ਤਰਨ ਤਾਰਨ: ਸੂਬੇ ਵਿੱਚ ਕਿਸਾਨਾ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸਾਹਮਣੇ ਆਇਆ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਾਨ ਤੋਂ। ਜਿੱਥੇ ਵਿਖੇ ਕਰਜੇ ਤੋਂ ਦੁਖੀ ਹੋ ਕੇ 23 ਸਾਲਾਂ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕਿਸਾਨ ਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੀ 10 ਕਿੱਲੇ ਦੇ ਕਰੀਬ ਜ਼ਮੀਨ ਹੈ ਜੋ ਕਿ ਮੁੱਠਿਆਂ ਵਾਲਾ ਦਰਿਆ ਬਿਆਸ ਦੇ ਨਾਲ ਲੱਗਦੀ ਹੈ। ਜਿੱਥੇ ਬੀਤੇ ਦਿਨੀਂ ਆਏ ਹੜ੍ਹਾਂ ਦੇ ਪਾਣੀਆਂ ਕਾਰਨ ਪਹਿਲਾਂ ਵੀ ਉਹਨਾਂ ਦੀ ਬੀਜੀ ਹੋਈ ਝੋਨੇ ਦੀ ਫਸਲ ਬਰਬਾਦ ਹੋ ਗਈ ਅਤੇ ਪਾਣੀ ਉਤਰਨ ਤੋਂ ਬਾਅਦ ਉਹਨਾਂ ਵੱਲੋਂ ਫਿਰ ਝੋਨੇ ਦੀ ਫਸਲ ਬੀਜੀ ਗਈ। ਜਿੱਥੇ ਬਾਅਦ ਵਿੱਚ ਫਿਰ ਪਾਣੀ ਆ ਗਿਆ। ਜਿਸ ਕਾਰਨ ਉਹਨਾਂ ਦੀ ਫਸਲ ਮੁੜ੍ਹ ਤੋਂ ਖਰਾਬ ਹੋ ਗਈ ਅਤੇ ਬਾਅਦ ਵਿੱਚ ਪਾਣੀ ਉਤਰਨ 'ਤੇ ਉਹਨਾਂ ਵੱਲੋਂ ਫਿਰ ਤੋਂ ਸਰੋਂ ਦੀ ਫਸਲ ਉਸੇ ਜਮੀਨ ਵਿੱਚ ਬੀਜੀ ਤਾਂ ਉਹ ਵੀ ਖਰਾਬ ਹੋ ਗਈ।
- ਬਰਨਾਲਾ ਜ਼ਿਲ੍ਹੇ ਵਿੱਚ 2023 ‘ਚ 24 ਨਸ਼ਾ ਤਸਕਰਾਂ ਦੀਆਂ 6.56 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ
- ਮਾਨਵਤਾਵਾਦੀ ਮਾਮਲਿਆਂ ਦੇ ਅੰਡਰ ਸੈਕਟਰੀ-ਜਨਰਲ ਦਾ ਬਿਆਨ, ਕਿਹਾ- ਗਾਜ਼ਾ ਨਹੀਂ ਰਿਹਾ ਰਹਿਣ ਯੋਗ
- ਸਿੱਧੂ ਦੇ ਤਲਖ਼ ਤੇਵਰ ਬਰਕਰਾਰ, ਕਿਹਾ- ਤੁਸੀਂ ਜਾਣਦੇ ਹੋ ਸਾਰਿਆਂ ਨੂੰ ਮੇਰੇ ਤੋਂ ਕੀ ਤਕਲੀਫ਼
25 ਲੱਖ ਰੁਪਏ ਦਾ ਕਰਜ਼ਾ : ਲਗਾਤਾਰ ਹੋ ਰਹੀ ਫਸਲ ਦੀ ਬਰਬਾਦੀ ਕਾਰਨ ਕਿਸਾਨ ਕਰਜ਼ੇ ਹੇਠ ਦੱਬਿਆ ਗਿਆ ਅਤੇ ਇਸ ਦਾ ਬੋਝ ਨਾ ਝਲਦੇ ਹੋਏ ਉਸ ਨੇ ਜੀਵਨ ਲੀਲਾ ਸਮਾਪਤ ਕਰਨ ਲਈ ਕਦਮ ਚੁੱਕਿਆ। ਨੌਜਵਾਨ ਦੀ ਪਤਨੀ ਅਤੇ ਮਾਤਾ ਨੇ ਦੱਸਿਆ ਕਿ ਰਵਿੰਦਰ ਕਰਜ਼ੇ ਕਾਰਨ ਆਪਣੇ ਦਿਮਾਗ 'ਤੇ ਇਹ ਟੈਨਸ਼ਨ ਰੱਖਦਾ ਸੀ ਕਿ ਉਸ ਦੇ ਉੱਪਰ ਜੋ 25 ਲੱਖ ਰੁਪਏ ਦਾ ਸੁਸਾਇਟੀ ਅਤੇ ਹੋਰ ਲੋਕਾਂ ਦਾ ਜੋ ਕਰਜ਼ਾ ਹੈ ਉਹ ਕਿਸ ਤਰੀਕੇ ਨਾਲ ਉਤਾਰੇਗਾ ਅਤੇ ਇਸੇ ਟੈਨਸ਼ਨ ਨੂੰ ਲੈ ਕੇ ਰਵਿੰਦਰ ਸਿੰਘ ਨੇ ਖੇਤਾਂ ਵਿੱਚ ਪਈ ਦਵਾਈ ਪੀ ਲਈ ਅਤੇ ਘਰ ਆਣ ਕੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਨੇ ਦਵਾਈ ਪੀ ਲਈ ਹੈ।
ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਉੱਥੇ ਉਸ ਦੀ ਮੌਤ ਹੋ ਗਈ। ਰਵਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਇੱਕ ਹੀ ਛੋਟਾ ਬੱਚਾ ਹੈ ਜਿਸ ਸਕੂਲ ਦੀ ਫੀਸ ਵੀ ਉਹਨਾਂ ਤੋਂ ਨਹੀਂ ਦਿੱਤੀ ਜਾ ਰਹੀ ਸੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਹਨਾਂ ਉੱਪਰ ਜੋ ਕਰਜ਼ਾ ਹੈ ਉਸ ਨੂੰ ਮਾਫ ਕੀਤਾ ਜਾਵੇ ਅਤੇ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਜਰੂਰ ਕੀਤੀ ਜਾਵੇ।