ਸ੍ਰੀ ਮੁਕਤਸਰ ਸਾਹਿਬ: ਚਾਲੀ ਮੁਕਤਿਆਂ ਦੀ ਯਾਦ ਵਿੱਚ ਸਲਾਨਾ ਲੱਗਣ ਵਾਲੇ ਇਤਿਹਾਸਕ ਮਾਘੀ ਦੇ ਮੇਲੇ ਸਬੰਧੀ ਧਾਰਮਿਕ ਸਮਾਗਮ ਦੇ ਨਾਲ-ਨਾਲ ਬੀਤੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋ ਗਈ। ਬੀਤੇ ਦਿਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਜਿੰਨ੍ਹਾਂ ਦੇ ਭੋਗ 14 ਜਨਵਰੀ ਨੂੰ ਪਾਏ ਜਾਣਗੇ। ਚਾਲੀ ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਲੱਗਦੇ ਇਤਿਹਾਸਕ ਜੋੜ ਮੇਲ ਮਾਘੀ ਦੇ ਸਬੰਧੀ ਧਾਰਮਿਕ ਸਮਾਗਮ ਅੱਜ ਹਰ ਪਾਸੇ ਆਰੰਭ ਹੋ ਗਏ।
ਮੁਗਲ ਹਕੂਮਤ ਵਿਰੁੱਧ ਲੜਦਿਆ ਸ਼ਹੀਦੀਆਂ ਪ੍ਰਾਪਤ ਕੀਤੀਆਂ: 12,13,14 ਜਨਵਰੀ ਨੂੰ ਲਗਾਤਾਰ ਧਾਰਮਿਕ ਸਮਾਗਮ ਸ੍ਰੀ ਦਰਬਾਰ ਸਾਹਿਬ ਵਿਖੇ ਚੱਲਣਗੇ। 14 ਜਨਵਰੀ ਨੂੰ ਮਾਘੀ ਦਾ ਪੱਵਿਤਰ ਇਸ਼ਨਾਨ ਹੋਵੇਗਾ। 15 ਜਨਵਰੀ ਨੂੰ ਨਗਰ ਕੀਰਤਨ ਨਾਲ ਮਾਘੀ ਦੀ ਰਸਮੀ ਸਮਾਪਤੀ ਹੋਵੇਗੀ। ਦੱਸ ਦੇਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਬੇਦਾਵਾ ਦੇ ਕੇ ਆਏ ਸਿੰਘਾਂ ਨੇ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣੀ ਜਾਂਦੀ ਇਸ ਧਰਤੀ ਉੱਤੇ ਮੁਗਲ ਹਕੂਮਤ ਵਿਰੁੱਧ ਲੜਦਿਆ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ।
ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਣਗੇ: 40 ਸ਼ਹੀਦ ਸਿੰਘਾਂ ਨੂੰ ਇਤਿਹਾਸ ਵਿੱਚ ਸ੍ਰੀ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਚਾਲੀ ਮੁਕਤਿਆਂ ਦੀ ਯਾਦ ਵਿੱਚ ਹੀ ਇਤਿਹਾਸਕ ਮੇਲਾ ਮਾਘੀ ਲੱਗਦਾ ਹੈ। ਇਸ ਮੇਲੇ ਦੌਰਾਨ ਦੇਸ਼-ਵਿਦੇਸ਼ ਵਿੱਚੋਂ ਸੰਗਤ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀ ਹੈ। ਜੋੜ ਮੇਲ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਉੱਤੇ ਸੰਗਤ ਦੇ ਲਈ ਲੰਗਰਾਂ ਅਤੇ ਰਿਹਾਇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਤਾਰ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਣਗੇ ਅਤੇ ਰਾਗੀ, ਢਾਡੀ ਅਤੇ ਪ੍ਰਚਾਰਕ ਸਿੰਘ ਸੰਗਤ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਣਗੇ।
- ਨਸ਼ਾਖੋਰੀ ਹਟਾਉਣ ਲਈ ਨੌਜਵਾਨਾਂ ਤੋਂ ਪਤੰਗ ਉੱਡਵਾਏਗੀ ਪੰਜਾਬ ਪੁਲਿਸ !
- ਮੌਸਮ ਪੈ ਰਿਹਾ ਤਿਉਹਾਰਾਂ 'ਤੇ ਭਾਰੀ; ਲੁਧਿਆਣਾ ਦੀ ਦਰੇਸੀ ਪਤੰਗ-ਮਾਂਝੇ ਦੀ ਮਾਰਕੀਟ ਵਿੱਚ ਮੰਦੀ, ਨਹੀਂ ਦਿਖਣਗੇ ਅਸਮਾਨ 'ਚ ਪਤੰਗ !
- ਡਰੱਗ ਮਾਮਲੇ 'ਚ SIT ਦਾ ਬਿਕਰਮ ਮਜੀਠੀਆ ਨੂੰ ਮੁੜ ਹੋਇਆ ਸੰਮਨ, ਇਸ ਦਿਨ ਹੋਣਾ ਪਵੇਗਾ ਪੇਸ਼
ਐੱਸਜੀਪੀਸੀ ਦੀ ਖ਼ਾਸ ਅਪੀਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਮੇਲੇ ਉੱਤੇ ਆਉਣ ਵਾਲੀਆਂ ਸੰਗਤਾਂ ਲਈ ਖਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਬਹੁਤ ਸਾਰੇ ਜੇਬ ਕਤਰੇ ਅਤੇ ਸ਼ਰਾਰਤੀ ਅਨਸਰ ਘੁੰਮਦੇ ਹਨ ਇਸ ਲਈ ਲੋਕ ਨਾ ਤਾਂ ਕੀਮਤੀ ਸਮਾਨ ਲੈਕੇ ਆਉਣ ਅਤੇ ਨਾ ਹੀ ਕਿਸੇ ਵੱਲੋਂ ਦਿੱਤੀ ਚੀਜ਼ ਨੂੰ ਖਾਣ ਕਿਉਂਕਿ ਉਸ ਵਿੱਚ ਜ਼ਹਿਰ ਹੋ ਸਕਦਾ ਹੈ। ਸੰਗਤ ਨੂੰ ਐੱਸਜੀਪੀਸੀ ਵੱਲੋਂ ਸਿਹਤ ਅਤੇ ਸੁਰੱਖਿਆ ਸਬੰਧੀ ਪ੍ਰਬੰਧਾਂ ਦਾ ਭਰੋਸਾ ਦਿੱਤਾ ਗਿਆ ਹੈ।