ਪਠਾਨਕੋਟ: ਪਠਾਨਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਪੁਲਿਸ ਨੇ ਜਾਅਲੀ ਹਾਈ ਸਿਕਿਉਰਟੀ ਨੰਬਰ ਪਲੇਟਾਂ ਬਣਾਉਣ ਵਾਲੇ ਇੱਕ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਇਹ ਗਿਰੋਹ ਗੱਡੀਆਂ ਦੇ ਜਾਅਲੀ ਨੰਬਰ ਪਲੇਟ ਬਣਾਉਂਦੇ ਸਨ, ਜੋ ਅਸਲੀ ਹਾਈ ਸਿਕਿਉਰਟੀ ਨੰਬਰ ਪਲੇਟਾਂ ਵਾਂਗ ਲੱਗਦੇ ਹਨ ਅਤੇ ਬਦਲੇ 'ਚ ਮੋਟੀ ਰਕਮ ਲੈਂਦੇ ਸੀ। ਹੁਣ ਪੁਲਿਸ ਨੇ ਇਸ ਗਿਰੋਹ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਅਲੀ ਨੰਬਰ ਪਲੇਟਾਂ ਵਾਲੇ 13 ਵਾਹਨ ਬਰਾਮਦ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਜਾਅਲੀ ਹਾਈ ਸਿਕਿਉਰਟੀ ਨੰਬਰ ਪਲੇਟਾਂ ਬਣਾਉਣ ਵਾਲਿਆ ਦੀ ਭਾਲ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਹੁਣ ਇਸ ਸਬੰਧੀ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਿਰੋਹ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ 13 ਅਜਿਹੇ ਵਾਹਨ ਫੜੇ ਗਏ ਹਨ, ਜੋ ਜਾਅਲੀ ਨੰਬਰ ਪਲੇਟਾਂ ਲਗਾ ਕੇ ਇਸਤੇਮਾਲ ਕੀਤੇ ਜਾ ਰਹੇ ਸੀ।
ਹਿਮਾਚਲ ਤੋਂ ਜਾਅਲੀ ਨੰਬਰ ਪਲੇਟਾਂ ਲਗਵਾਉਣ ਆਉਦੇ ਲੋਕ
ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿਹੜੀ ਜਾਣਕਾਰੀ ਇਸ ਗਿਰੋਹ ਵੱਲੋਂ ਦਿੱਤੀ ਗਈ ਹੈ, ਉਸ ਹਿਸਾਬ ਨਾਲ ਕੁੱਲ 200 ਵਾਹਨ ਹਨ, ਜਿਨ੍ਹਾਂ 'ਤੇ ਇਨ੍ਹਾਂ ਵੱਲੋਂ ਜਾਅਲੀ ਨੰਬਰ ਪਲੇਟਾਂ ਲਗਾਈਆਂ ਗਈਆਂ ਹਨ। ਇਨ੍ਹਾਂ ਵਿੱਚ ਹਿਮਾਚਲ ਤੋਂ ਵੱਡੀ ਗਿਣਤੀ 'ਚ ਲੋਕ ਇੱਥੇ ਜਾਅਲੀ ਨੰਬਰ ਪਲੇਟਾਂ ਲਗਵਾਉਣ ਲਈ ਆਉਂਦੇ ਸਨ। ਡੀਐਸਪੀ ਨੇ ਕਿਹਾ ਕਿ ਇਸ ਸਬੰਧੀ ਅਜੇ ਪੁੱਛਗਿੱਛ ਚੱਲ ਰਹੀ ਹੈ ਅਤੇ ਜਲਦ ਹੀ ਪਤਾ ਕੀਤਾ ਜਾਵੇਗਾ ਕਿ ਇਸ ਗਿਰੋਹ 'ਚ ਸਿਰਫ਼ ਇਹ ਤਿੰਨ ਵਿਅਕਤੀ ਹੀ ਸ਼ਾਮਲ ਸੀ ਜਾਂ ਫਿਰ ਇਸ ਵਿੱਚ ਹੋਰ ਵੀ ਲੋਕਾਂ ਦਾ ਹੱਥ ਹੈ। ਗੱਲ ਕਰਦੇ ਹੋਏ ਅੱਗੇ ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਵਿੱਚ ਹੋਰ ਵੀ ਕਿਸੇ ਵਿਅਕਤੀ ਦਾ ਨਾਮ ਸਾਹਮਣੇ ਆਉਦਾ ਹੈ ਤਾਂ ਉਸ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:-