ਤਰਨ ਤਾਰਨ: ਪਿੰਡ ਕੋਟ ਧਰਮ ਚੰਦ ਵਿਖੇ ਗੁਆਂਢੀ ਵੱਲੋਂ ਗਲਤੀ ਨਾਲ ਟਾਰਚ ਵੱਜਣ 'ਤੇ ਪਤੀ-ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਾਰੀ ਘਟਨਾ ਬਾਰੇ ਪੀੜਤ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਢੀ ਗੁਰਪ੍ਰੀਤ ਸਿੰਘ ਨਾਲ ਪਹਿਲਾਂ ਤੋ ਰੰਜਿਸ਼ ਚੱਲਦੀ ਹੈ।
ਬੀਤੇ ਦਿਨੀਂ ਗ਼ਲਤੀ ਨਾਲ ਟਾਰਚ ਦੀ ਰੋਸ਼ਨੀ ਗੁਰਪ੍ਰੀਤ ਦੇ ਘਰ ਵੱਜਣ 'ਤੇ ਗੁਰਪ੍ਰੀਤ ਨੇ ਆਪਣੇ ਸਾਥੀਆਂ ਨਾਲ ਪੀੜਤ ਕਰਮਜੀਤ ਤੇ ਉਸ ਦੀ ਪਤਨੀ ਦੀ ਕੁੱਟਮਾਰ ਕਰ ਦਿੱਤੀ। ਇਸ ਦੇ ਚਲਦਿਆਂ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਉੱਧਰ ਇਸ ਸਬੰਧੀ ਥਾਣਾ ਸਦਰ ਥਾਣਾ ਦੇ ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆਂ ਕਿ ਦੋਵਾਂ ਧਿਰਾਂ ਦੀ ਇੱਕ ਦੂਸਰੇ ਖਿਲਾਫ਼ ਸ਼ਿਕਾਇਤ ਆਈ ਹੈ ਤੇ ਦੋਵੇ ਧਿਰਾਂ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਕੋਲ ਕਰਮਜੀਤ ਕੌਰ ਦੀ ਮੈਡੀਕਲ ਰਿਪੋਰਟ ਦੀ ਐਮਐਲਆਰ ਹਾਲੇ ਤੱਕ ਨਹੀਂ ਪਹੁੰਚੀ ਹੈ। ਐਮਐਲਆਰ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।