ਤਰਨ ਤਾਰਨ: ਥਾਣਾ ਭਿੱਖੀਵਿੰਡ ਤੋਂ ਮਹਿਜ਼ 300 ਮੀਟਰ ਦੀ ਦੂਰੀ ਉੱਤੇ ਪੈਂਦੇ ਰਾਜਵੀਰ ਜੂਲਰ ਨਾਮ ਦੀ ਦੁਕਾਨ ਉੱਤੇ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 8 ਲੱਖ ਰੁਪਏ ਦਾ ਸੋਨਾ ਅਤੇ 50 ਹਜ਼ਾਰ ਦੀ ਨਕਦੀ ਤਿੰਨ ਨਕਾਬਪੋਸ਼ ਚੋਰ ਲੈਕੇ ਫਰਾਰ ਹੋ ਗਏ ਹਨ। ਚੋਰਾਂ ਨੇ ਰਾਤ ਸਮੇਂ ਦੁਕਾਨ ਅੰਦਰ ਸੰਨ੍ਹਮਾਰੀ ਕੀਤੀ।
ਸੀਸੀਟੀਵੀ 'ਚ ਕੈਦ ਤਸਵੀਰਾਂ
ਦੱਸ ਦਈਏ ਨਕਾਬਪੋਸ਼ ਚੋਰਾਂ ਨੇ ਚਲਾਕੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੀਸੀਟੀਵੀ ਤਸਵੀਰਾਂ ਵਿੱਚ ਦੁਕਾਨ ਦਾ ਸ਼ਟਰ ਅਤੇ ਕੰਧ ਤੋੜ ਕੇ ਅੰਦਰ ਦਾਖਿਲ ਹੁੰਦੇ ਚੋਰ ਸਪੱਸ਼ਟ ਵਿਖਾਈ ਦੇ ਰਹੇ ਹਨ। ਨਕਾਬਪੋਸ਼ ਚੋਰਾਂ ਨੇ ਬਹੁਤ ਹੀ ਅਰਾਮ ਨਾਲ ਅੱਧੀ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬਗੈਰ ਕਿਸੇ ਡਰ ਤੋਂ ਲਗਭਗ 9 ਲੱਖ ਰੁਪਏ ਦਾ ਸਮਾਨ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਸੁਨਿਆਰ ਨੇ ਲਾਈ ਫਰਿਆਦ
ਪੀੜਤ ਸੁਨਿਆਰ ਰਾਜਵੀਰ ਸਿੰਘ ਮੁਤਾਬਿਕ ਉਨ੍ਹਾਂ ਨੂੰ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਅਤੇ ਕੰਧ ਟੁੱਟੀ ਹੋਈ ਹੈ। ਇਸ ਤੋਂ ਬਾਅਦ ਜਦੋਂ ਉਹ ਅੰਦਰ ਦਾਖਿਲ ਹੋਏ ਤਾਂ ਵੇਖਿਆ ਕਿ ਸੋਨੇ ਅਤੇ ਚਾਂਦੀ ਤੋਂ ਇਲਾਵਾ ਚੋਰ ਦੁਕਾਨ ਵਿੱਚ ਪਈ 50 ਹਜ਼ਾਰ ਦੀ ਨਕਦੀ ਅਤੇ ਗਹਿਣੇ ਰੱਖਣ ਵਾਲੀ ਤਿਜੋਰੀ ਵੀ ਨਾਲ ਲੈਕੇ ਫਰਾਰ ਹੋ ਗਏ ਹਨ। ਸੁਨਿਆਰ ਮੁਤਾਬਿਕ ਕੁੱਲ੍ਹ 9 ਲੱਖ ਰੁਪਏ ਦਾ ਨੁਕਸਾਨ ਉਨ੍ਹਾਂ ਨੂੰ ਹੋਇਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਰਾਤ ਸਮੇਂ ਇਲਾਕੇ ਵਿੱਚ ਪੁਲਿਸ ਪੈਟਰੋਲਿੰਗ ਨਹੀਂ ਹੁੰਦੀ, ਜਿਸ ਕਾਰਣ ਅਰਾਮ ਨਾਲ ਚੋਰ ਵਾਰਦਾਤਾਂ ਨੂੰ ਅੰਜਾਮ ਦੇਕੇ ਫਰਾਰ ਹੋ ਜਾਂਂਦੇ ਹਨ। ਸੁਨਿਆਰ ਦੀ ਦੁਕਾਨ ਵੀ ਥਾਣੇ ਤੋਂ ਮਹਿਜ਼ 300 ਮੀਟਰ ਦੀ ਦੂਰੀ ਉੱਤੇ ਸਥਿਤ ਦੱਸੀ ਜਾ ਰਹੀ ਹੈ।
- ਸੰਗਰੂਰ 'ਚ ਮਰਨ ਵਰਤ 'ਤੇ ਬੈਠਾ ਕੰਪਿਊਟਰ ਅਧਿਆਪਕ ਪੁਲਿਸ ਨੇ ਦੇਰ ਰਾਤ ਚੁੱਕਿਆ, ਸਾਥੀ ਅਧਿਆਪਕਾਂ ਦੇ ਖੋਹ ਲਏ ਮੋਬਾਈਲ
- AICC ਮੈਂਬਰ ਵਰਿੰਦਰ ਵਸ਼ਿਸ਼ਟ ਦੀ ਪੰਜਾਬ ਸਰਕਾਰ ਨੂੰ ਅਪੀਲ- ਡਾ. ਮਨਮੋਹਨ ਸਿੰਘ ਦੇ ਸਨਮਾਨ ਵਿੱਚ ਹੁਸ਼ਿਆਰਪੁਰ ਕਾਲਜ ਦਾ ਬਦਲਿਆ ਜਾਵੇ ਨਾਂ
- ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਯਾਦ ਕਰਦਿਆਂ ਕੀਤਾ ਦੁੱਖ ਦਾ ਪ੍ਰਗਟਾਵਾ
ਪੁਲਿਸ ਦਾ ਸਪੱਸ਼ਟੀਕਰਨ
ਪੈਟਰੋਲਿੰਗ ਨਾ ਹੋਣ ਦੇ ਇਲਜ਼ਾਮ ਨੂੰ ਪੁਲਿਸ ਅਧਿਕਾਰੀ ਨੇ ਵੀ ਮੰਨਿਆ ਅਤੇ ਕਿਹਾ ਕਿ ਜ਼ਿਲ੍ਹੇ ਵਿੱਚ ਹੋਰ ਸੰਵੇਦਨਸ਼ੀਲ ਥਾਵਾਂ ਉੱਤੇ ਰਾਤ ਸਮੇਂ ਪੁਲਿਸ ਦੀ ਤਾਇਨਾਤੀ ਹੋਣ ਕਾਰਣ ਇਸ ਇਲਾਕੇ ਵਿੱਚ ਪੈਟਰੋਲਿੰਗ ਨਹੀਂ ਹੋ ਰਹੀ। ਉਨ੍ਹਾਂ ਪੀੜਤ ਸੁਨਿਆਰ ਨੂੰ ਭਰੋਸਾ ਦਿਵਾਇਆ ਕਿ ਸੀਸੀਟੀਵੀ ਰਾਹੀਂ ਮੁਲਜ਼ਮਾਂ ਦੀ ਸ਼ਨਾਖਤ ਕਰਕੇ ਜਲਦ ਹੀ ਇਨਸਾਫ਼ ਦਿਵਾਇਆ ਜਾਵੇਗਾ।