ਮੁਕਤਸਰ ਸਾਹਿਬ: ਗਿੱਦੜਬਾਹਾ ਦੇ ਪਿੰਡ ਲੁਹਾਰਾਂ ਵਿਚ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਪਿੰਡ ਵਾਸੀਆਂ ਨੇ ਪਾਵਰਕੌਮ ਵਿਭਾਗ ਖਿਲਾਫ਼ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਉੱਧਰ ਜਦੋਂ ਇਸ ਗੱਲ ਦੀ ਭਿਣਕ ਪਾਵਰਕੌਮ ਮੁਲਾਜ਼ਮਾਂ ਨੂੰ ਪਈ ਤਾਂ ਉਨ੍ਹਾਂ ਵੀ ਇਕੱਠੇ ਹੋ ਕੇ ਦੋਦਾ ਦੇ ਬੱਸ ਸਟੈਂਡ ਤੇ ਨੈਸ਼ਨਲ ਹਾਈਵੇ ਜ਼ਾਮ ਕਰਕੇ ਸੰਕੇਤਕ ਧਰਨਾ ਸ਼ੁਰੂ ਕਰ ਦਿੱਤਾ।
ਇਸ ਘਟਨਾ ਸਬੰਧ ਹਰਵਿੰਦਰ ਸਿੰਘ ਹੈਪੀ ਸਰਪੰਚ ਲੁਹਾਰਾ ਨੇ ਦੱਸਿਆ ਕਿ ਬੀਤੇ ਦਿਨ ਹਨੇਰੀ ਕਾਰਨ ਪਿੰਡ ਬੁੱਟਰ ਸ਼ਰੀਹ ਅਤੇ ਲੁਹਾਰਾ ਦੀ ਬਿਜਲੀ ਸਪਲਾਈ ਬਿਜਲੀ ਦੇ ਪੋਲ ਡਿੱਗਣ ਕਾਰਨ ਠੱਪ ਹੋ ਗਈ ਸੀ। ਇਸ ਬਾਬਤ ਪਿੰਡ ਵਿਚ ਸਪਲਾਈ ਠੀਕ ਕਰ ਰਹੇ ਮੁਲਾਜਮ ਵਕੀਲ ਸਿੰਘ ਆਦਿ ਨੂੰ ਕਿਹਾ ਕਿ ਸਾਡੇ ਪਿੰਡ ਦੀ ਸਪਲਾਈ ਚਲਾ ਦਿਓ ਅੱਗੋ ਉਹ ਉਕਤ ਮੁਲਾਜ਼ਮਾਂ ਨੇ ਸ਼ਰਾਬ ਦੇ ਕਥਿਤ ਨਸ਼ੇ ਵਿਚ ਸਾਡੇ ਨਾਲ ਹੱਥਪਾਈ ਕੀਤੀ ਅਤੇ ਦੁਰਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਜਾਣਬੁਝ ਕੇੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਉਕਤ ਮੁਲਾਜ਼ਮ ਤੇ ਕਾਰਵਾਈ ਨਹੀ ਕੀਤੀ ਜਾਦੀ ਉਦੋ ਤੱਕ ਸਾਡਾ ਧਰਨਾ ਜਾਰੀ ਰਹੇਗਾ।
ਦੂਜੇ ਪਾਸੇ ਐਸਡੀਓ ਸਰਕਲ ਦੋਦਾ ਦੱਸਿਆ ਕਿ ਬੀਤੇ ਦਿਨ ਹਨੇਰੀ ਕਾਰਨ ਪਿੰਡ ਲੁਹਾਰਾ ਦੀ ਬਿਜਲੀ ਪ੍ਰਭਾਵਿਤ ਹੋ ਗਈ ਸੀ ਅਤੇ ਸਾਡੇ ਮੁਲਾਜਮ ਉੱਥੇ ਬਿਜਲੀ ਸਪਲਾਈ ਚਾਲੂ ਕਰਨ ਲੱਗੇ ਹੋਏ ਸਨ ਤਾਂ ਲੁਹਾਰਾ ਦਾ ਸਰਪੰਚ ਹਰਵਿੰਦਰ ਸਿੰਘ ਆਪਣੇ ਨਾਲ ਕਈ ਅਣਪਛਾਤੇ ਵਿਅਕਤੀਆਂ ਲੈ ਕੇ ਆ ਗਿਆ ਅਤੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਤੇ ਜਾਨੋ ਮਾਰਨ ਦੀ ਨੀਅਤ ਨਾਲ ਫਾਇਰਿੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਦੇ ਚਾਰ ਜਖ਼ਮੀ ਮੁਲਾਜ਼ਮਾਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚਲ ਰਿਹਾ ਹੈ।
ਇਸ ਝਗੜੇ ਸਬੰਧੀ ਐੱਸਐੱਚਓ ਕੋਟਭਾਈ ਲਵਜੀਤ ਕੌਰ ਦਾ ਕਹਿਣਾ ਸੀ ਕਿ ਦੋਹਾਂ ਧਿਰਾਂ ਦੇ ਬਿਆਨਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿ ਫਿਲਹਾਲ ਨੈਸਨਲ ਹਾਈਵੇ ਤੇ ਲੱਗਾ ਧਰਨਾ ਚੁਕਾਉਣ ਲਈ ਕੋਸਿਸ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਜੇਲ੍ਹ ਪਹੁੰਚੇ ਗਾਇਕ ਕਰਨ ਔਜਲਾ ਦੀ ਵੀਡੀਓ ਵਾਇਰਲ, ਨੇਮਾਂ ਨੂੰ ਟੰਗਿਆ ਛਿੱਕੇ