ETV Bharat / state

ਪੀਪੀ ਕਿੱਟ ਵਰਗੇ ਕੱਪੜੇ ਪਾ ਕੇ ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ - ਸੀਸੀਟੀਵੀ ਕੈਮਰੇ

ਪੀਪੀ ਕਿੱਟਾ ਵਰਗੇ ਕੱਪੜੇ ਪਾ ਕੇ ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਦੌਰਾਨ ਚੋਰਾਂ ਨੇ ਦੁਕਾਨ 'ਚ ਪਈ ਨਕਦੀ ਲੈ ਕੇ ਫਰਾਰ ਹੋ ਗਏ।

ਪੀਪੀ ਕਿੱਟ ਵਰਗੇ ਕੱਪੜੇ ਪਾ ਕੇ ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ

author img

By

Published : Jun 13, 2021, 3:41 PM IST

ਸ੍ਰੀ ਮੁਕਤਸਰ ਸਾਹਿਬ: ਹਲਕਾ ਗਿੱਦੜਬਾਹਾ ’ਚ ਪੀਪੀ ਕਿੱਟਾ ਵਰਗੇ ਕੱਪੜੇ ਪਾ ਕੇ ਚੋਰਾਂ ਨੇ ਤਿੰਨ ਮੈਡੀਕਲ ਜਨਰਲ ਸਟੋਰ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਵੱਲੋਂ ਦਿੱਤੀ ਗਈ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਚੋਰਾਂ ਨੇ ਸਵੇਰ ਚਾਰ ਵਜੇ ਤੋਂ ਪੰਜ ਵਜੇ ਤੱਕ ਮੈਡੀਕਲ ਸਟੋਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜਿੱਥੇ ਉਨ੍ਹਾਂ ਨੇ ਤਾਲੇ ਤੋੜ ਕੇ ਨਕਦੀ ਚੋਰੀ ਕੀਤੀ ਅਤੇ ਸੀਸੀਟੀਵੀ ਦੇ ਡਿਵੀਆਰ ਲੈ ਗਏ ਅਤੇ ਸੀਸੀਟੀਵੀ ਵੀ ਭੰਨ ਗਏ। ਜਦਕਿ ਇੱਕ ਕੈਮਰੇ ਚ ਚੋਰ ਕੈਦ ਹੋ ਗਏ।

ਪੀਪੀ ਕਿੱਟ ਵਰਗੇ ਕੱਪੜੇ ਪਾ ਕੇ ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ

ਇਸ ਸਬੰਧੀ ਦੁਕਾਨ ਦੇ ਮਾਲਿਕ ਨੇ ਦੱਸਿਆ ਕਿ ਉਹ ਰੋਜ਼ਾਨਾਂ ਦੀ ਤਰ੍ਹਾਂ ਦੁਕਾਨ ਨੂੰ 10 ਵਜੇ ਬੰਦ ਕਰਕੇ ਆਪਣੇ ਘਰ ਚਲੇ ਗਏ ਅਤੇ ਸਵਰੇ ਕਰੀਬ 7 ਵਜੇ ਉਨ੍ਹਾਂ ਨੂੰ ਆਪਣੇ ਗੁਆਂਢੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਉਨ੍ਹਾਂ ਨੇ ਦੁਕਾਨ ’ਤੇ ਆ ਕੇ ਦੇਖਿਆ ਕਿ ਦੁਕਾਨ ਦੇ ਗਲੇ ’ਚ ਪਏ ਕਰੀਬ 8-10 ਹਜ਼ਾਰ ਰੁਪਏ ਗਾਇਬ ਸਨ ਜਦੋਂ ਕਿ ਚੋਰ ਦੁਕਾਨ ਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਚੋਰੀ ਕਰਕੇ ਲੈ ਗਏ ਅਤੇ ਜਾਂਦੇ ਹੋਏ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜ ਕੇ ਚਲੇ ਗਏ।

ਇਸੇ ਤਰ੍ਹਾਂ ਰੌਸ਼ਨ ਮਾਰਕਿਟ ਸਥਿਤ ਇੱਕ ਹੋਰ ਮੈਡੀਕਲ ਦਵਾਈਆਂ ਦੀ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਦੁਕਾਨ ਚ ਪਈ 550 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਚੋਰਾਂ ਦੀ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਜਿਸ ਨੂੰ ਦੇਖ ਕੇ ਸਾਫ ਪਤਾ ਚਲ ਰਿਹਾ ਹੈ ਕਿ ਚੋਰ ਇੱਕ ਸਵਿਫਟ ਕਾਰ ਚ ਸਵਾਰ ਹੋਕੇ ਆਏ ਅਤੇ ਮੂੰਹ, ਸਿਰ ਮਾਸਕ ਅਤੇ ਹੂਡੀਜ਼ ਨਾਲ ਢੱਕੇ ਹੋਏ ਬਾਹਰ ਨਿਕਲਦੇ ਹਨ ਅਤੇ ਰਾਡ ਦੀ ਮਦਦ ਨਾਲ ਸ਼ਟਰ ਨੂੰ ਤੋੜਦੇ ਦਿਖਾਈ ਦਿੱਤੇ। ਪੀੜਤ ਦੁਕਾਨਦਾਰ ਨੇ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਕਾਬੂ ਕਰ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਇਹ ਵੀ ਪੜੋ: ਮੋਟਰਸਾਈਕਲ 'ਤੇ ਆਏ ਲੁਟੇਰੇ ਔਰਤ ਤੋਂ ਚੈਨ ਖੋਹ ਕੇ ਹੋਏ ਫਰਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.