ETV Bharat / state

ਚੋਰਾਂ ਦੇ ਹੌਂਸਲੇ ਬੁਲੰਦ,ਘਰ ਦੇ ਬਾਹਰ ਖੜੀ ਕਾਰ ਦੇ ਟਾਇਰ ਕੀਤੇ ਚੋਰੀ

author img

By

Published : May 11, 2021, 4:40 PM IST

ਗਿੱਦੜਬਾਹਾ 'ਚ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਚੋਰਾਂ ਵਲੋਂ ਘਰ ਦੇ ਬਾਹਰ ਖੜੀ ਕਾਰ 'ਚੋਂ ਬੈਟਰੀ ਅਤੇ ਉਸਦੇ ਚਾਰੋਂ ਟਾਇਰ ਚੋਰੀ ਕਰ ਲਏ ਗਏ। ਇਸ ਦੇ ਨਾਲ ਹੀ ਚੋਰਾਂ ਵਲੋਂ ਘਰ ਦੀ ਛੱਤ 'ਤੇ ਸੁੱਤੇ ਨੌਜਵਾਨ ਦਾ ਮੋਬਾਇਲ ਵੀ ਚੋਰੀ ਕਰ ਲਿਆ ਗਿਆ।

ਚੋਰਾਂ ਦੇ ਹੌਂਸਲੇ ਬੁਲੰਦ,ਘਰ ਦੇ ਬਾਹਰ ਖੜੀ ਕਾਰ ਦੇ ਟਾਇਰ ਕੀਤੇ ਚੋਰੀ
ਚੋਰਾਂ ਦੇ ਹੌਂਸਲੇ ਬੁਲੰਦ,ਘਰ ਦੇ ਬਾਹਰ ਖੜੀ ਕਾਰ ਦੇ ਟਾਇਰ ਕੀਤੇ ਚੋਰੀ

ਗਿੱਦੜਬਾਹਾ: ਚੋਰਾਂ ਦੇ ਹੌਂਸਲੇ ਦਿਨ ਪਰ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਗਿੱਦੜਬਾਹਾ ਦੇ ਗੁਰੂ ਨਾਨਕ ਨਗਰ 'ਚ ਬੀਤੀ ਰਾਤ ਚੋਰਾਂ ਵਲੋਂ ਘਰ ਦੇ ਬਾਹਰ ਖੜੀ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵਲੋਂ ਘਰ ਦੇ ਬਾਹਰ ਖੜੀ ਕਾਰ ਦੇ ਚਾਰੋਂ ਟਾਇਰ ਚੋਰੀ ਕਰ ਲਏ ਗਏ ਅਤੇ ਨਾਲ ਹੀ ਬੈਟਰੀ ਵੀ ਚੋਰੀ ਕਰਕੇ ਨਾਲ ਲੈ ਗਏ। ਇਸ ਦੇ ਨਾਲ ਹੀ ਘਰ ਦੀ ਛੱਤ 'ਤੇ ਸੁੱਤੇ ਨੌਜਵਾਨ ਦਾ ਮੋਬਾਇਲ ਵੀ ਚੋਰੀ ਕਰਕੇ ਨਾਲ ਲੈ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਕਰਨਪੁਰ ਦਾ ਕਹਿਣਾ ਕਿ ਉਹ ਰਾਜਸਥਾਨ ਤੋਂ ਆਪਣੇ ਜੀਜੇ ਦੇ ਘਰ ਕਾਰ ਲੈਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਘਰ ਦੇ ਬਾਹਰ ਹੀ ਕਾਰ ਖੜੀ ਕੀਤੀ ਗਈ ਸੀ, ਪਰ ਜਦੋਂ ਸਵੇਰ ਸਮੇਂ ਉਨ੍ਹਾਂ ਦੇਖਿਆ ਤਾਂ ਕਾਰ ਦੇ ਚਾਰੋਂ ਟਾਇਰ ਚੋਰੀ ਕੀਤੇ ਹੋਏ ਸੀ। ਉਨ੍ਹਾਂ ਦੱਸਿਆ ਕਿ ਨਾਲ ਹੀ ਕਾਰ ਦੀ ਬੈਟਰੀ ਵੀ ਚੋਰੀ ਕਰ ਲਈ ਗਈ। ਉਨ੍ਹਾਂ ਦਾ ਕਹਿਣਾ ਕਿ ਚੋਰੀ ਸਬੰਧੀ ਉਨ੍ਹਾਂ ਵਲੋਂ ਸਥਾਨਕ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਸ ਦੇ ਨਾਲ ਹੀ ਮੋਬਾਇਲ ਚੋਰੀ ਨੂੰ ਲੈਕੇ ਨੌਜਵਾਨ ਨੇ ਦੱਸਿਆ ਕਿ ਰਾਤ ਸਮੇਂ ਪੜ੍ਹਾਈ ਤੋਂ ਬਾਅਦ ਉਹ ਘਰ ਦੀ ਛੱਤ 'ਤੇ ਸੋ ਗਿਆ ਅਤੇ ਜਦੋਂ ਸਵੇਰ ਸਮੇਂ ਉਠ ਕੇ ਦੇਖਿਆ ਤਾਂ ਉਸਦਾ ਮੋਬਾਇਲ ਉਸ ਕੋਲ ਨਹੀਂ ਸੀ। ਨੌਜਵਾਨ ਦਾ ਕਹਿਣਾ ਕਿ ਗੁਆਂਢੀਆਂ ਵਲੋਂ ਚੋਰ ਨੂੰ ਕੰਧ ਤੋਂ ਛਾਲ ਮਾਰਦੇ ਦੇਖਿਆ ਗਿਆ ਸੀ। ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਕੋਰੋਨਾ ਤੋਂ ਬਚਾਅ ਲਈ ਬਰਨਾਲਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਬਣਾਇਆ ਆਕਸੀਮੀਟਰ ਬੈਂਕ

ETV Bharat Logo

Copyright © 2024 Ushodaya Enterprises Pvt. Ltd., All Rights Reserved.