ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਕੋਟਕਪੂਰਾ ਰੋਡ 'ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਤਰਸੇਮ ਸਿੰਘ ਖੁੰਡੇ ਹਲਾਲ ਦੀ ਅਗਵਾਈ ਵਿੱਚ ਬਿਜਲੀ ਦੇ ਵਧੇ ਬਿੱਲਾਂ ਅਤੇ ਪੁੱਟੇ ਹੋਏ ਮੀਟਰਾਂ ਵਿਰੁੱਧ ਬਿਜਲੀ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਬਿਜਲੀ ਦਫਤਰ ਅੱਗੇ ਧਰਨਾ ਲਾਇਆ।
ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਪਹੁੰਚੇ ਮਜ਼ਦੂਰ ਗ਼ਰੀਬ ਪਰਿਵਾਰ ਦੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕਾਂਗਰਸ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਗ਼ਰੀਬ ਪਰਿਵਾਰਾਂ ਦੇ ਕੁੱਟੇ ਹੋਏ ਮੀਟਰ ਵਾਪਸ ਲਏ ਜਾਣ ਅਤੇ ਵਾਧੇ ਬਿੱਲ ਕਾਰਨ ਹੋਰ ਮੀਟਰ ਨਾ ਪੁੱਟੇ ਜਾਣ। ਜੇਕਰ ਬਿਜਲੀ ਬੋਰਡ ਧੱਕੇਸ਼ਾਹੀ ਨਾਲ ਗ਼ਰੀਬ ਪਰਿਵਾਰਾਂ ਦੇ ਮੀਟਰ ਪੱਟਦੀ ਤੇ ਖੇਤ ਮਜ਼ਦੂਰ ਉਸ ਦਾ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕਰਨਗੇ।
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਤਰਸੇਮ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਬਿੱਲਾਂ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਅਤੇ ਗ਼ਰੀਬ ਪਰਿਵਾਰਾਂ ਦੇ ਜੋ ਮੀਟਰ ਬਿਨਾਂ ਸ਼ਰਤ ਤੋਂ ਬਿੱਲ ਮੁਆਫ ਕੀਤੇ ਜਾਣ ਅਤੇ ਮੁੜ ਬਹਾਲ ਕੀਤੇ ਜਾਣ।
ਇਸ ਮੌਕੇ ਮਜ਼ਦੂਰ ਆਗੂਆਂ ਵੱਲੋਂ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸਾਡੀ ਐਕਸੀਅਨ ਸਾਹਬ ਨਾਲ ਜੋ ਮੀਟਿੰਗ ਹੋਈ ਹੈ। ਉਸ ਵਿੱਚ ਅਸੀਂ ਮੰਗ ਕੀਤੀ ਹੈ ਕਿ ਸਾਡੇ ਮੀਟਰ ਪੁੱਟਣੇ ਬੰਦ ਕੀਤੇ ਜਾਣ ਅਤੇ ਪਿਛਲਾ ਬਿੱਲ ਜੋ ਬਕਾਇਆ ਹਨ ਉਹ ਮਾਫ ਕੀਤੇ ਜਾਣ।