ETV Bharat / state

ਸਾਬਕਾ ਸਰਪੰਚ 'ਤੇ ਪਿੰਡ ਵਾਸੀਆਂ ਨੇ ਲਾਏ ਘਪਲਾ ਕਰਨ ਦੇ ਇਲਜ਼ਾਮ

author img

By

Published : Dec 26, 2019, 3:12 PM IST

ਪਿੰਡ ਲੰਡੇ ਰੋਡੇ ਵਿੱਚ ਸਾਬਕਾ ਮਹਿਲਾ ਸਰਪੰਚ ਵੱਲੋਂ ਵੱਡਾ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਸਰਪੰਚ 'ਤੇ ਵਿਕਾਸ ਕਾਰਜਾਂ ਦੇ ਨਾਂਅ 'ਤੇ ਸਰਕਾਰੀ ਗ੍ਰਾਂਟਾਂ 'ਚ ਗਬਨ ਕਰਨ ਦਾ ਇਲਜ਼ਾਮ ਹੈ।

ਪਿੰਡ ਲੰਡੇ ਰੋਡੇ
ਪਿੰਡ ਲੰਡੇ ਰੋਡੇ

ਸ੍ਰੀ ਮੁਕਤਸਰ ਸਾਹਿਬ: ਪਿੰਡ ਲੰਡੇ ਰੋਡੇ ਵਿੱਚ 2013 ਤੋਂ ਲੈ ਕੇ 2018 ਦਰਮਿਆਨ ਮਹਿਲਾ ਸਰਪੰਚ ਵੱਲੋਂ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੀ ਮਹਿਲਾ ਸਰਪੰਚ ਪਰਮਿੰਦਰ ਕੌਰ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਦੇ ਨਾਂਅ 'ਤੇ ਵੱਡਾ ਗਬਨ ਕੀਤਾ ਗਿਆ ਹੈ।

ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਬੀਡੀਓ ਤੇ ਪੰਚਾਇਤ ਰਾਜ ਵਿਕਾਸ ਵਿਭਾਗ ਦੇ ਐਸਡੀਓ ਪਿੰਡ ਲੰਡੇ ਰੋਡੇ ਵਿਕਾਸ ਕੰਮਾਂ ਵਿੱਚ ਹੋਏ ਗਬਨ ਨੂੰ ਲੈ ਕੇ ਜਾਂਚ ਪੜਤਾਲ ਕਰਨ ਲਈ ਪੁੱਜੇ। ਇਹ ਜਾਂਚ ਪਿੰਡ ਦੇ ਹੀ ਇੱਕ ਨੌਜਵਾਨ ਪਿੰਦਰ ਸਿੰਘ ਵੱਲੋਂ ਆਰਟੀਆਈ ਪਾਈ ਜਾਣ ਤੋਂ ਬਾਅਦ ਸ਼ੁਰੂ ਹੋਈ।

ਪਿੰਡ ਲੰਡੇ ਰੋਡੇ

ਪਿੰਡ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਣਕਾਰੀ ਮੰਗੀ ਗਈ ਸੀ ਪਰ ਸਾਬਕਾ ਮਹਿਲਾ ਸਰਪੰਚ ਪਰਮਿੰਦਰ ਕੌਰ ਵੱਲੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਨਾਂਅ ਦੇ ਝੂਠੇ ਬਿੱਲ ਪਾਸ ਕਰਵਾ ਕੇ ਵਿਕਾਸ ਕਾਰਜਾਂ ਲਈ ਆਈ ਨੱਬੇ ਲੱਖ ਰੁਪਏ ਦੇ ਕਰੀਬ ਗ੍ਰਾਂਟ ਦਾ ਵੱਡਾ ਗਬਨ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਹੈ, ਜਿਸ ਦੀ ਜਾਂਚ ਲਈ ਅੱਜ ਪਿੰਡ ਲੰਡੇ ਰੋਡੇ ਵਿਖੇ ਪੰਚਾਇਤੀ ਵਿਭਾਗ ਦੀ ਇੱਕ ਟੀਮ ਪੁੱਜੀ। ਇਸ ਦੀ ਇਤਲਾਹ ਲਿਖਿਤ ਰੂਪ ਵਿੱਚ ਪਿੰਡ ਦੀ ਸਾਬਕਾ ਮਹਿਲਾ ਸਰਪੰਚ ਨੂੰ ਵੀ ਕੀਤੀ ਗਈ ਸੀ ਅਤੇ ਮੌਕੇ ਉੱਤੇ ਪਿੰਡ ਦੇ ਚੌਕੀਦਾਰ ਨੂੰ ਵੀ ਵਿਭਾਗੀ ਟੀਮ ਵੱਲੋਂ ਸਾਬਕਾ ਸਰਪੰਚ ਦੇ ਘਰ ਭੇਜਿਆ ਗਿਆ ਸੀ ਪਰ ਚੌਕੀਦਾਰ ਵੀ ਬੇਰੰਗ ਹੀ ਵਾਪਸ ਪਰਤਿਆ।

ਅਧਿਕਾਰੀ ਨਰੇਸ਼ ਕੁਮਾਰ ਐੱਸਡੀਓ ਮਲੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਬਕਾ ਮਹਿਲਾ ਸਰਪੰਚ ਨੂੰ ਇਤਲਾਹ ਕਰਾਉਣ ਦੇ ਬਾਵਜੂਦ ਵੀ ਉਹ ਉਨ੍ਹਾਂ ਦੀ ਟੀਮ ਕੋਲ ਹਾਜ਼ਰ ਨਹੀਂ ਹੋਈ। ਪੜਤਾਲ ਵਿੱਚ ਸਰਪੰਚ ਨੂੰ ਹਾਜ਼ਰ ਹੋਣ ਲਈ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਜੇਕਰ ਉਹ ਫਿਰ ਵੀ ਹਾਜ਼ਰ ਨਹੀਂ ਹੁੰਦੀ ਤਾਂ ਜਾਂਚ ਇੱਕ ਤਰਫ਼ਾ ਕਰਕੇ ਬੰਦ ਕਰ ਦਿੱਤੀ ਜਾਵੇਗੀ।

ਜਦ ਇਸ ਸਾਰੇ ਮਾਮਲੇ ਬਾਰੇ ਸਾਬਕਾ ਮਹਿਲਾ ਸਰਪੰਚ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਹੀ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਿੰਡ ਵਿੱਚ ਆਈ ਗਰਾਂਟ ਦਾ ਪੂਰਾ ਹੀ ਇਸਤੇਮਾਲ ਕੀਤਾ ਗਿਆ ਹੈ। ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਆਈ ਗ੍ਰਾਂਟ ਦਾ ਕਿਤੇ ਵੀ ਦੁਰਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਈ ਗ੍ਰਾਂਟ ਦੇ ਇਸਤੇਮਾਲ ਕੀਤੇ ਗਏ ਸਾਰੇ ਹੀ ਰਿਕਾਰਡ ਉਨ੍ਹਾਂ ਕੋਲ ਮੌਜੂਦ ਹਨ ਜੋ ਆਰਟੀਆਈ ਪਾਈ ਗਈ ਹੈ ਉਹ ਬਿਲਕੁਲ ਹੀ ਝੂਠੀ ਹੈ।

Intro:ਅਕਸਰ ਦੇ ਪਿੰਡ ਲੰਡੇ ਰੋਡੇ ਵਿਖੇ ਸਾਬਕਾ ਮਹਿਲਾ ਸਰਪੰਚ ਵੱਲੋਂ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਆਈਆਂ ਸਰਕਾਰੀ ਗ੍ਰਾਂਟਾਂ ਦੇ ਵਿੱਚ ਵੱਡਾ ਘਪਲਾ ਕਰਨ ਦਾ ਮਾਮਲਾ ਆਇਆ ਸਾਹਮਣੇ ਆਰਟੀਆਈ ਰਾਹੀਂ ਹੋਇਆ ਖੁਲਾਸਾ

Body:ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਡੇ ਰੋਡੇ ਵਿਖੇ ਸੰਨ ਦੋ ਹਜ਼ਾਰ ਤੇਰਾਂ ਤੋਂ ਲੈ ਕੇ ਦੋ ਹਜ਼ਾਰ ਅਠਾਰਾਂ ਦੇ ਸਮੇਂ ਦਰਮਿਆਨ ਬਣੀ ਮਹਿਲਾ ਸਰਪੰਚ ਪਰਮਿੰਦਰ ਕੌਰ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਦੇ ਲਈ ਆਈ ਗ੍ਰਾਂਟ ਵਿੱਚ ਬਹੁਤ ਵੱਡਾ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਜਾਂਚ ਲਈ ਪਿੰਡ ਵਿੱਚ ਬੀਡੀਓ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਅਤੇ ਪੰਚਾਇਤ ਰਾਜ ਵਿਕਾਸ ਵਿਭਾਗ ਦੇ ਅੈਸ ਡੀ ਓ ਜੋ ਕਿ ਮਲੋਟ ਵਿਖੇ ਤੈਨਾਤ ਹਨ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਮੁਕਤਸਰ ਦੇ ਪਿੰਡ ਲੰਡੇ ਰੋਡੇ ਪੁੱਜੇ ਪਿੰਡ ਵਿੱਚ ਵਿਕਾਸ ਕੰਮਾਂ ਦੇ ਵਿੱਚ ਹੋਏ ਗਬਨ ਨੂੰ ਲੈ ਕੇ ਪਿੰਡ ਦੇ ਹੀ ਇੱਕ ਨੌਜਵਾਨ ਪਿੰਦਰ ਸਿੰਘ ਵੱਲੋਂ ਆਰਟੀਆਈ ਪਾਈ ਗਈ ਸੀ ਜਿਸ ਵਿੱਚ ਪਿੰਡ ਦੇ ਵਿੱਚ ਹੋਏ ਵਿਕਾਸ ਕਾਰਜਾਂ ਦੀ ਜਾਣਕਾਰੀ ਮੰਗੀ ਗਈ ਸੀ ਪਰ ਜੇਕਰ ਪਿੰਡ ਵਿੱਚ ਵਿਕਾਸ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਬਣੀ ਸਾਬਕਾ ਮਹਿਲਾ ਸਰਪੰਚ ਪਰਮਿੰਦਰ ਕੌਰ ਵੱਲੋਂ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਨਾਂਅ ਦੇ ਝੂਠੇ ਬਿੱਲ ਪਾਸ ਕਰਵਾ ਕੇ ਵਿਕਾਸ ਕਾਰਜਾਂ ਲਈ ਆਈ ਨੱਬੇ ਲੱਖ ਰੁਪਏ ਦੇ ਕਰੀਬ ਗ੍ਰਾਂਟ ਦਾ ਵੱਡਾ ਗਬਨ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਹੈ ਜਿਸ ਦੀ ਜਾਂਚ ਲਈ ਅੱਜ ਪਿੰਡ ਲੰਡੇ ਰੋਡੇ ਵਿਖੇ ਪੰਚਾਇਤੀ ਵਿਭਾਗ ਦੀ ਇੱਕ ਟੀਮ ਪੁੱਜੀ ਸੀ ਇਸ ਦੀ ਇਤਲਾਹ ਲਿਖਿਤ ਰੂਪ ਵਿੱਚ ਪਿੰਡ ਦੀ ਸਾਬਕਾ ਮਹਿਲਾ ਸਰਪੰਚ ਨੂੰ ਵੀ ਕੀਤੀ ਗਈ ਸੀ ਅਤੇ ਮੌਕੇ ਉੱਤੇ ਪਿੰਡ ਦੇ ਚੌਕੀਦਾਰ ਨੂੰ ਵੀ ਵਿਭਾਗੀ ਟੀਮ ਵੱਲੋਂ ਸਾਬਕਾ ਸਰਪੰਚ ਦੇ ਘਰ ਭੇਜਿਆ ਗਿਆ ਸੀ ਪਰ ਚੌਕੀਦਾਰ ਵੀ ਬੇਰੰਗ ਹੀ ਵਾਪਸ ਪਰਤਿਆ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.