ETV Bharat / state

ਮਨਰੇਗਾ ਸਕੀਮ: ਪਿੰਡ ਦੇ ਸਰਪੰਚ ’ਤੇ ਘਪਲਾ ਕਰਨ ਦਾ ਲੱਗਿਆ ਇਲਜ਼ਾਮ

author img

By

Published : Dec 2, 2021, 6:10 PM IST

Updated : Dec 2, 2021, 8:02 PM IST

ਮਨਰੇਗਾ ਸਕੀਮ (MGNREGA scheme) ਤਹਿਤ ਘਪਲਾ ਕਰਨ(Scam under MGNREGA scheme) ਦੇ ਇਲਜ਼ਾਮ ਹੇਠ ਪਿੰਡ ਬੱਲਮਗੜ੍ਹ ਦੇ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ(The Sarpanch of Balmgarh village has been suspended) ਹੈ। ਜਦਕਿ ਮੇਟ ਅਤੇ ਗ੍ਰਾਮ ਸੇਵਕ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸਬੰਧਿਤ ਦੋਸ਼ੀਆਂ ਕੋਲੋਂ ਗਬਨ ਕੀਤੀ ਗਈ ਰਾਸ਼ੀ ਦੀ ਰਕਮ ਰਿਕਵਰ ਕੀਤੀ ਜਾ ਰਹੀ ਹੈ

ਮਨਰੇਗਾ ਸਕੀਮ ਤਹਿਤ ਘਪਲਾ ਮਾਮਲਾ
ਮਨਰੇਗਾ ਸਕੀਮ ਤਹਿਤ ਘਪਲਾ ਮਾਮਲਾ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਬੱਲਮਗੜ੍ਹ ਚ ਮਨਰੇਗਾ ਸਕੀਮ ਤਹਿਤ ਪਿੰਡ ਦੇ ਸਰਪੰਚ ’ਤੇ ਘਪਲਾ (Village Sarpanch suspended for scam) ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਦੇ ਚੱਲਦੇ ਬੱਲਮਗੜ੍ਹ ਦੀ ਸਰਪੰਚ ਨੂੰ ਸਸਪੈਂਡ (Village Sarpanch suspended) ਕਰ ਦਿੱਤਾ ਗਿਆ ਹੈ ਅਤੇ ਮੇਟ ਅਤੇ ਗ੍ਰਾਮ ਸੇਵਕ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

ਮਾਮਲੇ ਸਬੰਧੀ ਕੁਸਮ ਅਗਰਵਾਲ ਬਲਾਕ ਵਿਕਾਸ ਤੇ ਪੰਚਾਇਤ ਅਫਸਰ(Kusam Aggarwal Block Development and Panchayat Officer) ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗ੍ਰਾਮ ਪੰਚਾਇਤ ਬੱਲਮਗੜ੍ਹ ਵਿਖੇ ਮਨਰੇਗਾ ਸਕੀਮ ਅਧੀਨ ਲੇਬਰ ਦੀਆਂ ਗਲਤ ਅਤੇ ਮ੍ਰਿਤਕ ਵਿਅਕਤੀਆਂ ਦੀਆਂ ਹਾਜ਼ਰੀਆਂ ਲਗਾ ਕੇ ਆਪਣੇ ਖਾਤੇ ਵਿੱਚ ਰਾਸ਼ੀ ਪਵਾਉਣ ਦੇ ਜੁਰਮ ਵਿੱਚ ਗੁਰਮੀਤ ਕੌਰ ਸਰਪੰਚ, ਰਾਜਿੰਦਰ ਸਿੰਘ ਮੇਟ ਅਤੇ ਚਰਨਜੀਤ ਸਿੰਘ, ਗਰਾਮ ਰੋਜਗਾਰ ਸੇਵਕ ਖਿਲਾਫ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾ ਮੁਤਾਬਿਕ ਢੁਕਵੀਂ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਨੇ ਰਲ ਮਿਲਕੇ ਮਨਰੇਗਾ ਲੇਬਰ ਦੇ 1,16,206/-ਰੁਪਏ ਦਾ ਗਬਨ ਕੀਤਾ।

ਮਨਰੇਗਾ ਸਕੀਮ

ਉਨ੍ਹਾਂ ਇਹ ਵੀ ਦੱਸਿਆ ਕਿ ਸਬੰਧਿਤ ਦੋਸ਼ੀਆਂ ਕੋਲੋਂ ਗਬਨ ਕੀਤੀ ਗਈ ਰਾਸ਼ੀ ਦੀ ਰਕਮ ਰਿਕਵਰ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਅਟਾਰਨੀ ਕੋਲੋਂ ਕਾਨੂੰਨੀ ਰਾਏ ਲੈ ਕੇ ਦੋਸ਼ੀਆਂ ਖਿਲਾਫ ਪੁਲਿਸ ਕੇਸ ਵੀ ਦਰਜ਼ ਕਰਵਾਇਆ ਜਾਵੇਗਾ।

ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਹੈ ਕਿ ਪਿੰਡ ਬੱਲਮਗੜ੍ਹ ਵਿਖੇ ਪੈਸੇ ਦੀ ਹੇਰ-ਫ਼ੇਰ ਨੂੰ ਲੈ ਕੇ ਮੁੱਢਲੀ ਪੜਤਾਲ ਰਿਪੋਰਟ ਉਹਨਾਂ ਕੋਲ ਜਮਾ ਕਰਵਾਈ ਗਈ, ਜਿਸ ਦੀ ਜਾਂਚ ਕਰਨ ਤੋਂ ਬਾਅਦ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਤੁਰੰਤ ਕਰ ਦਿੱਤੀ ਗਈ ਹੈ, ਕਾਨੂੰਨ ਅਨੁਸਾਰ ਜੋ ਕਾਰਵਾਈ ਬਾਕੀ ਰਹਿੰਦੀ ਹੈ ਉਹ ਵੀ ਜਲਦ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਸੰਤ ਦੇ ਸਹਾਰੇ ਸਿੱਧੂ ਦਾ ਕੇਜਰੀਵਾਲ 'ਤੇ ਵਾਰ : ਜੈਨ ਮੁਨੀ ਨੇ ਕਿਹਾ ਸੀ - 'ਫ੍ਰੀ ਵੰਡ ਕੇ ਬਾਂਟਾਧਾਰ ਨਾ ਕਰੋ', ਵੀਡੀਓ ਸ਼ੇਅਰ

Last Updated : Dec 2, 2021, 8:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.