ETV Bharat / state

ਬੱਚਿਆਂ ਸਮੇਤ ਸ਼ਮਸ਼ਾਨ ਘਾਟ 'ਚ ਰਹਿਣ ਲਈ ਮਜ਼ਬੂਰ ਮਹਿਲਾ, ਜਾਣੋ ਮਾਮਲਾ - ਤਰਨ ਤਾਰਨ ਦੀਆਂ ਖ਼ਬਰਾਂ

ਤਰਨ ਤਾਰਨ ਦੇ ਪਿੰਡ ਘੜਕਾਂ ਦੇ ਸ਼ਮਸ਼ਾਨ ਘਾਟ 'ਚ ਮਹਿਲਾ ਆਪਣੇ ਪਰਿਵਾਰ ਸਮੇਤ ਰਹਿਣ ਲਈ ਮਜਬੂਰ ਹੈ। ਉਕਤ ਮਹਿਲਾ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਖੁਦ ਮਹਿਲਾ ਲੋਕਾਂ ਦੇ ਘਰ ਗੋਹਾ ਕੂੜਾ ਕਰਕੇ ਘਰ ਖਰਚ ਚਲਾ ਰਹੀ ਹੈ।

ਬੱਚਿਆਂ ਸਮੇਤ ਸ਼ਮਸ਼ਾਨ ਘਾਟ 'ਚ ਰਹਿਣ ਲਈ ਮਜ਼ਬੂਰ ਮਹਿਲਾ

author img

By

Published : Oct 8, 2022, 12:25 PM IST

ਤਰਨ ਤਾਰਨ: ਬਿਆਸ ਦਰਿਆ ਦੇ ਕੰਢੇ 'ਤੇ ਸਥਿਤ ਪਿੰਡ ਘੜਕਾਂ ਦੇ ਬੀਆਬਾਨ ਸ਼ਮਸ਼ਾਨ ਘਾਟ ਵਿਖੇ ਜਿਥੇ ਦਿਨੇ ਹੀ ਅੰਧ-ਵਿਸ਼ਵਾਸਾਂ ਕਰਕੇ ਪਿੰਡ ਦੇ ਵਸਨੀਕ ਡਰ ਦੇ ਮਾਰੇ ਜਾਣ ਤੋਂ ਕੰਨੀ ਕਤਰਾਉਂਦੇ ਹਨ। ਉਥੇ ਹੀ ਪਿੰਡ ਦੀ ਅੱਤ ਗਰੀਬ ਤੇ ਲੋੜਵੰਦ ਔਰਤ ਸੁਮਨਪ੍ਰੀਤ ਕੌਰ ਆਪਣੇ ਚਾਰ ਫੁੱਲਾਂ ਵਰਗੇ ਬੱਚਿਆਂ ਨਾਲ ਬਿਨਾਂ ਬਿਜਲੀ,ਕਮਰਾ,ਪਾਣੀ ਤੇ ਦੋ ਵੇਲੇ ਦੀ ਰੋਟੀ ਤੋਂ ਆਤਰ ਬੜੀ ਮੁਸ਼ਕਿਲ ਨਾਲ ਦਿਨ ਕੱਟ ਰਹੀ ਹੈ।

ਜਦੋਂ ਇੱਕੀਵੀਂ ਸਦੀ ਵਿਚ ਇਸ ਹਾਲਤ ਵਿੱਚ ਰਹਿ ਰਹੀ ਔਰਤ ਅਤੇ ਉਸ ਦੇ ਮਾਸੂਮ ਬੱਚਿਆਂ ਬਾਰੇ ਪੱਤਰਕਾਰਾਂ ਨੂੰ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਤਾਂ ਪੱਤਰਕਾਰਾਂ ਦੀ ਟੀਮ ਮੌਕਾ ਵੇਖਣ ਪੁੱਜੀ। ਇਸ ਮੌਕੇ ਬਦਨਸੀਬ ਔਰਤ ਨੇ ਰੋਂਦਿਆਂ ਕੁਰਲਾਉਂਦਿਆਂ ਬੜੇ ਭਰੇ ਹੋਏ ਮਨ ਨਾਲ ਦੱਸਿਆ ਕਿ ਉਸਦਾ ਪਤੀ ਮਨਦੀਪ ਸਿੰਘ ਜੋ ਕਿ ਨਸ਼ਿਆਂ ਦਾ ਆਦੀ ਹੈ। ਰੋਜ਼ਾਨਾ ਹੀ ਉਸ ਦਾ ਪਤੀ ਉਸ ਦੀ ਤੇ ਉਸਦੇ ਬੱਚਿਆਂ ਦੀ ਨਸ਼ਿਆਂ ਦੀ ਪੂਰਤੀ ਲਈ ਕੁੱਟਮਾਰ ਕਰਦਾ ਹੈ। ਇਸੇ ਕਰਕੇ ਸਾਡੇ ਕੋਲੋਂ ਅਜੇ ਤੱਕ ਘਰ ਦਾ ਮਕਾਨ ਨਹੀਂ ਬਣ ਸਕਿਆ।

ਬੱਚਿਆਂ ਸਮੇਤ ਸ਼ਮਸ਼ਾਨ ਘਾਟ 'ਚ ਰਹਿਣ ਲਈ ਮਜ਼ਬੂਰ ਮਹਿਲਾ

ਉਕਤ ਪੀੜਤ ਮਹਿਲਾ ਨੇ ਦੱਸਿਆ ਕਿ ਬੇਘਰ ਹੋਣ ਕਰਕੇ ਮੈਂ ਅਤੇ ਮੇਰੇ ਮਾਸੂਮ ਬੱਚੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ। ਮੇਰੀਆਂ ਦੋ ਧੀਆਂ ਤੇ ਦੋ ਪੁੱਤਰ ਸਕੂਲ 'ਚ ਪੜ੍ਹਨਾ ਚਾਹੁੰਦੇ ਹਨ ਪਰ ਮੈ ਅਤਿ ਗਰੀਬ ਹੋਣ ਕਰਕੇ ਉਨ੍ਹਾਂ ਦੇ ਅਧਾਰ ਕਾਰਡ ਵੀ ਨਹੀਂ ਬਣਾ ਸਕੀ। ਜਿਸ ਕਰਕੇ ਕੋਈ ਵੀ ਸਕੂਲ ਮੇਰੇ ਬੱਚਿਆਂ ਨੂੰ ਸਕੂਲ 'ਚ ਦਾਖ਼ਲ ਕਰਕੇ ਨਹੀਂ ਪੜਾ ਰਿਹਾ।

ਮਹਿਲਾ ਨੇ ਦੱਸਿਆ ਕਿ ਸਾਡਾ ਘਰ ਬਾਰ ਨਾ ਹੋਣ ਕਰਕੇ ਮੈ ਲਗਭਗ ਪਿਛਲੇ ਡੇਢ ਸਾਲ ਤੋਂ ਬੱਚਿਆਂ ਸਮੇਤ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਰਹਿਣ ਲਈ ਮਜਬੂਰ ਹਾਂ। ਪਿੰਡ ਚੋਂ ਗੋਹਾ ਸੁੱਟਣ ਦੀ ਮਜ਼ਦੂਰੀ ਨਾਲ ਜੋ ਪੈਸੇ ਮੇਰੇ ਕੋਲ ਆਉਂਦੇ ਹਨ, ਮੈਂ ਉਨ੍ਹਾਂ ਪੈਸਿਆਂ ਨਾਲ ਆਪਣਾ ਤੇ ਆਪਣੇ ਬੱਚਿਆਂ ਨੂੰ ਚੰਗਾ-ਮਾੜਾ ਖਾਣਾ ਪ੍ਰੋਸ ਦਿੰਦੀ ਹਾਂ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਾਨੂੰ ਕਈ ਕਈ ਦਿਨ ਭੁੱਖਣ-ਭਾਣੇ ਰਹਿਣਾ ਪੈਂਦਾ ਹੈ।

ਔਰਤ ਨੇ ਦੱਸਿਆ ਕਿ ਜਿਥੇ ਰੱਬ ਨੇ ਸਾਡੇ ਨਾਲ ਅਨਿਆਂ ਕੀਤਾ, ਉਥੇ ਹੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਵਿਤਕਰਾ ਕਰਕੇ ਨਾ ਹੀ ਕੋਈ ਪਲਾਟ ਤੇ ਮਕਾਨ ਦਿੱਤਾ। ਅਜੇ ਤੱਕ ਸਰਕਾਰ ਵੱਲੋਂ ਸਸਤੀ ਤੇ ਮੁਫ਼ਤ ਕਣਕ ਵੀ ਉਨ੍ਹਾਂ ਨੂੰ ਨਹੀਂ ਮਿਲੀ। ਉਸਨੇ ਪੰਜਾਬ ਸਰਕਾਰ ਤੇ ਦਾਨੀਂ ਸੱਜਣਾਂ ਨੂੰ ਅਪੀਲ ਕੀਤੀ ਕਿ ਉਸਦੀ ਤੇ ਉਸਦੇ ਛੋਟੇ ਛੋਟੇ ਬੱਚਿਆਂ ਵਾਸਤੇ ਇਕ ਪੱਕਾ ਮਕਾਨ ਤੇ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਭੁੱਖਮਰੀ ਅਤੇ ਗਰੀਬੀ ਤੋਂ ਤੰਗ ਆ ਕੇ ਉਸ ਨੂੰ ਬੱਚਿਆਂ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਵੀ ਇਸ ਬਦਨਸੀਬ ਔਰਤ ਦੀ ਮਦਦ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: ਮੁਕੇਰੀਆਂ ਵਿੱਚ ਬੱਚੇ ਨੇ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ETV Bharat Logo

Copyright © 2025 Ushodaya Enterprises Pvt. Ltd., All Rights Reserved.