ਸ੍ਰੀ ਮੁਕਤਸਰ ਸਾਹਿਬ:ਮੰਡੀ ਬਰੀਵਾਲਾ ਵਿਖੇ ਬਣੀ ਬਾਬਾ ਮੋਡਾ ਜੀ ਦੀ ਸਮਾਧ ਦੇ ਬਾਬੇ ਦੀ ਨਵੀਂ ਕਰਤੂਤ ਸਾਹਮਣੇ ਆਈ । ਜਿੱਥੇ ਪੰਡਿਤ ਵੱਲੋਂ ਕਿਰਾਏ ਤੇ ਦਿੱਤੇ ਮਕਾਨ ਵਿੱਚ ਰਹਿ ਰਹੀ ਮਹਿਲਾ ਨਾਲ ਗਲਤ ਹਰਕਤਾਂ ਕਰਦਾ ਸੀ ਅਤੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਉਣ ਲਈ ਨਜਾਇਜ਼ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਇਸ ਪੰਡਿਤ ਦੀ ਸਾਰੀ ਕਰਤੂਤ ਘਰ ਵਿੱਚ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ।
ਤਸਵੀਰਾਂ ਸੀਸੀਟੀਵੀ ਚ ਕੈਦ
ਉਧਰ ਪੀੜਤ ਮਹਿਲਾ ਨੇ ਪੰਡਿਤ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਕਾਫੀ ਲੰਮੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਮੈਂ ਉਕਤ ਨੂੰ ਸਮੇਂ ਸਿਰ ਮਕਾਨ ਦਾ ਕਿਰਾਇਆ ਵੀ ਦੇ ਰਹੀ ਸੀ ਪਰ ਪੰਡਿਤ ਮੇਰੇ ਨਾਲ ਸਰੀਰਕ ਸਬੰਧ ਬਣਾਉਣ ਲਈ ਕਹਿ ਰਿਹਾ ਸੀ।ਮਹਿਲਾ ਨੇ ਦੱਸਿਆ ਕਿ ਨਾਲ ਹੀ ਉਹ ਇਹ ਵੀ ਕਿਹਾ ਦਿੰਦਾ ਸੀ ਕਿ ਨਹੀਂ ਤੂੰ ਮੇਰਾ ਮਕਾਨ ਖਾਲੀ ਕਰ ਜਾਂ ਫਿਰ ਮੇਰੇ ਨਾਲ ਸਰੀਰਿਕ ਸਬੰਧ ਬਣਾ ।
'ਸਰੀਰਿਕ ਸਬੰਧ ਬਣਾਉਣ ਲਈ ਕਰਦਾ ਸੀ ਪਰੇਸ਼ਾਨ'
ਉੱਧਰ ਬਰੀਵਾਲਾ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਡਿਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਗ੍ਰਿਫ਼ਤਾਰੀ ਹੋਣੀ ਬਾਕੀ ਹੈ।