ETV Bharat / state

ਬਾਦਲ ਪਰਿਵਾਰ 'ਤੇ ਵਰ੍ਹਿਆ ਰਾਜਾ ਵੜਿੰਗ, 'ਬਾਦਲਾਂ ਦਾ ਪੂਰਾ ਕੋੜਮਾਂ ਹੋਇਆ ਮੇਰੇ ਖਿਲਾਫ਼'

author img

By

Published : Feb 14, 2022, 9:52 PM IST

Updated : Feb 15, 2022, 12:17 PM IST

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਈਟੀਵੀ ਭਾਰਤ ’ਤੇ ਵੱਡਾ ਬਿਆਨ ਦਿੱਤਾ ਗਿਆ ਹੈ। ਵੜਿੰਗ ਨੇ ਬਾਦਲਾਂ ’ਤੇ ਵਰ੍ਹਦਿਆਂ ਕਿਹਾ ਹੈ ਕਿ ਚੋਣਾਂ ਵਿੱਚ ਬਾਦਲਾਂ ਦਾ ਪੂਰਾ ਕੋੜਮਾਂ ਉਨ੍ਹਾਂ ਦੇ ਖਿਲਾਫ਼ ਹੋ ਗਿਆ ਹੈ ਤਾਂ ਉਨ੍ਹਾਂ ਨੂੰ ਹਰਾਇਆ ਜਾ ਸਕੇ। ਇਸ ਦੌਰਾਨ ਵੜਿੰਗ ਨੇ ਕਈ ਕਾਂਗਰਸ ਆਗੂਆਂ ’ਤੇ ਵੀ ਨਿਸ਼ਾਨੇ ਸਾਧੇ ਹਨ।

Special Conversation with Amarinder Singh Raja Waring
ਰਾਜਾ ਵੜਿੰਗ ਨਾਲ ਖਾਸ ਗੱਲਬਾਤ

ਬਠਿੰਡਾ: ਪੰਜਾਬ ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਸਿਆਸੀ ਪਾਰਟੀਆਂ ਪੰਜਾਬ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇੰਨ੍ਹਾਂ ਪੰਜਾਬ ਚੋਣਾਂ ਵਿੱਚ ਸੂਬੇ ਦੇ ਕਈ ਅਹਿਮ ਸੀਟਾਂ ਹਨ ਜਿੰਨ੍ਹਾਂ ਹੌਟ ਸੀਟ ਕਿਹਾ ਜਾ ਰਿਹਾ ਹੈ।

ਬਾਦਲਾਂ ਦਾ ਗੜ੍ਹ ਗਿੱਦੜਬਾਹਾ ਬਣਿਆ ਹੌਟ ਸੀਟ

ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦਾ ਗਿੱਦੜਬਾਹਾ ਵਿਧਾਨਸਭਾ ਹਲਕਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਹਲਕੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਹਨ। ਜਦਕਿ ਦੂਜੇ ਪਾਸੇ ਇਸ ਹਲਕੇ ਨੂੰ ਬਾਦਲ ਪਰਿਵਾਰ ਦਾ ਗੜ੍ਹ ਮੰਨਿਆ ਜਾ ਰਿਹਾ ਹੈ ਜਿਸਦੇ ਚੱਲਦੇ ਵੜਿੰਗ ਲਈ ਇਸ ਸੀਟ ’ਤੇ ਜਿੱਤਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਗਿੱਦੜਬਾਹਾ ਹਲਕੇ ਦੀ ਸਿਆਸਤ ਨੂੰ ਲੈਕੇ ਵੜਿੰਗ ਨਾਲ ਖਾਸ ਗੱਲਬਾਤ

ਇਸੇ ਦੇ ਚੱਲਦੇ ਰਾਜਾ ਵੜਿੰਗ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਦੌਰਾਨ ਵੜਿੰਗ ਨੇ ਦੱਸਿਆ ਕਿ ਬਾਦਲ ਪਰਿਵਾਰ ਨੂੰ ਉਨ੍ਹਾਂ ਕਰਕੇ ਡਰਾ ਸਤਾ ਰਿਹਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਇਹ ਨੌਜਵਾਨ ਦੁਬਾਰਾ ਫੇਰ ਮੰਤਰੀ ਬਣ ਗਿਆ ਤਾਂ ਉਨ੍ਹਾਂ ਦੀਆਂ ਬੱਸਾਂ ਅਤੇ ਕਾਰੋਬਾਰ ਲਈ ਮੁਸ਼ਕਿਲ ਬਣ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਲੋਕ ਦਬਕੇ ਤਾਂ ਬਹੁਤ ਮਾਰਦੇ ਹਨ ਪਰ ਉਨ੍ਹਾਂ ਇਹ ਕਰਕੇ ਵਿਖਾਇਆ ਹੈ।

ਬਾਦਲ ਪਰਿਵਾਰ ਮੇਰੇ ਤੋਂ ਡਰਿਆ-ਰਾਜਾ ਵੜਿੰਗ

ਰਾਜਾ ਵੜਿੰਗ ਨਾਲ ਖਾਸ ਗੱਲਬਾਤ

ਵੜਿੰਗ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੂੰ ਉਸ ਤੋਂ ਇੰਨ੍ਹਾਂ ਡਰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਹ ਮੁੰਡਾ ਉਨ੍ਹਾਂ ਦੇ ਘਰ ਤੱਕ ਪਹੁੰਚ ਸਕਦਾ ਹੈ ਇਸ ਲਈ ਪਹਿਲਾਂ ਹੀ ਖਤਮ ਕਰ ਦਿੱਤਾ ਜਾਵੇ। ਉਨ੍ਹਾਂ ਬਾਦਲਾਂ ਤੇ ਵਰ੍ਹਦਿਆਂ ਕਿਹਾ ਕਿ ਇਸੇ ਦੇ ਚੱਲਦੇ ਹੀ ਪੂਰਾ ਬਾਦਲ ਪਰਿਵਾਰ ਉਨ੍ਹਾਂ ਖਿਲਾਫ਼ ਇਕੱਠਾ ਹੋ ਗਿਆ ਹੈ। ਵੜਿੰਗ ਨੇ ਕਿਹਾ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ। ਉਨ੍ਹਾਂ ਤੰਜ਼ ਕਸਦਿਆਂ ਕਿਹਾ ਕਿ ਬਾਦਲਾਂ ਦਾ ਕੋੜਮਾਂ ਜਿੰਨ੍ਹਾਂ ਇਕੱਠਾ ਹੋਵੇਗਾ ਰਾਜਾ ਵੜਿੰਗ ਉਨ੍ਹਾਂ ਹੀ ਮਜ਼ਬੂਤ ਹੋਵੇਗਾ।

'ਕਈ ਕਾਂਗਰਸੀ ਆਗੂ ਬਾਦਲਾਂ ਨਾਲ ਮਿਲੇ ਹੋਏ'

ਇਸਦੇ ਨਾਲ ਹੀ ਵੜਿੰਗ ਨਾ ਲਏ ਬਿਨ੍ਹਾਂ ਕਿਹਾ ਕਈ ਕਾਂਗਰਸੀ ਆਗੂ ਬਾਦਲਾਂ ਨਾਲ ਮਿਲਕੇ ਉਸਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ। ਨਾਲ ਹੀ ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪੂਰਾ ਬਾਦਲ ਪਰਿਵਾਰ ਉਨ੍ਹਾਂ ਖਿਲਾਫ਼ ਇਕੱਠਾ ਹੈ ਜਿਸਦੇ ਵਿੱਚ ਕਾਂਗਰਸੀ ਆਗੂ ਵੀ ਹਨ ਪਰ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਜਦੋਂ ਵੜਿੰਗ ਨੂੰ ਚੋਣ ਦੌਰਾਨ ਕਿਸੇ ਦਾ ਡਰ ਆਦਿ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਉਸਨੂੰ ਕਿਸੇ ਦਾ ਡਰ ਨਹੀਂ ਉਹ ਬੇਖੌਫ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਵਿਰੋਧੀ ਉਨ੍ਹਾਂ ਨੂੰ ਘੇਰਨ ਦੀ ਹਰ ਕੋਸ਼ਿਸ਼ ਕਰਨਗੇ।

ਸੁਖਬੀਰ ਬਾਦਲ ਨੂੰ ਲੈਕੇ ਕਹੀ ਵੱਡੀ ਗੱਲ

ਰਾਜਾ ਵੜਿੰਗ ਨੇ ਕਿਹਾ ਕਿ ਪਹਿਲੀ ਵਾਰ ਬਾਦਲਾਂ ਨੂੰ ਜੇ ਕਿਸੇ ਨੇ ਨੱਥ ਪਾਈ ਹੈ ਤਾਂ ਉਨ੍ਹਾਂ ਨੇ ਹੀ ਪਾਈ ਹੈ ਕਿਉਂਕਿ ਉਨ੍ਹਾਂ ਨੇ ਬਾਦਲਾਂ ਦੀਆਂ 72 ਬੱਸਾਂ ਨੂੰ ਫੜ੍ਹਿਆ ਹੈ। ਵੜਿੰਗ ਨੇ ਕਿਹਾ ਕਿ ਇਸੇ ਗੱਲ ਦਾ ਸੁਖਬੀਰ ਬਾਦਲ ਨੂੰ ਦੁੱਖ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਸੇ ਕਰਕੇ ਹਲਕੇ ਵਿੱਚ ਆ ਕੇ ਕਾਂਗਰਸ ਵਰਕਰਾਂ ਨੂੰ ਦਬਕੇ ਮਾਰਦੇ ਹਨ। ਕਾਂਗਰਸ ਆਗੂਆਂ ਦੇ ਬਾਦਲਾਂ ਨਾਲ ਮਿਲਣ ਤੇ ਉਨ੍ਹਾਂ ਦੀ ਸ਼ਿਕਾਇਤ ਕਰਨ ਦੇ ਸਵਾਲ ਤੇ ਵੜਿੰਗ ਨੇ ਕਿਹਾ ਕਿ ਸ਼ਿਕਾਇਤ ਕਮਜ਼ੋਰ ਲੋਕ ਕਰਦੇ ਹਨ ਅਤੇ ਮਰਦ ਸ਼ਿਕਾਇਤ ਨਹੀਂ ਕਰਦੇ।

ਇਹ ਵੀ ਪੜ੍ਹੋ: ਕੈਪਟਨ ਨੇ Valentine's Day ਵਾਲੇ ਦਿਨ, ਭਾਜਪਾ ਨਾਲ ਪਿਆਰ ਦੀ ਕਿਤਾਬ ਦੇ ਫਰੋਲੇ ਪੰਨੇ !

Last Updated : Feb 15, 2022, 12:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.