ਸ੍ਰੀ ਮੁਕਤਸਰ ਸਾਹਿਬ: ਐਸਐਸਪੀ ਮੁਕਤਸਰ ਵੱਲੋਂ ਜ਼ਿਲ੍ਹੇ ਦੇ ਇੰਟਰ ਸਟੇਟ ਨਾਕਿਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੇਖਿਆ ਕਿ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਦੇ ਹੋਏ ਮੈਡੀਕਲ ਦੀਆਂ ਟੀਮਾਂ ਭੇਜ ਕੇ ਜਿੱਥੇ ਉਨ੍ਹਾਂ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਪੁਲਿਸ ਕਰਮਚਾਰੀਆਂ ਨੂੰ ਰਿਫਰੈਸ਼ਮੈਂਟ ਜਿਵੇਂ ਕਿ ਪਾਣੀ ਦੀਆਂ ਬੋਤਲਾਂ, ਜੂਸ ਦੀਆਂ ਬੋਤਲਾਂ, ਫਰੂਟ, ਫਰੂਟ ਕੇਕ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਐਸਐਪੀ ਮੁਕਤਸਰ ਨੇ ਜ਼ਿਲ੍ਹੇ ਅੰਦਰ ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦਾਂ ਦੇ ਨਾਲ ਲੱਗਦੇ ਇੰਟਰ ਸਟੇਟ ਨਾਕਿਆਂ ਦੀ ਚੈਕਿੰਗ ਕੀਤੀ। ਉਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਕਰਦੇ ਦੌਰਾਨ ਸਾਵਧਾਨੀਆਂ ਵਰਤਣ ਨੂੰ ਕਿਹਾ ਗਿਆ ਜਿਵੇਂ ਕਿਸੇ ਨਾਲ ਗੱਲ ਕਰਨ ਸਮੇਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣੀ, ਮਾਸਕ ਪਾ ਕੇ ਰੱਖਣਾ, ਹੱਥਾਂ ਨੂੰ ਮੂੰਹ ਅਤੇ ਅੱਖਾ ਨੂੰ ਹੱਥ ਨਾ ਲਗਾਉਣਾ।
ਇਹ ਵੀ ਪੜ੍ਹੋ: ਭੁੱਖੇ ਮਰਨ ਦੀ ਕਗਾਰ 'ਤੇ ਪ੍ਰਵਾਸੀ ਕਾਰੀਗਰ, ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਔਖਾ
ਐਸਐਸਪੀ ਨੇ 9 ਇੰਟਰ ਸਟੇਟ ਨਾਕਿਆਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਘਰ ਤੋਂ ਡਿਊਟੀ ਆਉਣ-ਜਾਣ ਸਮੇਂ ਜਿਆਦਾ ਸਮਾਂ ਲੱਗਦਾ ਸੀ ਉਨ੍ਹਾਂ ਨੂੰ ਘਰ ਤੋਂ 30 ਮਿੰਟ ਦੀ ਦੂਰੀ ਦੇ ਨੇੜਲੇ ਨਾਕਿਆਂ 'ਤੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਟਰ ਸਟੇਟ ਨਾਕਿਆਂ 'ਤੇ ਸਖ਼ਤ ਹਿਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਵਿਅਕਤੀ ਬਾਹਰਲੇ ਸਟੇਟ ਤੋਂ ਆ ਨਾ ਸਕੇ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਪੁਲਿਸ ਕ੍ਰਮਚਾਰੀਆਂ ਦੇ ਨਾਲ ਰਿਟਾਇਰ ਫ਼ੌਜੀ ਵੀ ਲਗਾਏ ਗਏ ਹਨ ਜੋ ਕੋਰੋਨਾ ਵਾਇਰਸ ਬਿਮਾਰੀ ਤੋਂ ਨਜਿੱਠਣ ਲਈ ਪੁਲਿਸ ਦਾ ਬਹੁਤ ਸਹਿਯੋਗ ਕਰ ਰਹੇ ਹਨ।