ਮਾਨਸਾ: ਟਰਾਂਸਪੋਰਟ ਵਿਭਾਗ (Transport Minister) ਦੇ ਨਵੇਂ ਬਣੇ ਮੰਤਰੀ ਰਾਜਾ ਵੜਿੰਗ (raja waring) ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ (Helpline number issued ਕੀਤਾ ਗਿਆ ਹੈ ਜਿਸਦੇ ਵਿਚ ਉਨ੍ਹਾਂ ਕਿਹਾ ਹੈ ਕਿ ਜੇਕਰ ਟਰਾਂਸਪੋਰਟ ਵਿਭਾਗ ਦੇ ਸਬੰਧੀ ਤੁਹਾਨੂੰ ਕੋਈ ਸ਼ਿਕਾਇਤ ਹੈ ਜਾਂ ਕੋਈ ਜਿੱਥੇ ਬੱਸ ਸਟੈਂਡਾਂ ਵਿੱਚ ਕੋਈ ਸਮੱਸਿਆ ਹੈ ਤਾਂ ਉਸਦੀ ਫੋਟੋ ਇਸ ਹੈਲਪਲਾਈਨ ਨੰਬਰ ‘ਤੇ ਵੱਟਸਐਪ ਕੀਤੀ ਜਾਵੇ ਤਾਂ ਇਸ ਸਮੱਸਿਆ ਦਾ ਤੁਰੰਤ ਹੱਲ ਹੋਵੇਗਾ। ਵੜਿੰਗ ਵੱਲੋਂ ਜਾਰੀ ਕੀਤੇ ਇਸ ਹੈਲਪਲਾਈਨ ਦਾ ਟੀਵੀ ਭਾਰਤ ਵੱਲੋਂ ਇੱਕ ਰਿਐਲਟੀ ਚੈੱਕ ਕੀਤਾ ਗਿਆ।
ਮਾਨਸਾ ਵਾਸੀ ਭੁਪਿੰਦਰ ਸਿੰਘ ਨੇ ਇਸ ਸਮੱਸਿਆ ਦੀ ਫੋਟੋ ਕਲਿੱਕ ਕਰਕੇ ਰਾਜਾ ਵੜਿੰਗ ਵੱਲੋਂ ਜਾਰੀ ਕੀਤੀ ਗਈ ਹੈਲਪਲਾਈਨ ‘ਤੇ ਭੇਜੀ ਗਈ ਤਾਂ ਇਸ ਦੇ ਲਈ ਹੈਲਪਲਾਈਨ ਨੰਬਰ ‘ਤੇ ਸਿਰਫ ਥੈਂਕਸ ਦਾ ਮੈਸੇਜ ਜ਼ਰੂਰ ਆਇਆ ਪਰ ਅੱਧੇ ਪੌਣੇ ਘੰਟੇ ਤੱਕ ਕੋਈ ਵੀ ਇਸ ਸਬੰਧੀ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਫੋਨ ਆਇਆ।
ਜਾਣਕਾਰੀ ਦਿੰਦਿਆਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੋਟੋ ਅਪਲੋਡ ਕੀਤੀ ਗਈ ਸੀ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਮੰਤਰੀ ਵੱਲੋਂ ਸਿਰਫ ਲਿਫ਼ਾਫ਼ੇ ਇਕੱਠੇ ਕਰਕੇ ਫੋਕੀ ਸ਼ੋਹਰਤ ਬਟੋਰਨ ਦੇ ਲਈ ਹੀ ਅਜਿਹਾ ਕੀਤਾ ਜਾ ਰਿਹਾ ਹੈ ਜਦੋਂਕਿ ਪਿੰਡਾਂ ਦੇ ਵਿੱਚ ਕੋਈ ਵੀ ਪੀਆਰਟੀਸੀ ਬੱਸ ਨਹੀਂ ਜਾਂਦੀ ਅਤੇ ਪ੍ਰਾਈਵੇਟ ਮਾਫੀਆ ਮਨਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਤੁਰੰਤ ਪਿੰਡਾਂ ਦੇ ਲਈ ਪੀਆਰਟੀਸੀ ਬੱਸਾਂ ਚਲਾਉਣੀਆਂ ਚਾਹੀਦੀਆਂ ਹਨ ਅਤੇ ਇਸ ਤੋਂ ਇਲਾਵਾ ਚੱਲ ਰਹੀਆਂ ਪੰਦਰਾਂ ਸਾਲ ਪੁਰਾਣੀਆਂ ਬੱਸਾਂ ਜੋ ਆਪਣੀ ਮਿਆਦ ਪੁਗਾ ਚੁੱਕੀਆਂ ਹਨ ਉਨ੍ਹਾਂ ਨੂੰ ਬੰਦ ਕਰਨ ਦਾ ਫ਼ੈਸਲਾ ਤੁਰੰਤ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਮਾਮਲਾ: 'ਆਪ' ਵੱਲੋਂ ਰਾਜ ਭਵਨ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ, ਪ੍ਰਸ਼ਾਸ਼ਨ ਨਾਲ ਟਾਕਰੇ