ਲੁਧਿਆਣਾ : ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿਮ ਦੇ ਤਹਿਤ ਰਜਤ ਸ਼ਰਮਾ ਨਾਂ ਦੇ ਇੱਕ ਮੁਲਜ਼ਮ ਨੂੰ 110 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਉਮਰ ਲਗਭਗ 26 ਸਾਲ ਦੀ ਹੈ ਅਤੇ ਉਹ ਲੁਧਿਆਣਾ ਦੇ ਘੁੰਮਣ ਸਟੇਟ ਕਲੌਨੀ ਨੇੜੇ ਮਿਹਰਬਾਨ ਦਾ ਰਹਿਣ ਵਾਲਾ ਹੈ। ਮੁਲਜ਼ਮ 'ਤੇ ਪਹਿਲਾਂ ਵੀ ਪੰਜ ਮੁਕੱਦਮੇ ਦਰਜ ਹਨ। ਤਿੰਨ ਮੁਕੱਦਮੇ ਐਨਡੀਪੀਐਸ ਦੇ ਜਦੋਂ ਕਿ ਦੋ ਮੁਕੱਦਮੇ ਸਨੈਚਿੰਗ ਦੇ ਵੀ ਮੁਲਜ਼ਮ 'ਤੇ ਦਰਜ ਹਨ। ਪਹਿਲਾਂ ਵੀ ਉਹ ਨਸ਼ੇ ਦੀ ਤਸਕਰੀ ਦਾ ਕੰਮ ਕਰਦਾ ਸੀ।
ਨਸ਼ਾ ਤਸਕਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਹੋਜਰੀ ਕੰਪਲੈਕਸ ਨੇੜੇ ਗਹਿਲੇਵਾਲ ਤੋਂ ਤਸਕਰ ਕਾਬੂ ਕੀਤਾ ਗਿਆ ਹੈ। ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਲੋਂ ਇਹ ਹੈਰੋਇਨ ਕਿੱਥੋਂ ਲਿਆਂਦੀ ਜਾ ਰਹੀ ਸੀ ਅਤੇ ਅੱਗੇ ਕਿੱਥੇ ਸਪਲਾਈ ਕੀਤੀ ਜਾਣੀ ਸੀ ਇਸ ਦੀ ਜਾਂਚ ਡੁੰਘਾਈ ਨਾਲ ਕੀਤੀ ਜਾਵੇਗੀ।
ਨਸ਼ਾ ਤਸਕਰੀ ਦੌਰਾਨ ਨਾਲ ਪ੍ਰਾਪਰਟੀ ਫਰੀਜ਼ ਕੀਤੀ ਜਾਵੇਗੀ
ਏਸੀਪੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਮੁਲਜ਼ਮ ਨੇ ਜੇਕਰ ਕੋਈ ਜਾਇਦਾਦ ਹੈਰੋਇਨ ਅਤੇ ਹੋਰ ਨਸ਼ੇ ਦਾ ਧੰਦਾ ਕਰਕੇ ਬਣਾਈ ਹੈ ਤਾਂ ਇਸ ਸੰਬੰਧਿਤ ਅਥੋਰਟੀ ਨੂੰ ਲਿਖਿਆ ਜਾਵੇਗਾ ਤਾਂ ਜੋ ਉਸ ਦੀ ਜਾਇਦਾਦ ਨਾਲ ਅਟੈਚ ਕਰਵਾਈ ਜਾਵੇ। ਨਸ਼ਾ ਤਸਕਰੀ ਦੌਰਾਨ ਜੋ ਵੀ ਪ੍ਰਾਪਰਟੀ ਬਣਾਈ ਜਾਵੇਗੀ ਉਸ ਨੂੰ ਵੀ ਫਰੀਜ਼ ਕੀਤਾ ਜਾਵੇਗਾ।
- AICC ਮੈਂਬਰ ਵਰਿੰਦਰ ਵਸ਼ਿਸ਼ਟ ਦੀ ਪੰਜਾਬ ਸਰਕਾਰ ਨੂੰ ਅਪੀਲ- ਡਾ. ਮਨਮੋਹਨ ਸਿੰਘ ਦੇ ਸਨਮਾਨ ਵਿੱਚ ਹੁਸ਼ਿਆਰਪੁਰ ਕਾਲਜ ਦਾ ਬਦਲਿਆ ਜਾਵੇ ਨਾਂ
- ਪਹਿਲਾਂ ਪਿਤਾ ਨੇ ਕੋਰਸ ਲੈਣ ਤੋਂ ਕੀਤਾ ਮਨ੍ਹਾ, ਫੇਰ ਕਿਸੇ ਤਰ੍ਹਾਂ ਮਨਾਇਆ, ਤਾਂ ਧੀ ਨੇ ਵੀ ਛੋਟੀ ਉਮਰੇ ਬਣਾ ਦਿੱਤਾ ਰਿਕਾਰਡ
- ਕਿਸਾਨਾਂ ਦੇ ਵਿਰੋਧ ਤੋਂ ਬਾਅਦ ‘ਸੁਪਰੀਮ’ ਕਮੇਟੀ ਦੀ ਬੈਠਕ ਹੋਈ ਰੱਦ, ਕਿਸਾਨ ਆਗੂ ਸਰਵਣ ਪੰਧੇਰ ਨੇ ਮੀਟਿੰਗ 'ਤੇ ਚੁੱਕੇ ਸੀ ਸਵਾਲ