ETV Bharat / state

Sri Muktsar Sahib: ਵਿਰੋਧ ਕਰਨ ’ਤੇ ਭੜਕੇ ਮੰਤਰੀ ਰੰਧਾਵਾ ਤੇ ਵੜਿੰਗ

author img

By

Published : Nov 26, 2021, 1:17 PM IST

Updated : Nov 26, 2021, 2:29 PM IST

ਸ੍ਰੀ ਮੁਕਤਸਰ ਸਾਹਿਬ ਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਦੇ ਖਿਲਾਫ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ (Protest) ਕੀਤਾ ਗਿਆ।

ਵਿਰੋਧ ਕਰਨ ’ਤੇ ਭੜਕੇ ਮੰਤਰੀ ਰੰਧਾਵਾ ਤੇ ਵੜਿੰਗ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਦੇ ਖਿਲਾਫ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ (Protest) ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਮਿਲੀ ਜਾਣਕਾਰੀ ਮੁਤਾਬਿਕ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਦਫਤਰ ਸ਼ਿਕਾਇਤ ਨਿਵਾਰਨ ਕਮੇਟੀਆਂ ਨਾਲ ਮੀਟਿੰਗ ਕਰਨ ਲਈ ਆਏ ਸੀ ਜਿੱਥੇ ਕੱਚੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ।

ਵਿਰੋਧੀਆਂ ’ਤੇ ਭੜਕੇ ਰੰਧਾਵਾ-ਵੜਿੰਗ

ਵਿਰੋਧ ਪ੍ਰਦਰਸ਼ਨ ਦੌਰਾਨ ਸੁਖਜਿੰਦਰ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀਆਂ ’ਤੇ (Protesters in Muktsar Sahib) ਭੜਕਦੇ ਹੋਏ ਵੀ ਨਜਰ ਆਏ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧੀਆਂ ਨੂੰ ਕਹਿੰਦੇ ਹੋਏ ਨਜਰ ਆਏ ਕਿ ਕੀ ਉਹ ਉਨ੍ਹਾਂ ਨੂੰ ਧਮਕੀ ਦੇ ਰਹੇ ਹਨ ਉਨ੍ਹਾਂ ਨੇ ਜੋ ਕਰਨਾ ਹੈ ਕਰ ਲੈਣ। ਇਸ ਤੋਂ ਇਲਾਵਾ ਉਨ੍ਹਾਂ ਨੇ ਡੀਸੀ ਨੂੰ ਹਿਦਾਇਤ ਦਿੱਤੀਆਂ ਕਿ ਜੋ ਵੀ ਮੁਲਾਜ਼ਮ ਆਪਣਾ ਕੰਮ ਛੱਡ ਕੇ ਇੱਥੇ ਆਏ ਹਨ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ। ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਜੰਮ ਕੇ ਨਾਅਰੇਬਾਜੀ ਕੀਤੀ ਗਈ।

ਜਲਦ ਕੱਢਿਆ ਜਾਵੇਗਾ ਹੱਲ- ਵੜਿੰਗ

ਦੂਜੇ ਪਾਸੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Warring) ਨੇ ਕਿਹਾ ਕਿ ਕੱਚੇ ਮੁਲਾਜ਼ਮ ਸਾਡੇ ਪਰਿਵਾਰ ਦੇ ਮੈਂਬਰ ਹਨ। ਪਰਿਵਾਰ ’ਚ ਅਜਿਹਾ ਚਲਦਾ ਰਹਿੰਦਾ ਹੈ। ਜਲਦ ਹੀ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ।

ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੁਲਿਸ ਕਰਮੀਆਂ ਵਿਚਾਲੇ ਧੱਕਾ ਮੁੱਕੀ ਵੀ ਹੋਈ। ਆਸ਼ਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਤੇ ਮਹਿਲਾ ਪੁਲਿਸ ਕਰਮੀਆਂ ਵੱਲੋਂ ਡੰਡੇ ਵੀ ਮਾਰੇ ਗਏ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਵਿਰੋਧ ਪ੍ਰਦਰਸ਼ਨ ਕਰਨ ਲਈ ਆਏ ਸਨ।

ਇਹ ਵੀ ਪੜੋ: ਬੇਅਦਬੀ ਮਾਮਲੇ ਨੂੰ ਲੈ ਕੇ ਸਿੱਧੂ ਨੇ ਮੁੜ ਆਪਣੇ ਹੀ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ

Last Updated : Nov 26, 2021, 2:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.