ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ): ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਬਾਦਲ ਘਰਾਣੇ ਦਾ ਪਿੰਡ ਬਾਦਲ ਹਾਲੇ ਵੀ ਸਿਰਫ਼ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਚੁਣੇ ਹੋਏ ਪਿੰਡਾਂ ਵਿੱਚ ਮਾਡਲ ਪਿੰਡ ਵਜੋਂ ਮਕਬੂਲ ਹੈ। ਛੋਟੇ ਜਿਹੇ ਇਸ ਬਾਦਲ ਪਿੰਡ ਵਿਚ ਉਹ ਤਮਾਮ ਸਹੂਲਤਾਂ ਮੌਜੂਦ ਹਨ ਜਿਹੜੀਆਂ ਸਹੂਲਤਾਂ ਵੱਡੇ ਸ਼ਹਿਰਾਂ ਵਿੱਚ ਹੁੰਦੀਆਂ ਹਨ।
ਇਹ ਵੀ ਪੜੋ: Exclusive Interview: ਪ੍ਰਕਾਸ਼ ਸਿੰਘ ਬਾਦਲ ਨੇ AAP ਬਾਰੇ ਕਹੀ ਵੱਡੀ ਗੱਲ, ਜਾਣੋ ਹੋਰ ਕੀ ਕੀਤੇ ਖੁਲਾਸੇ...
ਪਿੰਡ ਵਿੱਚ ਹਰ ਸਹੂਲਤ ਮੌਜੂਦ
ਛੋਟੇ ਪਿੰਡ ਵਿੱਚ ਵੱਡਾ ਕਮਿਊਨਿਟੀ ਸੈਂਟਰ, ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਬਣਾਈ ਹੋਈ ਸ਼ੂਟਿੰਗ ਰੇਂਜ, ਵੱਡਾ ਖੇਡ ਸਟੇਡੀਅਮ, ਸਮਰੱਥਾ ਤੋਂ ਵੱਡਾ ਹਸਪਤਾਲ, ਬਿਜਲੀ ਸਪਲਾਈ ਦਾ ਬਿਹਤਰੀਨ ਗਰਿੱਡ, ਸੁੰਦਰ ਸੜਕਾਂ ਅਤੇ ਸੜਕਾਂ ਦੇ ਕਿਨਾਰੇ ਹਜ਼ਾਰਾਂ ਦੀ ਤਦਾਦ ਵਿਚ ਲੱਗੇ ਖਜੂਰ ਦੇ ਦਰੱਖਤ ਇਹ ਸਭ ਪਿੰਡ ਦੇ ਅਤਿ ਸੁੰਦਰ ਹੋਣ ਦੀ ਗਵਾਹੀ ਭਰਦੇ ਹਨ।
ਇਹ ਵੀ ਪੜੋ: ਭਗਵੰਤ ਮਾਨ ਦਾ ਜਲੰਧਰ ਵਿਖੇ ਚੋਣ ਪ੍ਰਚਾਰ, ਕਹੀਆਂ ਵੱਡੀਆਂ ਗੱਲਾਂ
ਇਸ ਪਿੰਡ ਦੇ ਕਿਸੇ ਸਮੇਂ ਸਰਪੰਚ ਰਹੇ ਅਤੇ ਦਸ ਵਾਰ ਵਿਧਾਇਕ ਅਤੇ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਦੇ ਵਿਕਾਸ ਵਿਚ ਨਿੱਜੀ ਦਿਲਚਸਪੀ ਰਹੀ ਹੈ।
ਬਾਦਲ ਘਰਾਣੇ ਦੇ ਕੁਝ ਪਰਿਵਾਰ ਕਾਂਗਰਸ ਵਿਚ ਵੀ ਸ਼ਾਮਲ ਹਨ। ਇਸ ਪਿੰਡ ਦੇ ਲੋਕ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧ ਕਿਉਂ ਨਾ ਰੱਖਦੇ ਹੋਣ, ਪਰ ਬਾਦਲ ਪਰਿਵਾਰ ਉਨ੍ਹਾਂ ਲਈ ਮਸੀਹਾ ਵਾਂਗ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ, ਪਿੰਡ ਦੇ ਵਿਕਾਸ ਲਈ ਹਮੇਸ਼ਾ ਹੀ ਅੱਗੇ ਆਇਆ ਹੈ ਅਤੇ ਹਮੇਸ਼ਾ ਹੀ ਵਿਕਾਸ ਦਾ ਹਾਮੀ ਰਿਹਾ ਹੈ। ਪਿੰਡ ਦਾ ਅਕਸ ਸ਼ਹਿਰ ਵਰਗਾ ਹੀ ਹੈ। ਹਰ ਕਿਸਮ ਦੀਆਂ ਦੁਕਾਨਾਂ, ਪ੍ਰਾਈਵੇਟ ਹਸਪਤਾਲ, ਰੈਸਟੋਰੈਂਟ ਆਦਿ ਵਰਗੇ ਦ੍ਰਿਸ਼ ਇਸ ਪਿੰਡ ਦੇ ਹਨ ।
ਇਹ ਵੀ ਪੜੋ: CM ਚੰਨੀ ਨੇ ਕਿਹਾ ਕਿ ਮੈਂ ਕੋਈ ਅੱਤਵਾਦੀ ਨਹੀਂ ਹਾਂ, ਜਿਸ ਨੂੰ ਭਾਜਪਾ ਨੇ ਰੋਕਿਆ
ਪਿੰਡ ਬਾਦਲ ਵਿਧਾਨ ਸਭਾ ਹਲਕਾ ਲੰਬੀ ਵਿੱਚ ਪੈਂਦਾ ਹੈ। ਲੰਬੀ ਸੀਟ (Lambi assembly constituency) ਦੀ ਗੱਲ ਕੀਤੀ ਜਾਵੇ ਤਾਂ ਇਥੇ ਸ਼ੁਰੂ ਤੋਂ ਲੈ ਕੇ ਹੁਣ ਤਕ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਹੀ ਕਬਜਾ ਰਿਹਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਲੰਬੀ ਪਿੰਡ ਹੈ।