ETV Bharat / state

AAP worker arrested: ਔਰਤ ਨੂੰ ਇਤਰਾਜ਼ਯੋਗ ਮੈਸੇਜ ਕਰਨ ਦੇ ਇਲਜ਼ਾਮ 'ਚ 'ਆਪ' ਆਗੂ ਗ੍ਰਿਫ਼ਤਾਰ

author img

By

Published : May 15, 2023, 6:11 PM IST

Updated : May 15, 2023, 8:02 PM IST

ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਇੱਕ ਸਰਗਰਮ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖ਼ਿਲਾਫ਼ ਇੱਕ ਮਹਿਲਾ ਨੇ ਅਪੱਤੀਜਨਕ ਮੈਸੇਜ ਸੋਸ਼ਲ ਮੀਡੀਆ ਉੱਤੇ ਭੇਜਣ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ।

AAP worker arrested for sending objectionable message to woman in Tarn Taran
AAP worker arrested: ਔਰਤ ਨੂੰ ਇਤਰਾਜ਼ਯੋਗ ਮੈਸੇਜ ਕਰਨ ਦੇ ਇਲਜ਼ਾਮ 'ਚ 'ਆਪ' ਆਗੂ ਗ੍ਰਿਫ਼ਤਾਰ
AAP worker arrested: ਔਰਤ ਨੂੰ ਇਤਰਾਜ਼ਯੋਗ ਮੈਸੇਜ ਕਰਨ ਦੇ ਇਲਜ਼ਾਮ 'ਚ 'ਆਪ' ਆਗੂ ਗ੍ਰਿਫ਼ਤਾਰ

ਤਰਨਾਤਰਨ: ਹਲਕਾ ਖਡੂਰ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਰਪ੍ਰੀਤ ਸਿੰਘ ਵੱਲੋਂ ਔਰਤ ਨੂੰ ਸੋਸ਼ਲ ਮੀਡੀਆ ਉੱਤੇ ਗਲਤ ਮੈਸੇਜ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਿਕ ਪੀੜਤ ਮਹਿਲਾ ਦੱਸਿਆ ਕਿ ਉਕਤ ਵਿਅਕਤੀ ਨੇ ਇੱਕ ਵਟਸਅਪ ਗਰੁੱਪ ਵਿੱਚ ਉਸ ਦੇ ਲਈ ਭੱਦੀ ਸ਼ਬਦਾਂਵਲੀ ਦੀ ਵਰਤੋਂ ਕਰਦੇ ਹੋਏ ਇੱਜ਼ਤ ਖਿਲਾਫ਼ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਸਨ।

ਪੁਲਿਸ ਕੋਲ ਕਰਵਾਈ ਸ਼ਿਕਾਇਤ ਦਰਜ: ਪੀੜਤਾ ਨੇ ਕਿਹਾ ਕਿ ਇਨ੍ਹਾਂ ਅਪੱਤੀਜਨਕ ਟਿੱਪਣੀਆਂ ਤੋਂ ਬਾਅਦ ਉਸ ਦੇ ਮੋਬਾਇਲ ਫੋਨ ਉੱਤੇ ਅਨੇਕਾਂ ਫੋਨ ਕਾਲਾਂ ਆਉਣ ਲੱਗੀਆਂ। ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਵਟਸਅਪ ਗਰੁੱਪ ਵਿੱਚ ਗਲਤ ਟਿੱਪਣੀਆਂ ਕਰਨ ਵਾਲੇ ਸ਼ਖ਼ਸ ਦਾ ਨੰਬਰ ਵਾਚਿਆ ਗਿਆ ਤਾਂ ਉਕਤ ਨੰਬਰ ਹਰਪ੍ਰੀਤ ਸਿੰਘ ਦਾ ਨਿਕਲਿਆ। ਜਿਸ ਸਬੰਧੀ ਉਸ ਨੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ। ਸਾਰੀ ਗੱਲ ਬਾਰੇ ਪਤਾ ਲੱਗਣ ਤੋਂ ਬਾਅਦ ਮਹਿਲਾ ਦੇ ਪਰਿਵਾਰ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਨੂੰ ਸ਼ਿਕਾਇਤ ਕੀਤੀ ਗਈ।

ਮੁਲਜ਼ਮ ਪੁਲਿਸ ਨੇ ਕੀਤਾ ਕਾਬੂ: ਸ਼ਿਕਾਇਤ ਮਿਲਣ ਤੋਂ ਮਗਰੋਂ ਐਸਐਚਓ ਰਜਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਦੀ ਸ਼ਿਕਾਇਤ ਉੱਤੇ ਹਰਪ੍ਰੀਤ ਸਿੰਘ ਪੁੱਤਰ ਮੰਗਵੰਤ ਸਿੰਘ ਵਾਸੀ ਛਾਪੜੀ ਸਾਹਿਬ ਖਿਲਾਫ਼ ਮਾਮਲਾ ਦਰਜ ਕਰਨ ਤੋਂ ਮਗਰੋਂ, ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਔਰਤ ਨੂੰ ਇਤਰਾਜ਼ਯੋਗ ਮੈਸੇਜ ਕਰਨ ਵਾਲਾ ਹਲਕਾ ਖਡੂਰ ਸਾਹਿਬ ਤੋਂ ਸਰਗਰਮ ਆਮ ਆਦਮੀ ਪਾਰਟੀ ਆਗੂ ਹੈ ਜੋ ਹਲਕਾ ਵਿਧਾਇਕ ਨਾਲ ਕਈ ਪ੍ਰੋਗਰਾਮਾਂ ਵਿੱਚ ਅਕਸਰ ਨਾਲ ਦਿਖਾਈ ਦਿੰਦਾ ਹੈ।

  1. ਖੇਤਾਂ 'ਚ ਪਾਈ ਜੀ ਰਹੀ ਗੈਸ ਪਾਇਪ ਲਾਈਨ ਦੇ ਵਿਰੋਧ ਦੌਰਾਨ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ, ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ
  2. Taran Taran News: ਨਸ਼ੇ ਦੇ ਵਪਾਰੀਆਂ ਨੂੰ ਨਹੀਂ ਰਾਸ ਆਇਆ ਵਿਰੋਧ ਤਾਂ ਐਂਟੀ ਡਰੱਗ ਐਸੋਸੀਏਸ਼ਨ ਦੇ ਮੁਖੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
  3. ਜਥੇਦਾਰ ’ਤੇ ਸਵਾਲ ਚੁੱਕਣ ਵਾਲਿਆਂ ਨੂੰ AAP ਦਾ ਜਵਾਬ, ਕਿਹਾ- 'ਪ੍ਰੋਗਰਾਮਾਂ ਲਈ ਅਕਾਲੀਆਂ ਤੋਂ ਪਰਮਿਟ ਨਹੀਂ ਲੈਣਾ’

ਦੱਸ ਦਈਏ ਜਿਸਮਾਨੀ ਸੋਸ਼ਣ ਜਾਂ ਅਪੱਤੀਜਨਕ ਹਰਕਤਾਂ ਲਈ ਕਿਸੇ ਆਪ ਆਗੂ ਦਾ ਨਾਂਅ ਪਹਿਲੀ ਵਾਰੀ ਸਾਹਮਣੇ ਨਹੀਂ ਆਇਆ। ਬੀਤੇ ਦਿਨੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੀ ਇੱਕ ਕਥਿਤ ਵੀਡੀਓ ਸਾਹਮਣੇ ਆਈ ਸੀ। ਜਿਸ ਵਿੱਚ ਉਹ ਅਪੱਤੀਜਨਕ ਹਰਕਤਾਂ ਕਰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਇੱਕ ਨੌਜਵਾਨ ਨੇ ਕਥਿਤ ਵੀਡੀਓ ਨੂੰ ਲੈ ਕੇ ਕਟਾਰੂਚੱਕ ਉੱਤੇ ਕਈ ਇਲਜ਼ਾਮ ਲਗਾਏ ਸਨ। ਇਹ ਮੁੱਦਾ ਪੰਜਾਬ ਦੀ ਸਿਆਸਤ ਦਾ ਸਰਗਰਮ ਮੁੱਦਾ ਵੀ ਬਣਿਆ ਰਿਹਾ। ਵਿਰੋਧੀ ਜਿੱਥੇ ਇਸ ਮੁੱਦੇ ਨੂੰ ਅਧਾਰ ਬਣਾ ਕੇ ਜਲੰਧਰ ਦੀ ਜ਼ਿਮਨੀ ਚੋਣ ਨੂੰ ਕੈਸ਼ ਕਰਨ ਵਿੱਚ ਰੁੱਝੇ ਸਨ ਉੱਥੇ ਹੀ ਬਹੁਤ ਸਾਰੇ ਵਿਰੋਧੀਆਂ ਨੇ ਕਟਾਰੂਚੱਕ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ ਸੀ।

Last Updated : May 15, 2023, 8:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.