ਹੈਦਰਾਬਾਦ ਡੈਸਕ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ ਵੀਰਵਾਰ ਨੂੰ ਪਿੰਡ ਬਾਦਲ ਵਿਖੇ ਹੋਈ। ਇਸ ਭੋਗ ਦੌਰਾਨ ਹੀ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਸੰਗਤ ਨੂੰ ਸੰਬੋਧਨ ਕਰਦਿਆ ਸੁਖਬੀਰ ਬਾਦਲ ਨੇ ਸੰਗਤ ਕੋਲੋ ਮਾਫੀ ਮੰਗੀ।
ਸੁਖਬੀਰ ਸਿੰਘ ਬਾਦਲ ਨੇ ਮੰਗੀ ਮਾਫੀ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਬੋਲਦਿਆ ਕਿਹਾ ਕਿ 'ਮੈਂ ਸਾਰੀ ਸੰਗਤ, ਖਾਲਸਾ ਪੰਥ ਕੋਲੋ ਦੋਵੇ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦਾ ਹਾਂ' ਕਿ 'ਮੇਰੇ ਤੇ ਮੇਰੇ ਪਰਿਵਾਰ ਕੋਲੋ ਜਾਣੇ ਅਣਜਾਣੇ ਵਿੱਚ ਕੋਈ ਵੀ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ ਕੀਤੇ ਜਾਵੇ'। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਸਾਰੀ ਜ਼ਿੰਦਗੀ ਕੋਸ਼ਿਸ਼ ਰਹੇਗੀ ਕਿ ਜਿਵੇਂ ਸਾਡਾ ਪਰਿਵਾਰ ਪਹਿਲਾ ਸੇਵਾ ਕਰਦਾ ਆਇਆ, ਉਸੇ ਤਰ੍ਹਾਂ ਹੀ ਅੱਗੇ ਸੇਵਾ ਕਰਦਾ ਰਹੇਗਾ।
-
Irrepayable debt of gratitude for overflowing love and support from supreme Sangat in most painful days fills me with boundless humility. This sacred bond tells me to seek forgiveness from punjabis for any mistake ever inadvertently or wrongly committed. Sangat is supreme. pic.twitter.com/X9AceYTJRe
— Sukhbir Singh Badal (@officeofssbadal) May 4, 2023 " class="align-text-top noRightClick twitterSection" data="
">Irrepayable debt of gratitude for overflowing love and support from supreme Sangat in most painful days fills me with boundless humility. This sacred bond tells me to seek forgiveness from punjabis for any mistake ever inadvertently or wrongly committed. Sangat is supreme. pic.twitter.com/X9AceYTJRe
— Sukhbir Singh Badal (@officeofssbadal) May 4, 2023Irrepayable debt of gratitude for overflowing love and support from supreme Sangat in most painful days fills me with boundless humility. This sacred bond tells me to seek forgiveness from punjabis for any mistake ever inadvertently or wrongly committed. Sangat is supreme. pic.twitter.com/X9AceYTJRe
— Sukhbir Singh Badal (@officeofssbadal) May 4, 2023
ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਪਹੁੰਚੇ ਵੱਡੇ ਦਿੱਗਜ:- ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਅੱਜ ਭਾਰਤ ਦੇ ਵੱਡੇ ਦਿੱਗਜ ਵੀ ਪਹੁੰਚੇ। ਅੰਤਿਮ ਅਰਦਾਸ ਮੌਕੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗਜੇਂਦਰ ਸ਼ੇਖਾਵਤ ਸਣੇ ਹੋਰ ਕਈ ਸਿਆਸੀ ਆਗੂਆਂ ਨੇ ਹਾਜ਼ਰੀ ਲਗਵਾਈ, ਉੱਥੇ ਹੀ, ਪੰਜਾਬ ਦੇ ਕਈ ਸਿਆਸੀ ਆਗੂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਮਿਲ ਕੇ ਮਰਹੂਮ ਪਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਦੱਸ ਦਈਏ ਕਿ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵੀ ਪਹੁੰਚੇ ਹਨ।