ਸ੍ਰੀ ਮੁਕਤਸਰ ਸਾਹਿਬ: ਮਲੋਟ ਤਹਿਸੀਲ ਦੇ ਪਿੰਡ ਲੰਬੀ ਦਾ ਸੁਨੀਲ ਜਾਖੜ ਨੇ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਦੇ ਨੁਕਸਾਨ ਸਬੰਧੀ ਅਕਾਲੀਆਂ 'ਤੇ ਨਿਸ਼ਾਨਾ ਸਾਧਿਆ।
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ 2246 ਕਰੋੜ ਰੁਪਏ ਡਰੇਨ ਨੂੰ ਸਿੱਧਾ ਕਰਨ ਲਈ ਦਿੱਤੇ ਸੀ ਪਰ ਉਹ ਪੈਸਾ ਅਕਾਲੀ ਦਲ ਸਰਕਾਰ ਨੇ ਪਤਾ ਨਹੀ ਕਿੱਥੇ ਵਰਤਿਆ। ਅਕਾਲੀ ਦਲ ਨੇ ਸਾਰਾ ਪੈਸਾ ਸੰਗਤ ਦੇ ਦਰਸ਼ਨਾਂ ਵਿੱਚ ਖ਼ੁਰਦ ਬੁਰਦ ਕੀਤਾ ਹੈ।
ਉਨ੍ਹਾਂ ਅਕਾਲੀ ਦਲ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਦੋਂ ਅਕਾਲੀਆਂ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਇਸ ਸਮੱਸਿਆ ਨੂੰ ਹੱਲ ਕਿਉਂ ਨਹੀਂ ਕੀਤਾ। ਉੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਸੀ ਨੂੰ ਫੋਰੀ ਤੌਰ ਉੱਤੇ ਹੁਕਮ ਦਿੱਤੇ ਹਨ ਕਿ ਇਹ ਜੋ ਇਲਾਕੇ 'ਚ ਪਾਣੀ ਇੱਕਠਾ ਹੋਇਆ ਹੈ ਉਸ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਕਣਕ ਦੀ ਫਸਲ ਬੀਜਣ ਵੇਲੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ।
ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਸਰਕਾਰ ਵੱਲੋਂ 1.5 ਕਰੋੜ ਰੁਪਇਆ ਜਾਰੀ ਕੀਤਾ ਹੈ। ਸਿੰਚਾਈ ਮੰਤਰੀ ਵੱਲੋਂ 5 ਕਰੋੜ ਰੁਪਈਆ ਜਾਰੀ ਕੀਤਾ ਗਿਆ ਹੈ। ਖੇਤੀ ਆਰਡੀਨੈਂਸਾ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅਜਿਹਾ ਹਾਲ ਕੇਂਦਰ ਸਰਕਾਰ ਦਾ ਰਿਹਾ ਤਾਂ ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਖੇਤੀ ਆਰਡੀਨੈਂਸਾਂ ਰਾਹੀਂ ਪੰਜਾਬ ਦੇ ਕਿਸਾਨਾ ਦਾ ਹਾਲ ਯੂਪੀ ਬਿਹਾਰ ਦੇ ਮਜ਼ਦੂਰਾਂ ਵਾਂਗ ਕਰ ਦੇਣਗੇ।