ਸ੍ਰੀ ਮੁਕਤਸਰ ਸਾਹਿਬ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ਚ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਨੌਜਵਾਨ ਨਸ਼ੇ ਦੀ ਦਲਦਲ ਚ ਧਸਦੇ ਜਾ ਰਹੇ ਹਨ। ਮਾਮਲਾ ਜ਼ਿਲ੍ਹੇ ਦੇ ਇੱਕ ਨਜਦੀਕੀ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਗਾਉਂਦੇ ਹੋਏ ਬੇਹੋਸ਼ ਹੋ ਗਿਆ ਜਿਸ ਨੂੰ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਹਸਪਤਾਲ ਭਰਤੀ ਕਰਵਾਇਆ ਗਿਆ।
ਮਾਮਲੇ ਸਬੰਧੀ ਨੌਜਵਾਨ ਨੇ ਦੱਸਿਆ ਕਿ ਉਸਦਾ ਦੋਸਤ ਨਜ਼ਦੀਕੀ ਪਿੰਡ ਤੋਂ ਆਇਆ ਸੀ ਜਿਸ ਕੋਲ ਚਿੱਟਾ ਦਾ ਟੀਕਾ ਸੀ। ਦੋਹਾਂ ਨੇ ਇੱਕਠੇ ਬੈਠ ਕੇ ਟੀਕਾ ਲਗਾਇਆ ਉਹ ਚਲਾ ਗਿਆ ਪਰ ਬਾਅਦ ਚ ਉਹ ਬੇਹੋਸ਼ ਹੋ ਗਿਆ। ਜਦੋ ਹੋਸ਼ ਆਇਆ ਤਾਂ ਉਹ ਹਸਪਤਾਲ ਚ ਸੀ। ਨੌਜਵਾਨ ਨੇ ਆਖਿਆ ਹੈ ਕਿ ਉਹ ਨਸਾ ਛੱਡਣਾ ਚਾਹੁੰਦਾ ਹੈ।
ਦੂਜੇ ਪਾਸੇ ਇਨਸਾਫ ਟੀਮ ਪੰਜਾਬ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਵਾਰ ਇਤਲਾਹ ਦਿੱਤੀ ਗਈ ਹੈ ਪਰ ਇਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਜੇਕਰ ਉਹ ਨੌਜਵਾਨ ਕੋਲ ਕੁਝ ਸਮੇਂ ਹੋਰ ਨਹੀਂ ਜਾਂਦੇ ਤਾਂ ਨੌਜਵਾਨ ਦੀ ਮੌਤ ਹੋ ਜਾਂਦੀ।
ਇਹ ਵੀ ਪੜੋ: ਸੁਰੱਖਿਆ ਪ੍ਰਬੰਧਾਂ ’ਤੇ ਸਵਾਲ: ਰਾਹ ਜਾਂਦੇ ਵਿਅਕਤੀ ’ਤੇ ਗੋਲੀਆਂ ਨਾਲ ਹਮਲਾ