ ਬਾਅਦ ਥਾਣਾ ਮੁਖੀ ਵੱਲੋਂ ਕਿਸਾਨ ਆਗੂ ਦਾ ਮੋਬਾਇਲ ਫੋਨ ਖੋਹ ਲਿਆ।
ਜਿਸ ਤੇ ਪੁਲਿਸ ਤੇ ਸ਼ੰਘਰਸ਼ ਕਮੇਟੀ ਆਗੂਆਂ ਵਿਚਾਲੇ ਮਾਹੌਲ ਗਰਮ ਹੋ ਗਿਆ ਤੇ ਥਾਣਾ ਮੁੱਖੀ ਨੇ ਆਪਣੇ ਸਾਥੀਆ ਨਾਲ ਕਿਸਾਨ ਆਗੂਆਂ ਤੇ ਡਾਂਗਾ ਨਾਲ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਬਣਾਈ ਗਈ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਅਧਿਕਾਰੀ ਆਪਣੀ ਪੱਗ ਗੱਡੀ ਵਿੱਚ ਰੱਖ ਰਿਹਾ ਹੈ ਤੇ ਇੱਕ ਪੁਲਿਸ ਅਧਿਕਾਰੀ ਦੀ ਵਰਦੀ ਤੇ ਬੈਚ ਨਹੀਂ ਹੈ ਪਰ ਪੁਲਿਸ ਵੱਲੋਂ ਝੂਠੀ ਕਹਾਣੀ ਬਣਾ ਕੇ ਸਿਆਸੀ ਸ਼ਹਿ ਤੇ ਪਰਚਾ ਦਰਜ ਕੀਤਾ ਗਿਆ ਹੈ।
ਇਸ ਘਟਨਾ ਦੀ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਜਿਸ ਨਾਲ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਹੋ ਗਈਆਂ ਹਨ ਅਤੇ ਉਹਨਾਂ ਕਿਹਾ ਕਿ ਜੇਕਰ ਇਹ ਝੂਠਾ ਪਰਚਾ ਰੱਦ ਨਾ ਹੋਇਆ ਤਾਂ ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਵੱਡਾ ਸ਼ੰਘਰਸ਼ ਹੋਰ ਵੀ ਤਿੱਖਾ ਹੋਵੇਗਾ।