ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਮੁੰਡਾ ਪਿੰਡ ਵਿਖੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਪੁੱਤਰ ਪਰਮਜੀਤ ਸਿੰਘ ਦੀ ਉਮਰ ਤਕਰੀਬਨ 16 ਸੀ ਅਤੇ ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਅਤੇ ਓਵਰਡੋਜ਼ ਨਾਲ ਚੜ੍ਹਦੀ ਜਵਾਨੀ ਵਿੱਚ ਹੀ ਉਸ ਦੀ ਮੌਤ ਹੋ ਗਈ।
ਸਰਕਾਰ ਉੱਤੇ ਵਰਿਆ ਪਰਿਵਾਰ: ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਦਾਅਵਿਆਂ ਨੂੰ ਝੂਠ ਸਾਬਤ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਸਰਕਾਰ ਕਹਿੰਦੀ ਸੀ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਉਹ ਸਰਕਾਰ ਦੀ ਗੱਲ ਬਿਲਕੁਲ ਝੂਠ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਅੱਖਾਂ ਸਾਹਮਣੇ ਨਸ਼ੇ ਦੇ ਸੌਦਾਗਰ ਆਪਣਾ ਕਾਰੋਬਾਰ ਚਲਾ ਰਹੇ ਹਨ ਪਰ ਸਰਕਾਰ ਜਾਂ ਪੁਲਿਸ ਕੋਈ ਵੀ ਐਕਸ਼ਨ ਨਹੀਂ ਕਰਦੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿੰਡ-ਪਿੰਡ ਚਿੱਟੇ ਦਾ ਮਾਰੂ ਨਸ਼ਾ ਉਪਲੱਬਧ ਹੈ ਅਤੇ ਇਸ ਉੱਤੇ ਕੰਟਰੋਲ ਦੇ ਜੋ ਵੀ ਸਰਕਾਰੀ ਦਾਅਵੇ ਹਨ ਉਹ ਬਿਲਕੁਲ ਖੋਖਲੇ ਹਨ। ਇਕਲੋਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਨਸ਼ੇ ਨੇ ਉਨ੍ਹਾਂ ਦਾ ਸੰਸਾਰ ਉਜਾੜ ਦਿੱਤਾ ਹੈ।
- ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ, ਕਿਹਾ- ਪੰਜਾਬ ਅਤੇ ਪੰਥ ਦੋਵਾਂ 'ਚ ਬੈਚੇਨੀ, ਫਰਜ਼ੀ ਸਿੱਖ ਬਣ ਘੁੰਮ ਰਹੇ ਲੋਕ ਸ਼ਾਂਤੀ ਦੇ ਵੈਰੀ
- Punjab Floods: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਪਿੰਡ ਧਾਲੀਵਾਲ ਬੇਟ ਵਾਸੀਆਂ ਨੇ ਕਿਹਾ 35 ਸਾਲ ਬਾਅਦ ਦੇਖੇ ਅਜਿਹੇ ਹਾਲਾਤ
- Ludhiana Murder: ਲੁਧਿਆਣਾ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਮ੍ਰਿਤਕ ਦੇ ਪੁੱਤ ਨੇ ਗੁਆਂਢੀਆਂ ਉੱਤੇ ਲਾਏ ਗੰਭੀਰ ਇਲਜ਼ਾਮ
ਨਸ਼ੇ ਨੇ ਪਹਿਲਾਂ ਵੀ ਨਿਗਲੇ ਨੌਜਵਾਨ: ਦੱਸ ਦਈਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਉੱਤੇ ਕਾਬਿਜ਼ ਹੋਣ ਤੋਂ ਬਾਅਦ ਨਸ਼ੇ ਦੀ ਓਵਰਡੋਜ਼ ਨਾਲ ਜਾਣ ਵਾਲੀ ਇਹ ਕੋਈ ਪਹਿਲੀ ਜਾਨ ਨਹੀਂ। ਬੀਤੇ ਸਾਲ ਜ਼ੀਰਾ ਦੇ ਪਿੰਡ ਬਹਿਕ ਗੁੱਜਰਾਂ ਵਿੱਚ ਵੀ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਜ਼ੀਰਾ ਦੇ ਪਿੰਡ ਬਹਿਕ ਗੁੱਜਰਾਂ ਵਾਸੀ ਪ੍ਰਦੀਪ ਸਿੰਘ ਉਰਫ ਬੱਗਾ ਪਿਛਲੇ ਦੋ ਤਿੰਨ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਪਰਿਵਾਰ ਦੁਆਰਾ ਉਸ ਦਾ ਕਈ ਵਾਰ ਇਲਾਜ ਵੀ ਕਰਵਾਇਆ ਗਿਆ ਪਰ ਹੋਣੀ ਨੂੰ ਜੋ ਮਨਜ਼ੂਰ ਸੀ ਹੋਇਆ ਅਤੇ ਫਿਰ ਪ੍ਰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਨਾਲ ਜਿੱਥੇ ਪਰਿਵਾਰ ਉੱਤੇ ਦੁੱਖਾਂ ਦਾ ਵੱਡਾ ਪਹਾੜ ਟੁੱਟ ਗਿਆ।