ETV Bharat / state

ਪਿੰਡ ਸਰਾਏ ਨਾਗਾ 'ਚ ਨਸ਼ੇੜੀਆਂ ਨੇ ਕੀਤਾ ਨੌਜਵਾਨ ਦਾ ਕਤਲ - sri muktsar sahib murder latest news

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਏ ਨਾਗਾ ਵਿੱਚ ਨਸ਼ੇੜੀਆਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ।

ਪਿੰਡ ਸਰਾਏ ਨਾਗਾ 'ਚ  ਕਤਲ
ਪਿੰਡ ਸਰਾਏ ਨਾਗਾ 'ਚ ਕਤਲ
author img

By

Published : Nov 30, 2019, 3:19 PM IST

ਸ੍ਰੀ ਮੁਕਤਸਰ ਸਾਹਿਬ: ਪਿੰਡ ਸਰਾਏ ਨਾਗਾ ਵਿੱਚ ਭੋਲੇ ਭਾਲੇ ਨੌਜਵਾਨ ਦਾ ਭੇਤਭਰੇ ਹਾਲਾਤਾਂ ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਮੌਕੇ ਉੱਤੇ ਪੁੱਜੀ ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ।

ਮ੍ਰਿਤਕ ਦੇ ਪਿਤਾ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੁਕਾਨ ਤੋਂ ਕਿਸੇ ਦੇ ਘਰ 4 ਹਜ਼ਾਰ ਰੁਪਏ ਦੇਣ ਲਈ ਗਿਆ ਸੀ ਪਰ ਉਨ੍ਹਾਂ ਦਾ ਪੁੱਤਰ ਉਸ ਘਰ ਪੈਸੇ ਦੇਣ ਲਈ ਪਹੁੰਚਿਆ ਹੀ ਨਹੀਂ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪ੍ਰੰਤੂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਗੁਰਦੁਆਰਾ ਦੇ ਨਾਲ ਲੱਗਦੇ ਖੇਤ ਵਿੱਚ ਪਈਆਂ ਪੁਰਾਲੀ ਦੀਆਂ ਦੀ ਗੱਠਾਂ ਹੇਠ ਦੱਬੀ ਮਿਲੀ, ਜਿਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਦਿੱਤੀ, ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਇਸ ਦੇ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਿਲਕੁਲ ਹੀ ਸਿੱਧਾ ਸਾਦਾ ਤੇ ਬਹੁਤ ਹੀ ਭੋਲਾ ਹੈ ਜੋ ਕਿ ਉਨ੍ਹਾਂ ਦੇ ਨਾਲ ਦੁਕਾਨ ਉੱਪਰ ਕੰਮ ਕਰਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦਾ ਪੁੱਤਰ ਦੁਕਾਨ ਤੋਂ ਕਿਸੇ ਦੇ ਘਰ 4 ਹਜ਼ਾਰ ਰੁਪਏ ਦੇਣ ਲਈ ਗਿਆ ਤਾਂ ਉਸ ਦੇ ਪਿੱਛੇ ਕੁਝ ਅਣਪਛਾਤੇ ਅਤੇ ਨਸ਼ੇੜੀ ਮੁੰਡੇ ਉਸ ਨੂੰ ਲੁੱਟਣ ਲਈ ਲੱਗ ਗਏ ਅਤੇ ਪੈਸੇ ਅਤੇ ਉਸ ਦਾ ਮੋਬਾਇਲ ਖੋਹ ਕੇ ਉਸ ਦਾ ਕਤਲ ਕਰ ਦਿੱਤਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬੱਚਾ ਬਹੁਤ ਭੋਲਾ ਭਾਲਾ ਸੀ ਕਿ ਚੰਗੀ ਤਰ੍ਹਾਂ ਬੋਲ ਵੀ ਨਹੀ ਸਕਦਾ ਸੀ ਤੇ ਨਾ ਹੀ ਕਿਸੇ ਦੇ ਨਾਲ ਕਦੇ ਲੜਾਈ ਝਗੜਾ ਕਰਦਾ ਸੀ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਇਸ ਬੱਚੇ ਦਾ ਕਤਲ ਕੀਤਾ ਹੈ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਇਸ ਮੌਕੇ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰਾਏ ਨਾਗਾ ਵਿਖੇ ਕਿਸੇ ਬੱਚੇ ਦਾ ਕਤਲ ਹੋਇਆ ਹੈ ਤੇ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ ਅਤੇ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਹੀ ਮ੍ਰਿਤਕ ਬੱਚੇ ਦੇ ਮਾਂ ਬਾਪ ਆਪਣੇ ਬਿਆਨ ਦੇਣਗੇ ਉਸੇ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਲੁਧਿਆਣਾ 'ਚ ਵਿਦਿਆਰਥੀ ਦੀ ਪੈਂਟ ਉਤਰਵਾ ਕੇ ਕੀਤੀ ਕੁੱਟਮਾਰ, ਮੁੰਡੇ ਨੇ ਲਿਆ ਫਾਹਾ

ਉਨ੍ਹਾਂ ਕਿਹਾ ਕਿ ਅਜੇ ਦੋਸ਼ੀ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Intro:ਮੁਕਤਸਰ ਦੀ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦੇ ਜੱਦੀ ਪਿੰਡ ਸਰਾਏ ਨਾਗਾ ਵਿੱਚ 20 ਸਾਲਾ ਭੋਲੇ ਭਾਲੇ ਨੌਜਾਵਨ ਦਾ ਭੇਦ ਭਰੇ ਹਾਲਾਤਾਂ ਵਿੱਚ ਕੱਤਲ ਮੌਕੇ ਉੱਤੇ ਪੁੱਜੀ ਥਾਣਾ ਬਰੀਵਾਲਾ ਦੀ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ
ਪਿਤਾ ਨੇ ਲਗਾਏ Body:ਮੁਕਤਸਰ ਦੇ ਪਿੰਡ ਸਰਾਏਨਾਗਾ ਵਿਖੇ ਨਸ਼ੇੜੀਆਂ ਵੱਲੋਂ ਵੀਹ ਸਾਲਾ ਨੌਜਵਾਨ ਦਾ ਕਤਲ ਮੌਕੇ ਉੱਤੇ ਪੁੱਜੀ ਪੁਲਸ ਕਰ ਰਹੀ ਹੈ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ

ਮੁਕਤਸਰ ਦੀ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕ ਕਰਨ ਬਰਾੜ ਦੇ ਜੱਦੀ ਪਿੰਡ ਸਰਾਏਨਾਗਾ ਵਿਖੇ ਵੀਹ ਸਾਲਾਂ ਦੇ ਭੋਲੇ ਭਾਲੇ ਨੌਜਵਾਨ ਦੀ ਲਾਸ਼ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਖੇਤ ਵਿੱਚ ਪਈਆਂ ਪਰਾਲੀ ਦੀਆਂ ਗੱਠਾਂ ਵਿੱਚ ਮਿਲਣ ਨਾਲ ਸਨਸਨੀ ਫੈਲ ਗਈ ਇਹ ਭੋਲਾ ਭਾਲਾ ਲੜਕਾ ਆਪਣੀ ਦੁਕਾਨ ਤੋਂ ਕਿਸੇ ਦੇ ਘਰ ਚਾਰ ਹਜ਼ਾਰ ਰੁਪਏ ਦੇਣ ਲਈ ਨਿਕਲਿਆ ਸੀ ਇਸ ਗੱਲ ਦਾ ਖੁਲਾਸਾ ਉਸ ਦੇ ਪਿਤਾ ਮੋਹਨ ਲਾਲ ਨੇ ਕੀਤਾ ਉਨ੍ਹਾਂ ਦੱਸਿਆ ਕਿ ਜਿੱਥੇ ਪੈਸੇ ਦੇਣ ਲਈ ਉਨ੍ਹਾਂ ਦੇ ਬੇਟੇ ਨੇ ਜਾਣਾ ਸੀ ਪਰ ਉਨ੍ਹਾਂ ਦਾ ਬੇਟਾ ਉਸ ਘਰ ਪੈਸੇ ਦੇਣ ਲਈ ਪਹੁੰਚਿਆ ਹੀ ਨਹੀਂ ਤਾਂ ਉਨ੍ਹਾਂ ਨੇ ਆਪਣੇ ਬੇਟੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪ੍ਰੰਤੂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਗੁਰਦੁਆਰਾ ਦੇ ਨਾਲ ਲੱਗਦੇ ਖੇਤ ਵਿੱਚ ਪਈਆਂ ਪੁਰਾਲੀ ਦੀਆਂ ਦੀ ਗੱਠਾਂ ਹੇਠ ਦੱਬੀ ਹੋਈ ਪਈ ਜਿਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਬਰੀਵਾਲਾ ਦੀ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ
ਮ੍ਰਿਤਕ ਨਿਤਿਨ ਕੁਮਾਰ ਦੇ ਪਿਤਾ ਮੋਹਲਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਿਲਕੁਲ ਹੀ ਸਿੱਧਾ ਸਾਦਾ ਤੇ ਬਹੁਤ ਹੀ ਭੋਲਾ ਹੈ ਜੋ ਕਿ ਉਨ੍ਹਾਂ ਦੇ ਨਾਲ ਦੁਕਾਨ ਉੱਪਰ ਕੰਮ ਕਰਦਾ ਹੈ ਅਤੇ ਪੈਸੇ ਦਾ ਲੈਣ ਦੇਣ ਵੀ ਕਰਦਾ ਹੈ ਅੱਜ ਜਦੋਂ ਉਨ੍ਹਾਂ ਦਾ ਬੇਟਾ ਦੁਕਾਨ ਤੋਂ ਕਿਸੇ ਦੇ ਘਰ ਚਾਰ ਹਜ਼ਾਰ ਰੁਪਏ ਦੇਣ ਲਈ ਗਿਆ ਤਾਂ ਉਸ ਦੇ ਪਿੱਛੇ ਕੁਝ ਅਣਪਛਾਤੇ ਅਤੇ ਨਸ਼ੇੜੀ ਲੜਕੇ ਉਸ ਨੂੰ ਲੁੱਟਣ ਲਈ ਲੱਗ ਗਏ ਅਤੇ ਪੈਸੇ ਅਤੇ ਉਸ ਦਾ ਮੋਬਾਇਲ ਖੋਹ ਕੇ ਉਸ ਦਾ ਕਤਲ ਕਰ ਦਿੱਤਾ

ਬਾਈਟ ਮੋਹਨ ਲਾਲ ਪਿਤਾ

ਇਸ ਘਟਨਾ ਦੇ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਿੰਡ ਵਾਸੀਆਂ ਨੇ ਇਸ ਬੱਚੇ ਦੀ ਕਤਲ ਉੱਪਰ ਗਹਿਰਾ ਦੁੱਖ ਮਹਿਸੂਸ ਕੀਤਾ ਅਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਇਹ ਬੱਚਾ ਇਨ੍ਹਾਂ ਭੋਲਾ ਭਾਲਾ ਸੀ ਕਿ ਨਾ ਤਾਂ ਚੰਗੀ ਤਰ੍ਹਾਂ ਬੋਲ ਸਕਦਾ ਸੀ ਤੇ ਨਾ ਹੀ ਕਿਸੇ ਦੇ ਨਾਲ ਕਦੇ ਲੜਾਈ ਝਗੜਾ ਕਰਦਾ ਸੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਇਸ ਬੱਚੇ ਦਾ ਕਤਲ ਕੀਤਾ ਹੈ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

ਬਾਈਟ ਬਲਜਿੰਦਰ ਸਿੰਘ ਪਿੰਡ
ਬਾਈਟ ਪਿੰਡ ਵਾਸੀ 1 - 2

ਜਦ ਇਸ ਬਾਰੇ ਮੌਕੇ ਉੱਤੇ ਪੁੱਜੇ ਡੀਐਸਪੀ ਡੀ ਜਸਮੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਥਾਣਾ ਬਰੀਵਾਲਾ ਦੇ ਐਸੋ ਨੂੰ ਐਸਐਚਓ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰਾਏਨਾਗਾ ਵਿਖੇ ਕਿਸੇ ਬੱਚੇ ਦਾ ਕਤਲ ਹੋਇਆ ਹੈ ਤੇ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਚ ਭਿਜਵਾ ਦਿੱਤਾ ਹੈ ਅਤੇ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਜਿਵੇਂ ਹੀ ਮ੍ਰਿਤਕ ਬੱਚੇ ਦੇ ਮਾਂ ਬਾਪ ਆਪਣੇ ਬਿਆਨ ਦੇਣਗੇ ਉਸੇ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਕਿਹਾ ਕਿ ਅਜੇ ਦੋਸ਼ੀ ਉਨ੍ਹਾਂ ਦੀ ਗ੍ਰਿਫਤ ਤੋਂ ਬਾਹਰ ਨੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ

ਬਾਈਟ ਜਸਮੀਤ ਸਿੰਘ ਡੀ ਐਸ ਪੀ ਡੀ ਸ੍ਰੀ ਮੁਕਤਸਰ ਸਾਹਿਬConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.