ਤਰਨ ਤਾਰਨ: ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਦੇ ਕਿਸਾਨਾਂ ਉੱਤੇ ਕੁਦਰਤੀ ਮਾਰ ਭਾਰੂ ਪੈਂਦੀ ਹੈ ਅਤੇ ਕਦੇ ਪਾਣੀਆਂ ਦੇ ਮਸਲੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰਨ ਵਿਚ ਅਹਿਮ ਹਿੱਸਾ ਪਾਉਂਦੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਹੀ ਸਮੱਸਿਆਵਾਂ ਨਾਲ ਜੂਝ ਰਹੇ ਹਨ ਤਰਨ ਤਾਰਨ ਦੇ ਇਹ ਕਿਸਾਨ, ਜਿੰਨਾ ਦੀ 7 ਤੋਂ ਅੱਠ ਕਨਾਲ ਫ਼ਸਲ ਤਬਾਹ ਹੋ ਗਈ ਹੈ। ਦਰਅਸਲ ਛੱਪੜ ਦਾ ਕਨਾਰਾ ਟੁੱਟ ਜਾਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਭਰਿਆ ਪਾਣੀ ਗੰਦੇ ਪਾਣੀ ਕਾਰਨ ਝੋਨੇ ਦੀ 7 ਤੋਂ 8 ਏਕੜ ਬੀਜੀ ਹੋਈ ਫ਼ਸਲ ਹੋਈ ਖਰਾਬ ਹੋ ਗਈ। ਜਿਸ ਕਾਰਨ ਹੁਣ ਪੀੜਤ ਕਿਸਾਨਾਂ ਨੇ ਛੱਪੜ ਦੇ ਕਿਨਾਰੇ ਪੱਕੇ ਕਰਨ ਦੀ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ।
ਤਾਜ਼ੀ ਬੀਜੀ ਝੋਨੇ ਦੀ ਫਸਲ ਦਾ ਬੀਜ ਹੋਇਆ ਤਬਾਹ: ਜਾਣਕਾਰੀ ਮੁਤਾਬਿਕ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਯੋਧ ਸਿੰਘ ਵਾਲਾ ਵਿਖੇ ਛੱਪੜ ਦਾ ਕਨਾਰਾ ਟੁੱਟ ਜਾਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਗੰਦਾ ਪਾਣੀ ਭਰਨ ਕਾਰਨ ਝੋਨੇ ਦੀ 7 ਤੋਂ 8 ਏਕੜ ਬੀਜੀ ਹੋਈ ਫ਼ਸਲ ਹੋਈ ਖਰਾਬ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਗੁਰਲਾਲ ਸਿੰਘ ਗੁਰਤੇਜ ਸਿੰਘ ਬਲਬੀਰ ਸਿੰਘ ਸ਼ਿੰਦਰ ਸਿੰਘ ਨੇ ਦੱਸਿਆ ਕਿ ਉੰਨਾ ਵੱਲੋਂ ਅਜਕੇ ਕੁਝ ਦਿਨ ਪਹਿਲਾਂ ਹੀ ਝੋਨੇ ਲਈ ਫਸਲ ਬੀਜੀ ਗਈ ਸੀ। ਪਰ ਦੇਰ ਰਾਤ ਇਕ ਦਮ ਹੀ ਕੈਂਟ ਦਾ ਮੇਨ ਵੱਡਾ ਛੱਪੜ ਹੈ ਉਹ ਟੁੱਟ ਗਿਆ ਅਤੇ ਸਾਰੀ ਫਸਲ ਦਾ ਨੁਕਸਾਨ ਹੋ ਗਿਆ।
- ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਸਰਕਾਰੀ ਦਖ਼ਲ ਦੇ ਵਿਰੁੱਧ ਸਿੱਖ ਜਥੇਬੰਦੀਆਂ ਇਕਜੁੱਟ, ਸਰਕਾਰ ਖ਼ਿਲਾਫ਼ ਕੱਢੀ ਭੜਾਸ
- Indigo Flight in Pakistan: ਦੋ ਹਫ਼ਤਿਆਂ ਵਿੱਚ ਦੂਜੀ ਵਾਰ ਪਾਕਿਸਤਾਨ ਏਅਰ ਸਪੇਸ ਪਹੁੰਚੀ ਇੰਡੀਗੋ ਦੀ ਫਲਾਈਟ
- Paddy sowing: ਮੋਗਾ ਵਿੱਚ ਝੋਨੇ ਦੀ ਲਵਾਈ ਸ਼ੁਰੂ, ਕਿਸਾਨਾਂ ਵਿੱਚ ਖੁਸ਼ੀ, ਕਿਹਾ- "ਇਸ ਵਾਰ ਨਾ ਬਿਜਲੀ ਦੀ ਕੋਈ ਸਮੱਸਿਆ ਤੇ ਨਾ ਪਾਣੀ ਦੀ"
ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਲੈਂਦਾ ਸਾਰ : ਪੀੜਤ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਇਸ ਹੀ ਤਰ੍ਹਾਂ ਹੀ ਛੱਪੜ ਦੇ ਕਿਨਾਰੇ ਟੁੱਟ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਦਾ ਆਏ ਸਾਲ ਭਾਰੀ ਨੁਕਸਾਨ ਹੋ ਜਾਂਦਾ ਹੈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਚਾਇਤ ਦਾ ਮੋਹਤਬਾਰ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨਾਂ ਦੱਸਿਆ ਕਿ ਕੱਲ੍ਹ ਫੇਰ ਛੱਪੜ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਇਸ ਦਾ ਕਿਨਾਰਾ ਟੁੱਟ ਗਿਆ। ਜਿਸ ਕਾਰਨ ਦਾ ਛੱਪੜ ਦਾ ਸਾਰਾ ਗੰਦਾ ਪਾਣੀ ਉਹਨਾਂ ਦੀ ਬੀਜੀ ਹੋਈ ਝੋਨੇ ਦੀ ਫਸਲ 'ਚ ਜਾ ਵੜਿਆ। ਝੋਨੇ ਦੀ ਫਸਲ ਗੰਦੇ ਪਾਣੀ ਕਾਰਨ ਡੁੱਬ ਕੇ ਖ਼ਰਾਬ ਹੋ ਗਈ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਲਾਕ ਵਲਟੋਹਾ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਛੱਪੜ ਦੇ ਕਿਨਾਰੇ ਪੱਕੇ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਹਰ ਸਾਲ ਹੁੰਦੇ ਨੁਕਸਾਨ ਤੋਂ ਉਨ੍ਹਾਂ ਦਾ ਬਚਾਅ ਹੋ ਸਕੇ।