ETV Bharat / state

ਘਰਦਿਆਂ ਤੋਂ ਵੱਧ ਬਿਰਧ ਆਸ਼ਰਮ ਨੇ ਦਿੱਤਾ ਸਹਾਰਾ - story on old age people

ਲੁਧਿਆਣਾ ਦੇ ਬਿਰਧ ਆਸ਼ਰਮ ਵਿੱਚ ਬਜ਼ੁਰਗ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਫਿਰ ਵੀ ਬਜ਼ੁਰਗ ਪਰਿਵਾਰਾਂ ਨੂੰ ਯਾਦ ਕਰਦੇ ਹਨ।

ਫ਼ੋਟੋ
author img

By

Published : Nov 5, 2019, 1:54 PM IST

Updated : Nov 6, 2019, 1:01 PM IST

ਲੁਧਿਆਣਾ: ਬੁਢਾਪਾ ਮਨੁੱਖੀ ਜ਼ਿੰਦਗੀ ਦੇ ਪੜਾਅ ਦਾ ਇੱਕ ਅਹਿਮ ਹਿੱਸਾ ਹੈ। ਇਹ ਦੌਰ ਪਰਿਵਾਰ ਦੇ ਨਾਲ ਤਾਂ, ਸੌਖਾ ਲੰਘ ਜਾਂਦਾ ਹੈ, ਪਰ ਬੁਢਾਪੇ ਵਿੱਚ ਜਿਨ੍ਹਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਨਕਾਰ ਹੀ ਦਿੱਤਾ ਜਾਂਦਾ ਹੈ, ਉਹ ਫਿਰ ਮੌਤ ਦੀ ਉਡੀਕ ਵਿੱਚ ਆਪਣੀ ਬਾਕੀ ਜ਼ਿੰਦਗੀ ਕੱਢਦੇ ਹਨ। ਈਟੀਵੀ ਭਾਰਤ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਦਾ ਦਰਦ ਸਮਾਜ ਤੱਕ ਪਹੁੰਚਾ ਸਕੇ, ਤਾਂ ਕਿ ਜਿਨਾਂ ਨੇ ਗ਼ਲਤੀ ਕੀਤੀ ਉਹ ਆਪਣੀ ਗ਼ਲਤੀ ਸੁਧਾਰ ਸਕੇ ਜਾਂ ਗ਼ਲਤੀ ਮੰਨ ਸਕਣ। ਤੁਹਾਨੂੰ ਵੀ ਵਿਖਾਉਂਦੇ ਹਾਂ ਲੁਧਿਆਣਾ ਦੇ ਇਕ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦੀ ਦਰਦ ਭਰੀ ਕਹਾਣੀ..

ਇਹ ਲੁਧਿਆਣਾ ਦਾ ਬਿਰਧ ਆਸ਼ਰਮ ਹੈ, ਜਿੱਥੇ ਬਜ਼ੁਰਗ ਆਪਣੀ ਜ਼ਿੰਦਗੀ ਕੱਟ ਰਹੇ ਹਨ, ਜੀਅ ਨਹੀਂ ਰਹੇ। ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੂੰ ਜਾਂ ਤਾਂ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਨਕਾਰ ਦਿੱਤਾ ਗਿਆ ਜਾਂ ਫਿਰ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਇਹ ਬਜ਼ੁਰਗ ਆਪ ਹੀ ਇਨ੍ਹਾਂ ਆਸ਼ਰਮਾਂ ਵਿੱਚ ਆ ਕੇ ਰਹਿਣ ਲੱਗ ਗਏ ਹਨ।

ਵੇਖੋ ਵੀਡੀਓ

ਅਸੀਂ ਜਦੋਂ ਇਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ..ਕੋਈ ਆਪਣੇ ਪਤੀ ਦੀ ਮੌਤ ਤੋਂ ਬਾਅਦ ਆ ਕੇ ਆਸ਼ਰਮ ਚ ਰਹਿਣ ਲੱਗਾ ਅਤੇ ਕਿਸੇ ਨੇ ਆਪਣਾ ਬੇਟਾ ਗੁਆ ਦਿੱਤਾ ਅਤੇ ਨੂੰਹ ਵੱਲੋਂ ਰੋਟੀ ਤੱਕ ਨਾ ਦੇਣ ਕਾਰਨ ਉਹ ਆਸ਼ਰਮ ਵਿੱਚ ਆ ਕੇ ਰਹਿਣ ਨੂੰ ਮਜਬੂਰ ਹੋ ਗਏ ਹਨ।

ਇੱਥੋਂ ਤੱਕ ਕਿ ਇੱਕ ਡਾਕਟਰ ਦੀ ਮਾਂ ਵੀ ਆਸ਼ਰਮ ਦੇ ਵਿੱਚ ਰਹਿ ਰਹੀ ਹੈ, ਜੋ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਦੱਸਦੀ ਦੱਸਦੀ ਏਨੀ ਕੁ ਭਾਵੁਕ ਹੋ ਗਈ ਕਿ ਉਸ ਨੂੰ ਗੱਲ ਕਰਨੀ ਵੀ ਮੁਸ਼ਕਿਲ ਹੋ ਗਈ। ਇਨ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਉਹ ਖੁਸ਼ੀ ਨਾਲ ਨਹੀਂ ਸਗੋਂ ਮਜਬੂਰੀ ਵਿੱਚ ਇੱਥੇ ਆ ਕੇ ਰਹਿੰਦੇ ਨੇ, ਆਸ਼ਰਮ ਵੱਲੋਂ ਜ਼ਰੂਰ ਉਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਕੈਪਟਨ ਕਰਨਗੇ ਬੈਠਕ, ਅੱਜ ਤੋਂ ਸ਼ੁਰੂ ਹੋਣਗੇ ਸਮਾਗਮ

ਸਾਡਾ ਸਮਾਜ ਭਾਵੇਂ ਅੱਜ ਜਿੰਨੀ ਵੀ ਤਰੱਕੀ ਕਰ ਲਵੇ ਪਰ ਕਈ ਘਰਾਂ ਦੇ ਬਜ਼ੁਰਗ ਅੱਜ ਵੀ ਬਿਰਧ ਆਸ਼ਰਮ ਵਿੱਚ ਰਹਿਣ ਨੂੰ ਮਜ਼ਬੂਰ ਨੇ, ਕਿਉਂਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਾਡਾ ਸਮਾਜ ਅੱਜ ਵੀ ਅਜਿਹੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦਾ। ਜੋ ਫਰਜ਼ ਉਨ੍ਹਾਂ ਦੇ ਬੱਚੇ ਨਹੀਂ ਨਿਭਾ ਸਕੇ, ਉਹ ਸਮਾਜ ਸੇਵੀ ਸੰਸਥਾਵਾਂ ਵਲੋਂ ਬਜ਼ੁਰਗਾਂ ਲਈ ਬਿਰਧ ਆਸ਼ਰਮ ਖੋਲ੍ਹ ਕੇ ਉਨ੍ਹਾਂ ਦੀ ਦਿਨ ਰਾਤ ਸੇਵਾ ਕਰਦਿਆਂ ਨਿਭਾਏ ਜਾ ਰਹੇ ਹਨ, ਜੋ ਕਿ ਅੱਜ ਦੇ ਉਨ੍ਹਾਂ ਪਰਿਵਾਰਾਂ ਲਈ ਸ਼ਰਮ ਦੀ ਗੱਲ ਹੈ ਜੋ ਬਜ਼ੁਰਗਾਂ ਨੂੰ ਉੱਥੇ ਜਾਣ ਲਈ ਮਜ਼ਬੂਰ ਕਰ ਦਿੰਦੇ ਹਨ।

Intro:Hl..ਲੁਧਿਆਣਾ ਦੇ ਬਿਰਧ ਆਸ਼ਰਮ ਚ ਬਜ਼ੁਰਗ ਜੀ ਰਹੇ ਨੇ ਜ਼ਿੰਦਗੀ, ਕਰਦੇ ਨੇ ਪਰਿਵਾਰਾਂ ਨੂੰ ਯਾਦ ਪਰ ਆਪਣਿਆਂ ਨੇ ਹੀ ਨਹੀਂ ਦਿੱਤਾ ਸਹਾਰਾ..

Anchor..ਬੁਢਾਪਾ ਮਨੁੱਖੀ ਜ਼ਿੰਦਗੀ ਦੇ ਪੜਾਅ ਦਾ ਇੱਕ ਅਹਿਮ ਹਿੱਸਾ ਹੈ..ਇਹ ਦੌਰ ਸਾਰਿਆਂ ਤੇ ਆਉਂਦਾ ਹੈ ਪਰ ਪਰਿਵਾਰ ਦੇ ਨਾਲ ਇਹ ਸਮਾਂ ਸੌਖਾ ਲੰਘ ਜਾਂਦਾ ਹੈ ਪਰ ਬੁਢਾਪੇ ਦੇ ਵਿੱਚ ਜਿਨ੍ਹਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਹੀ ਨਕਾਰ ਦਿੱਤਾ ਜਾਂਦਾ ਹੈ ਉਹ ਫਿਰ ਮੌਤ ਦੀ ਉਡੀਕ ਚ ਆਪਣੀ ਬਾਕੀ ਜ਼ਿੰਦਗੀ ਕੱਢਦੇ ਨੇ...ਈਟੀਵੀ ਭਾਰਤ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਦੀ ਦਰਦ ਸਮਾਜ ਤੱਕ ਪਹੁੰਚਾ ਸਕੇ..ਆਓ ਤੁਹਾਨੂੰ ਵੀ ਵਿਖਾਉਂਦੇ ਹਾਂ ਲੁਧਿਆਣਾ ਦੇ ਇਕ ਬਿਰਧ ਆਸ਼ਰਮ ਚ ਰਹਿੰਦੇ ਬਜ਼ੁਰਗਾਂ ਦੀ ਦਰਦ ਭਰੀ ਕਹਾਣੀ..

Body:Vo..1 ਇਹ ਲੁਧਿਆਣਾ ਦਾ ਬਿਰਧ ਆਸ਼ਰਮ ਜਿੱਥੇ ਬਜ਼ੁਰਗ ਆਪਣੀ ਜ਼ਿੰਦਗੀ ਕੱਟ ਰਹੇ ਨੇ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੂੰ ਜਾਂ ਤਾਂ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਨਕਾਰ ਦਿੱਤਾ ਗਿਆ ਜਾਂ ਫਿਰ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਇਹ ਬਜ਼ੁਰਗ ਤੰਗ ਹੋ ਕੇ ਆਪ ਹੀ ਇਨ੍ਹਾਂ ਫਿਰਦਾ ਸ਼ਰਮਾ ਚ ਆ ਕੇ ਰਹਿਣ ਲੱਗ ਗਏ ਨੇ..ਅਸੀਂ ਜਦੋਂ ਇਨ੍ਹਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਦਰਦ ਬਿਆਨ ਕੀਤਾ..ਕੋਈ ਆਪਣੇ ਪਤੀ ਦੀ ਮੌਤ ਤੋਂ ਬਾਅਦ ਆ ਕੇ ਆਸ਼ਰਮ ਚ ਰਹਿਣ ਲੱਗਾ ਅਤੇ ਕਿਸੇ ਨੇ ਆਪਣਾ ਬੇਟਾ ਖੋਹ ਦਿੱਤਾ ਅਤੇ ਨੂੰਹ ਵੱਲੋਂ ਰੋਟੀ ਤੱਕ ਨਾ ਦੇਣ ਕਾਰਨ ਉਹ ਆਸ਼ਰਮ ਚ ਆ ਕੇ ਰਹਿਣ ਨੂੰ ਮਜਬੂਰ ਹੋ ਗਏ.ਇੱਥੋਂ ਤੱਕ ਕਿ ਇੱਕ ਡਾਕਟਰ ਦੀ ਮਾਂ ਵੀ ਆਸ਼ਰਮ ਦੇ ਵਿੱਚ ਰਹਿ ਰਹੀ ਹੈ..ਜੋ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਦੱਸਦੀ ਦੱਸਦੀ ਏਨੀ ਕੁ ਭਾਵੁਕ ਹੋ ਗਈ ਕਿ ਉਸ ਨੂੰ ਗੱਲ ਕਰਨੀ ਵੀ ਮੁਸ਼ਕਿਲ ਹੋ ਗਈ...ਇਨ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਉਹ ਖੁਸ਼ੀ ਨਾਲ ਨਹੀਂ ਸਗੋਂ ਮਜਬੂਰੀ ਚ ਇੱਥੇ ਆ ਕੇ ਰਹਿੰਦੇ ਨੇ ਪਰ ਆਸ਼ਰਮ ਵੱਲੋਂ ਜ਼ਰੂਰ ਉਨ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ..

121..ਬਿਰਧ ਆਸ਼ਰਮ ਚ ਰਹਿੰਦੇ ਬਜ਼ੁਰਗ

Conclusion:Clozing..ਸੋ ਸਾਡਾ ਸਮਾਜ ਭਾਵੇਂ ਅੱਜ ਜਿੰਨੀ ਵੀ ਤਰੱਕੀ ਕਰ ਲਵੇ ਪਰ ਕਈ  ਘਰਾਂ ਦੇ ਬਜ਼ੁਰਗ ਅੱਜ ਵੀ ਬਿਰਧ ਆਸ਼ਰਮ ਚ ਰਹਿਣ ਨੂੰ ਮਜਬੂਰ ਨੇ ਕਿਉਂਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ..ਸਾਡਾ ਸਮਾਜ ਅੱਜ ਵੀ ਅਜਿਹੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦਾ ਪਰ ਕੁਝ ਸਮਾਜ ਸੇਵੀ ਸੰਸਥਾਵਾਂ ਜ਼ਰੂਰ ਬਜ਼ੁਰਗਾਂ ਲਈ ਬਿਰਧ ਆਸ਼ਰਮ ਖੋਲ੍ਹ ਕੇ ਉਨ੍ਹਾਂ ਦੀ ਦਿਨ ਰਾਤ ਸੇਵਾ ਕਰਦੇ ਨੇ ਜੋ ਫਰਜ਼ ਉਨ੍ਹਾਂ ਦੇ ਬੱਚੇ ਨਹੀਂ ਨਿਭਾ ਸਕੇ..

Last Updated : Nov 6, 2019, 1:01 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.