ਤਰਨਤਾਰਨ: ਜ਼ਿਲ੍ਹੇ ਦੇ ਥਾਣਾ ਸਰਹਾਲੀ ਵਿਖੇ ਦੋ ਸਰਕਾਰੀ ਮੁਲਾਜ਼ਮਾਂ ਵਿਚਾਲੇ ਆਪਸੀ ਰੰਜਿਸ਼ ਨੂੰ ਲੈ ਕੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਹਨ। ਇਸ ਦੌਰਾਨ ਸਾਬਕਾ ਮੇਜਰ ਹਰਦੀਪ ਸਿੰਘ ਨੇ ਆਪਣੇ ਗੁਆਂਢੀ ਦਯਾ ਸਿੰਘ ਉੱਤੇ ਝੂਠਾ ਮਾਮਲਾ ਦਰਜ ਕਰਵਾਇਆ ਹੈ।
ਜਿਸ ਦੇ ਸਬੰਧ ਵਿੱਚ ਪੀੜਤ ਦਯਾ ਸਿੰਘ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਦਯਾ ਸਿੰਘ ਨੇ ਦੱਸਿਆ ਕਿ ਸਾਬਕਾ ਮੇਜਰ ਹਰਦੀਪ ਸਿੰਘ ਨੂੰ ਸਵੱਛ ਭਾਰਤ ਅਭਿਆਨ ਤਹਿਤ ਪੱਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਰਦੀਪ ਸਿੰਘ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ 20 ਸਾਲਾਂ ਤੋਂ ਇੱਕ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਰੰਜਿਸ਼ ਦੇ ਕਾਰਨ ਹਰਦੀਪ ਨੇ ਉਸ ਉੱਤੇ ਝੂਠਾ ਮਾਮਲਾ ਦਰਜ ਕਰਵਾਇਆ ਹੈ।
ਦਯਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਦੀਪ ਸਿੰਘ ਨੇ ਇਹ ਝੂਠਾ ਮਾਮਲਾ ਦਰਜ ਕਰਵਾਉਣ ਲਈ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਹੋ ਕੇ 200 ਜੀ.ਓ.ਜੀ. ਸਮੇਤ ਥਾਣਾ ਸਰਹਾਲੀ ਵਿਖੇ ਧਰਨਾ ਲਗਾਇਆ ਸੀ। ਦਯਾ ਸਿੰਘ ਨੇ ਦੱਸਿਆ ਕਿ ਹਰਦੀਪ ਉਸ ਦੇ ਵਿਰੁੱਧ ਪਹਿਲਾਂ ਵੀ ਕਈ ਝੂਠੇ ਮਾਮਲੇ ਦਰਜ ਕਰਵਾ ਚੁੱਕਾ ਹੈ ਅਤੇ ਕਈ ਵਾਰ ਉਸ ਨਾਲ ਕੁੱਟਮਾਰ ਕਰ ਚੁੱਕਾ ਹੈ। ਦਯਾ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਹਰਦੀਪ ਸਿੰਘ ਵੱਲੋਂ ਝੂਠਾ ਮਾਮਲਾ ਦਰਜ ਕਰਵਾਏ ਜਾਣ ਦੇ ਮਾਮਲੇ ਤੇ ਜ਼ਿਲ੍ਹਾ ਪੁਲਿਸ ਕਪਤਾਨ ਵੱਲੋਂ ਜਾਂਚ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।